ਇਜ਼ਰਾਈਲ-ਫਲਸਤੀਨ ’ਚ ਭਿਆਨਕ ਜੰਗ ਜਾਰੀ, ਮੌਤਾਂ ਦੀ ਗਿਣਤੀ ਹੋਈ 500 ਤੋਂ ਪਾਰ
Sunday, Oct 08, 2023 - 10:34 AM (IST)
ਯੇਰੂਸ਼ਲਮ (ਭਾਸ਼ਾ) - ਜਿਸ ਤਰ੍ਹਾਂ 26 ਨਵੰਬਰ 2008 ਨੂੰ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੇ ਰਾਤ ਦੇ ਹਨੇਰੇ ਵਿਚ ਮੁੰਬਈ ’ਚ ਦਾਖਲ ਹੋ ਕੇ ਗੋਲੀਆਂ ਵਰ੍ਹਾ ਕੇ ਤਬਾਹੀ ਮਚਾਈ ਸੀ, ਠੀਕ ਉਸੇ ਤਰ੍ਹਾਂ ਹੀ ਪਰ ਉਸ ਤੋਂ ਵੀ ਵੱਡੇ ਪੱਧਰ ’ਤੇ ਅਤੇ ਹੋਰ ਜ਼ਿਆਦਾ ਯੋਜਨਾਬੱਧ ਆਪ੍ਰੇਸ਼ਨ ‘ਅਲ-ਅਕਸਾ ਫਲੱਡ’ ’ਚ ਫਲਸਤੀਨੀਆਂ ਅੱਤਵਾਦੀ ਸੰਗਠਨ ਹਮਾਸ ਦੇ ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ ਇਜ਼ਰਾਈਲ ’ਤੇ ਸਮੁੰਦਰ, ਜ਼ਮੀਨ ਅਤੇ ਆਕਾਸ਼ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ।
ਇਹ ਵੀ ਪੜ੍ਹੋ : GST ਕੌਂਸਲ ਦੀ ਬੈਠਕ 'ਚ ਲਏ ਗਏ ਕਈ ਵੱਡੇ ਫੈਸਲੇ ,ਹੁਣ ਬਾਜਰੇ ਤੋਂ ਬਣੇ ਉਤਪਾਦਾਂ 'ਤੇ ਕੋਈ ਟੈਕਸ
ਇੰਨਾ ਹੀ ਨਹੀਂ, ਇਕ ਪਾਸੇ ਆਕਾਸ਼, ਜ਼ਮੀਨ ਅਤੇ ਸਮੁੰਦਰੀ ਰਸਤੇ ਤਾਂ ਇਜ਼ਰਾਈਲ ਦੀ ਸਰਹੱਦ ’ਚ ਦਾਖਲ ਹੋਏ ਹਮਾਸ ਦੇ ਸੈਂਕੜੇ ਘੁਸਪੈਠੀਏ ਆਧੁਨਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਬੇਕਸੂਰ ਇਜ਼ਰਾਈਲੀ ਨਾਗਰਿਕਾਂ ਅਤੇ ਫੌਜੀਆਂ ਨੂੰ ਮਾਰਨ ਲੱਗੇ, ਉੱਥੇ ਹੀ, ਦੂਜੇ ਪਾਸੇ ਹਮਾਸ ਦੇ ਕੰਟਰੋਲ ਵਾਲੇ ਗਾਜ਼ਾ ਪੱਟੀ ਤੋਂ ਇਜ਼ਰਾਈਲ ’ਤੇ 20 ਮਿੰਟਾਂ ’ਚ ਲਗਭਗ 5000 ਰਾਕੇਟ ਦਾਗੇ ਗਏ।
ਹਮਾਸ ਨੇ ਹਮਲੇ ਨੂੰ ਨਵਾਂ ਪਹਿਲੂ ਦਿੰਦੇ ਹੋਏ ਆਪਣੇ ਸੁਪਰਟ੍ਰੇਂਡ ਅੱਤਵਾਦੀਆਂ ਨੂੰ ਹਥਿਆਰਬੰਦ ਕਰ ਕੇ ਪੈਰਾਗਲਾਈਡਰਾਂ ਰਾਹੀਂ ਇਜ਼ਰਾਈਲ ’ਚ ਉਤਾਰਿਆ, ਜਿਨ੍ਹਾਂ ਨੇ ਜ਼ਮੀਨ ’ਤੇ ਉਤਰਦਿਆਂ ਹੀ ਖੂਨ ਦੀ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ। ਹਮਾਸ ਲੜਾਕਿਆਂ ਨੇ ਲੰਮੇ ਸਮੇਂ ਤਕ ਰੋਕੇ ਭੂ-ਮੱਧ ਸਾਗਰ ਦੇ ਖੇਤਰ ਨੂੰ ਘੇਰਨ ਵਾਲੀ ਸਰਹੱਦੀ ਵਾੜ ਨੂੰ ਤੋੜਣ ਲਈ ਵਿਸਫੋਟਕਾਂ ਦੀ ਵਰਤੋਂ ਕੀਤੀ, ਫਿਰ ਮੋਟਰਸਾਈਕਲਾਂ, ਪਿਕਅੱਪ ਟਰੱਕਾਂ, ਪੈਰਾਗਲਾਈਡਰਾਂ ਅਤੇ ਬਹੁਤ ਤੇਜ਼ ਚੱਲਣ ਵਾਲੀਆਂ ਕਿਸ਼ਤੀਆਂ ’ਚ ਸਮੁੰਦਰੀ ਕੰਢੇ ਨੂੰ ਪਾਰ ਕੀਤਾ। ਹਮਲੇ ਦੀ ਤੀਬਰਤਾ, ਸੂਝ-ਬੂਝ ਅਤੇ ਸਮੇਂ ਨੇ ਇਜ਼ਰਾਈਲੀਆਂ ਨੂੰ ਹੈਰਾਨ ਕਰ ਦਿੱਤਾ। ਇਸ ਹਮਲੇ ’ਚ ਪੁਲਸ ਦੇ 3 ਕਮਾਂਡਰਾਂ ਸਮੇਤ 350 ਤੋਂ ਵੱਧ ਇਜ਼ਰਾਈਲੀ ਨਾਗਰਿਕਾਂ ਤੇ ਫੌਜੀਆਂ ਦੀ ਮੌਤ ਹੋ ਗਈ ਅਤੇ ਲਗਭਗ 1100 ਲੋਕ ਜ਼ਖਮੀ ਹੋ ਗਏ, ਜਿਸ ਨਾਲ ਸਾਰੇ ਹਸਪਤਾਲ ਭਰ ਗਏ।
ਇਹ ਵੀ ਪੜ੍ਹੋ : Flipkart ਟਰੱਕ ਤੋਂ ਹਵਾ 'ਚ ਉੱਡਣ ਲੱਗੇ 2000 ਦੇ ਨੋਟ... ਸੜਕਾਂ 'ਤੇ ਦਿਖਿਆ ਹੈਰਾਨ ਕਰਨ ਵਾਲਾ ਨਜ਼ਾਰਾ(Video)
ਇਜ਼ਰਾਈਲ ’ਚ ਇਹ ਮਾਰੂ ਹਮਲਾ ‘ਸਿਮਚੈਟ ਟੋਰਾ’ ਵਾਲੇ ਦਿਨ ਹੋਇਆ, ਜੋ ਇਕ ਖੁਸ਼ੀ ਵਾਲਾ ਅਜਿਹਾ ਦਿਨ ਹੁੰਦਾ ਹੈ ਜਦੋਂ ਯਹੂਦੀ ਟੋਰਾ ਸਕ੍ਰਾਲ (ਧਰਮ ਪੋਥਾ) ਪੜ੍ਹਨ ਦਾ ਸਾਲਾਨਾ ਚੱਕਰ ਪੂਰਾ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਅੱਤਵਾਦੀਆਂ ਨੇ ਘੱਟੋ-ਘੱਟ 7 ਥਾਵਾਂ ਤੋਂ ਇਜ਼ਰਾਈਲ ’ਚ ਘੁਸਪੈਠ ਕੀਤੀ। ਇਜ਼ਰਾਈਲ ਨੇ ਇਸ ਨੂੰ ਜੰਗ ਐਲਾਨ ਕਰ ਕੇ ਫਲਸਤੀਨੀ ਅੱਤਵਾਦੀਆਂ ਦੇ ਖਿਲਾਫ ‘ਆਪ੍ਰੇਸ਼ਨ ਆਇਰਨ ਸਵੋਰਡ’ ਸ਼ੁਰੂ ਕਰ ਦਿੱਤਾ ਹੈ। ਇਸ ਦੇ ਜ਼ਰੀਏ ਇਜ਼ਰਾਇਲੀ ਫੌਜਾਂ ਘੁਸਪੈਠੀਆਂ ਨੂੰ ਢੇਰ ਕਰ ਰਹੀਆਂ ਹਨ, ਨਾਲ ਹੀ ਹਵਾਈ ਫੌਜ ਦੇ ਦਰਜਨਾਂ ਲੜਾਕੂ ਜਹਾਜ਼ਾਂ ਨੇ ਪੂਰੇ ਗਾਜ਼ਾ ਪੱਟੀ ’ਚ ਅੱਤਵਾਦੀ ਸੰਗਠਨ ਹਮਾਸ ਦੇ 17 ਮਿਲਟਰੀ ਕੰਪਲੈਕਸਾਂ ਅਤੇ 4 ਹੈੱਡਕੁਆਰਟਰਾਂ ’ਤੇ ਹਮਲੇ ਕੀਤੇ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਇਲੀ ਹਮਲੇ ’ਚ 200 ਲੋਕ ਮਾਰੇ ਗਏ ਅਤੇ 1600 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਦਾ ਬਦਲਾ ਜਾਰੀ ਹੈ।
ਇਹ ਵੀ ਪੜ੍ਹੋ : ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ
ਹਮਾਸ ਅਜਿਹੀ ਕੀਮਤ ਚੁਕਾਏਗਾ, ਜੋ ਉਸ ਨੇ ਸੋਚਿਆ ਵੀ ਨਹੀਂ ਹੋਵੇਗਾ : ਨੇਤਨਯਾਹੂ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟੈਲੀਵਿਜ਼ਨ ’ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਜੰਗ ’ਚ ਹਾਂ। ਇਹ ਕੋਈ ਆਪ੍ਰੇਸ਼ਨ ਨਹੀਂ ਹੈ, ਸਗੋਂ ਜੰਗ ਛਿੜ ਗਈ ਹੈ। ਉਨ੍ਹਾਂ ਕਿਹਾ ਕਿ ਹਮਾਸ ਅਜਿਹੀ ਕੀਮਤ ਚੁਕਾਏਗਾ, ਜੋ ਉਸ ਨੇ ਸੋਚਿਆ ਵੀ ਨਹੀਂ ਹੋਵੇਗਾ। ਨੇਤਨਯਾਹੂ ਨੇ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨਾਲ ਬੈਠਕ ’ਚ ਕਿਹਾ ਕਿ ਪਹਿਲੀ ਤਰਜੀਹ ਦੁਸ਼ਮਣ ਘੁਸਪੈਠੀਆਂ ਤੋਂ ਖੇਤਰ ਨੂੰ ਖਾਲੀ ਕਰਵਾਉਣਾ ਹੈ, ਫਿਰ ਦੁਸ਼ਮਣ ਤੋਂ ਭਾਰੀ ਕੀਮਤ ਵਸੂਲਣਾ ਅਤੇ ਹੋਰ ਖੇਤਰਾਂ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਕੋਈ ਹੋਰ ਅੱਤਵਾਦੀ ਸਮੂਹ ਜੰਗ ’ਚ ਸ਼ਾਮਲ ਨਾ ਹੋ ਸਕੇ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ
ਇਸ ਔਖੀ ਘੜੀ ’ਚ ਇਜ਼ਰਾਈਲ ਦੇ ਨਾਲ ਖੜ੍ਹਾ ਹੈ ਭਾਰਤ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਜ਼ਰਾਈਲ ’ਤੇ ਅੱਤਵਾਦੀ ਹਮਲੇ ਤੋਂ ਬਾਅਦ ਕਿਹਾ ਕਿ ਇਜ਼ਰਾਈਲ ’ਚ ਅੱਤਵਾਦੀ ਹਮਲਿਆਂ ਦੀ ਖਬਰ ਨਾਲ ਡੂੰਘਾ ਸਦਮਾ ਲੱਗਾ ਹੈ। ਸਾਡੀ ਹਮਦਰਦੀ ਅਤੇ ਪ੍ਰਾਰਥਨਾਵਾਂ ਬੇਕਸੂਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਅਸੀਂ ਇਸ ਔਖੀ ਘੜੀ ’ਚ ਇਜ਼ਰਾਈਲ ਨਾਲ ਇਕਜੁਟਤਾ ਨਾਲ ਖੜ੍ਹੇ ਹਾਂ।
ਇਜ਼ਰਾਈਲ ਨੇ ਤਬਾਹ ਕੀਤੇ ਹਮਾਸ ਦੇ 2 ਟਾਵਰ
ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ’ਚ ਦੋ ਉੱਚੇ ਟਾਵਰਾਂ ’ਤੇ ਹਵਾਈ ਹਮਲੇ ਕੀਤੇ, ਜਿਨ੍ਹਾਂ ਦੀ ਵਰਤੋਂ ਹਮਾਸ ਆਪਣੀ ਜਾਇਦਾਦ ਵਜੋਂ ਕਰਦਾ ਸੀ। ਅੱਤਵਾਦੀ ਸੰਗਠਨ ਹਮਾਸ ਜਾਣਬੁੱਝ ਕੇ ਗਾਜ਼ਾ ਪੱਟੀ ’ਚ ਨਾਗਰਿਕ ਆਬਾਦੀ ਵਿਚ ਆਪਣੀ ਮਿਲਟਰੀ ਜਾਇਦਾਦ ਰੱਖਦਾ ਹੈ। ਇਜ਼ਰਾਈਲੀ ਫੌਜ ਨੇ ਹਮਲੇ ਤੋਂ ਪਹਿਲਾਂ ਦੋਵਾਂ ਟਾਵਰਾਂ ’ਚ ਰਹਿਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਖਾਲੀ ਕਰਨ ਲਈ ਕਿਹਾ। ਇਸ ਤੋਂ ਬਾਅਦ ਦੋਵਾਂ ਨੂੰ ਰਾਕੇਟ ਨਾਲ ਤਬਾਹ ਕਰ ਦਿੱਤਾ। ਅਗਾਊਂ ਚਿਤਾਵਨੀ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8