ਦੱਖਣੀ ਅਫਰੀਕਾ 'ਚ ਭਿਆਨਕ ਗੋਲੀਬਾਰੀ ; 10 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Sunday, Dec 21, 2025 - 11:39 AM (IST)
ਜੋਹਾਨਸਬਰਗ (ਏਜੰਸੀ)- ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ ਦੇ ਬਾਹਰਵਾਰ ਇੱਕ ਟਾਊਨਸ਼ਿਪ ਵਿੱਚ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਇਸ ਮਹੀਨੇ ਦੱਖਣੀ ਅਫਰੀਕਾ ਵਿੱਚ ਹੋਈ ਦੂਜੀ ਵੱਡੀ ਗੋਲੀਬਾਰੀ ਹੈ।
ਇਹ ਵੀ ਪੜ੍ਹੋ: ਧਰਮਿੰਦਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸੀ ਆਪਣੀ ਆਖਰੀ ਇੱਛਾ
ਇਹ ਖੂਨੀ ਖੇਡ ਜੋਹਾਨਸਬਰਗ ਤੋਂ ਲਗਭਗ 25 ਮੀਲ ਦੂਰ ਦੱਖਣ-ਪੱਛਮ ਵਿੱਚ ਸਥਿਤ ਬੇਕਰਸਡਲ ਨਾਮਕ ਇਲਾਕੇ ਵਿੱਚ ਖੇਡੀ ਗਈ। ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਫਿਲਹਾਲ ਹਮਲੇ ਦੇ ਮਕਸਦ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ: ਸੋਨਾ ਹੋਇਆ ਸਸਤਾ, ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਜਾਣੋ 22 ਤੇ 24 ਕੈਰੇਟ ਦਾ ਨਵਾਂ ਰੇਟ
