ਸਿੰਗਾਪੁਰ 'ਚ ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 17 ਸਾਲਾ ਭਾਰਤੀ ਕੁੜੀ ਦੀ ਮੌਤ

Tuesday, Jan 16, 2024 - 11:11 AM (IST)

ਸਿੰਗਾਪੁਰ 'ਚ ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 17 ਸਾਲਾ ਭਾਰਤੀ ਕੁੜੀ ਦੀ ਮੌਤ

ਸਿੰਗਾਪੁਰ (ਏਜੰਸੀ)- ਸਿੰਗਾਪੁਰ ਤੋਂ ਕੁਆਲਾਲੰਪੁਰ ਜਾ ਰਹੀ ਇੱਕ ਬੱਸ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਉਸ ਵਿਚ ਅੱਗ ਲੱਗ ਗਈ, ਜਿਸ ਕਾਰਨ ਇੱਕ 17 ਸਾਲਾ ਭਾਰਤੀ ਕੁੜੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: 9 ਸਾਲ ਦੀ ਪ੍ਰੀਸ਼ਾ ਚੱਕਰਵਰਤੀ ਨੇ ਅਮਰੀਕਾ 'ਚ ਵਜਾਇਆ ਭਾਰਤ ਦਾ ਡੰਕਾ, ਇਸ ਖ਼ਾਸ ਸੂਚੀ 'ਚ ਬਣਾਈ ਜਗ੍ਹਾ

ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਦੇ ਅਨੁਸਾਰ, 13 ਜਨਵਰੀ ਨੂੰ ਤੜਕੇ ਸਵੇਰੇ 3.50 ਵਜੇ ਬੱਸ 28 ਯਾਤਰੀਆਂ ਨੂੰ ਲੈ ਕੇ ਉੱਤਰੀ-ਦੱਖਣੀ ਐਕਸਪ੍ਰੈਸਵੇਅ ਦੇ ਉੱਤਰ ਵੱਲ ਜਾ ਰਹੀ ਸੀ। ਅਲੋਰ ਗਾਜਾ ਜ਼ਿਲ੍ਹੇ ਦੇ ਪੁਲਸ ਮੁਖੀ ਅਰਸ਼ਦ ਅਬੂ ਨੇ ਦੱਸਿਆ ਕਿ ਭਾਰਤੀ ਕੁੜੀ ਝੁਲਸ ਗਈ ਸੀ ਅਤੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੇਲਾਕਾ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਨੇ 132 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੀਤਾ ਫੇਲ੍ਹ, ਪੀੜਤਾਂ 'ਚ ਵਧੇਰੇ ਪੰਜਾਬੀ

ਬੱਸ ਦੀ ਪਿਛਲੀ ਸੀਟ 'ਤੇ ਬੈਠੇ 3 ਤਿੰਨ ਯਾਤਰੀ ਫਸ ਗਏ ਅਤੇ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਅਲੋਰ ਗਾਜਾ ਹਸਪਤਾਲ ਲਿਜਾਇਆ ਗਿਆ ਹੈ।  ਪੁਲਸ ਜਾਂਚ ਅਨੁਸਾਰ ਬੱਸ ਸੜਕ 'ਤੇ ਪਏ ਮੋਟਰਸਾਈਕਲ ਨਾਲ ਟਕਰਾ ਗਈ ਸੀ ਅਤੇ ਅੱਗ ਲੱਗਣ ਤੋਂ ਪਹਿਲਾਂ ਬੱਸ ਮੋਟਰਸਾਈਕਲ ਕੁਝ ਮੀਟਰ ਤੱਕ ਘੜੀਸਦੀ ਲੈ ਗਈ ਸੀ। ਮੋਟਰਸਾਈਕਲ ਸੜਕ ’ਤੇ ਪਹਿਲਾਂ ਵਾਪਰੇ ਹਾਦਸੇ ਕਾਰਨ ਪਿਆ ਹੋਇਆ ਸੀ, ਜਦੋਂ ਇੱਕ 21 ਸਾਲਾ ਮੋਟਰਸਾਈਕਲ ਸਵਾਰ ਨੇ ਉਸ ਤੋਂ ਕੰਟਰੋਲ ਗੁਆ ਦਿੱਤਾ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੁੱਝ ਦਿਨ ਪਹਿਲਾਂ ਅਮਰੀਕਾ ਗਏ 2 ਭਾਰਤੀ ਵਿਦਿਆਰਥੀਆਂ ਦੀ ਮੌਤ, ਘਰ 'ਚੋਂ ਮਿਲੀਆਂ ਲਾਸ਼ਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News