ਬ੍ਰਿਸਬੇਨ ''ਚ ਪੁਲਸ ਨੇ 16 ਸਾਲਾ ਮੁੰਡੇ ਨੂੰ ਮਾਰੀਆਂ ਗੋਲੀਆਂ

02/14/2018 5:20:31 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਚ ਇਕ 16 ਸਾਲਾ ਮੁੰਡੇ ਨੂੰ ਪੁਲਸ ਨੇ ਗੋਲੀਆਂ ਮਾਰੀਆਂ। ਇਹ ਘਟਨਾ ਦੱਖਣੀ-ਪੱਛਮੀ ਬ੍ਰਿਸਬੇਨ ਦੇ ਸਪਰਿੰਗਫੀਲਡ ਦੀ ਹੈ। ਦਰਅਸਲ ਮਾਂ ਨੇ ਪੁਲਸ ਨੂੰ ਫੋਨ ਕਰ ਕੇ ਇਸ ਗੱਲ ਦੀ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਬੇਟੇ ਨੇ ਆਪਣੇ ਪਿਤਾ ਨੂੰ ਚਾਕੂ ਨਾਲ ਮਾਰਨ ਦੀ ਧਮਕੀ ਦਿੱਤੀ। ਜਦੋਂ ਪੁਲਸ ਮੌਕੇ 'ਤੇ ਪੁੱਜੀ ਤਾਂ ਮੁੰਡਾ ਪੁਲਸ ਅਧਿਕਾਰੀਆਂ ਵੱਲ ਮੁੜਿਆ, ਉਸ ਨੇ ਅਧਿਕਾਰੀਆਂ ਨੂੰ ਆਪਣੀਆਂ ਬੰਦੂਕਾਂ ਸੁੱਟ ਲਈ ਕਿਹਾ, ਜਿਸ ਤੋਂ ਬਾਅਦ ਪੁਲਸ ਨੇ ਦੋ ਗੋਲੀਆਂ ਉਸ ਦੇ ਢਿੱਡ 'ਚ ਮਾਰੀਆਂ। 

PunjabKesari
ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਿੱਜੀ ਘਰ 'ਚ ਇਹ ਘਟਨਾ ਵਾਪਰੀ ਪਰ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਪੁਲਸ ਮੁਤਾਬਕ ਮੁੰਡੇ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਉਸ ਨੂੰ ਸਰਜਰੀ ਦੀ ਲੋੜ ਹੈ। ਓਧਰ ਨਾਲ ਰਹਿੰਦੇ ਗੁਆਂਢੀ ਨੇ ਦੱਸਿਆ ਕਿ ਮੈਂ ਘਰ ਵਿਚ ਘਰੇਲੂ ਹਿੰਸਾ ਹੋਣ ਦੀ ਆਵਾਜ਼ ਸੁਣੀ ਅਤੇ ਕੁਝ ਹੀ ਪਲਾਂ ਵਿਚ ਦੋ ਗੋਲੀਆਂ ਚੱਲਣ ਦੀਆਂ ਆਵਾਜ਼ ਸੁਣੀ ਜੋ ਕਿ ਬਹੁਤ ਡਰਾਵਨਾ ਪਲ ਸੀ।


Related News