16 ਸਾਲਾ ਲੜਕੀ ਨੇ ਦੋਸਤਾਂ ਨੂੰ ਭੇਜੀ ਆਪਣੀ ਸੈਕਸ ਵੀਡੀਓ, ਕੋਰਟ ਨੇ ਦਿੱਤਾ ਵੱਡਾ ਫੈਸਲਾ

Sunday, Sep 01, 2019 - 05:11 PM (IST)

16 ਸਾਲਾ ਲੜਕੀ ਨੇ ਦੋਸਤਾਂ ਨੂੰ ਭੇਜੀ ਆਪਣੀ ਸੈਕਸ ਵੀਡੀਓ, ਕੋਰਟ ਨੇ ਦਿੱਤਾ ਵੱਡਾ ਫੈਸਲਾ

ਵਾਸ਼ਿੰਗਟਨ— ਅਮਰੀਕਾ ਦੇ ਮੈਰੀਲੈਂਡ ’ਚ ਇਕ ਅਦਾਲਤ ਨੇ 16 ਸਾਲਾ ਲੜਕੀ ਖਿਲਾਫ ਇਕ ਵੱਡਾ ਫੈਸਲਾ ਦਿੰਦੇ ਹੋਏ ਉਸ ’ਤੇ ਚਾਈਡ ਪੋਰਨੋਗ੍ਰਾਫੀ ਦਾ ਮਾਮਲਾ ਚਲਾਉਣ ਦਾ ਹੁਕਮ ਦਿੱਤਾ ਹੈ। ਲੜਕੀ ’ਤੇ ਬੁਆਏਫ੍ਰੈਂਡ ਦੇ ਨਾਲ ਆਪਣੇ ਸੈਕਸ ਵੀਡੀਓ ਨੂੰ ਦੋਸਤਾਂ ਨੂੰ ਭੇਜਣ ਦਾ ਦੋਸ਼ ਹੈ। ਲੜਕੀ ਨੇ ਇਕ ਮਿੰਟ ਦਾ ਵੀਡੀਓ ਆਪਣੇ ਦੋਸਤਾਂ ਨੂੰ ਭੇਜਿਆ ਸੀ।

2016 ਦਾ ਹੈ ਮਾਮਲਾ
ਇਹ ਕੇਸ ਅਕਤੂਬਰ 2016 ਦਾ ਹੈ। 16 ਸਾਲ ਦੀ ਲੜਕੀ ਨੇ ਆਪਣੇ ਬੁਆਏਫ੍ਰੈਂਡ ਦੇ ਨਾਲ ਸੈਕਸ ਕੀਤਾ ਤੇ ਇਸ ਦਾ ਵੀਡੀਓ ਵੀ ਬਣਾ ਲਿਆ। ਇਸ ਤੋਂ ਬਾਅਦ ਉਸ ਨੇ ਇਕ ਮਿੰਟ ਦਾ ਕਲਿਪ ਕੱਟ ਕੇ ਆਪਣੇ ਦੋਸਤਾਂ ਨੂੰ ਭੇਜਿਆ, ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਦੀ ਸੀ। ਬੁੱਧਵਾਰ ਨੂੰ ਤਿੰਨ ਸਾਲ ਬਾਅਦ ਅਮਰੀਕੀ ਕੋਰਟ ਨੇ ਲੜਕੀ ’ਤੇ ਕੇਸ ਚਲਾਉਣ ਦਾ ਹੁਕਮ ਦਿੱਤਾ ਹੈ।

ਸਕੂਲ ਤੱਕ ਪਹੁੰਚਿਆ ਮਾਮਲਾ
ਜਿਨ੍ਹਾਂ ਦੋਸਤਾਂ ਨੂੰ ਲੜਕੀ ਨੇ ਵੀਡੀਓ ਕਲਿਪ ਭੇਜੀ ਸੀ ਉਨ੍ਹਾਂ ਨੇ ਵੀਡੀਓ ਨੂੰ ਸਕੂਲ ਦੇ ਰਿਸੋਰਸ ਅਫਸਰ ਨੂੰ ਦਿਖਾ ਦਿੱਤਾ। ਇਸ ਤੋਂ ਬਾਅਦ ਇਹ ਪੂਰਾ ਮਾਮਲਾ ਅੱਗੇ ਵਧ ਕੇ ਕੋਰਟ ਤੱਕ ਪਹੁੰਚ ਗਿਆ। ਕੋਰਟ ਨੇ ਕਿਹਾ ਹੈ ਕਿ ਕੇਸ ਸਿਰਫ ਕਲਿਪ ’ਚ ਦਿਖਣ ਵਾਲੀ ਲੜਕੀ ਦੇ ਖਿਲਾਫ ਹੀ ਚੱਲੇਗਾ। ਇਸ ਦੇ ਨਾਲ ਹੀ ਅਦਾਲਤ ਨੇ ਆਪਣੇ 35 ਪੇਜਾਂ ਦੇ ਫੈਸਲੇ ’ਚ ਮੈਰੀਲੈਂਡ ਅਸੈਂਬਲੀ ਨੂੰ ਇਸ ਸਬੰਧੀ ਕਾਨੂੰਨ ਬਦਲਣ ਦੀ ਵੀ ਮੰਗ ਕੀਤੀ। ਅਦਾਲਤ ਨੇ ਕਿਹਾ ਕਿ ਚਾਈਲਡ ਪੋਰਨੋਗ੍ਰਾਫੀ ’ਚ ਕੁਝ ਬਦਲਾਅ ਕੀਤੇ ਜਾਣ ਦੀ ਲੋੜ ਹੈ।


author

Baljit Singh

Content Editor

Related News