ਖਰਾਬ ਹੋ ਰਹੇ ਸੀ ਅੱਥਰੂ ਗੈਸ ਦੇ ਗੋਲੇ, ਇਸ ਲਈ ਕੀਤੀ ਗਈ ਵਰਤੋ : ਪਾਕਿ ਮੰਤਰੀ

Tuesday, Feb 16, 2021 - 09:49 PM (IST)

ਨੈਸ਼ਨਲ ਡੈਸਕ: ਆਪਣੇ ਬਿਆਨਾਂ ਦੇ ਕਾਰਨ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਪਾਕਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਸਰਕਾਰੀ ਕਰਮਚਾਰੀਆਂ ਦੇ ਸੰਬੰਧ ਵਿੱਚ ਇੱਕ ਹੋਰ ਵਿਵਾਦਪੂਰਨ ਬਿਆਨ ਦਿੱਤਾ ਹੈ। ਸ਼ੇਖ ਰਾਸ਼ਿਦ ਨੇ ਕਿਹਾ ਕਿ, ਅੱਥਰੂ ਗੈਸ ਦੇ ਇਹ ਗੋਲੇ ਲੰਬੇ ਸਮੇਂ ਤੋਂ ਨਹੀਂ ਵਰਤੇ ਜਾ ਰਹੇ ਸਨ, ਇਸ ਲਈ ਜ਼ਰੂਰੀ ਸੀ ਕਿ ਇਨ੍ਹਾਂ ਦੀ ਜਾਂਚ ਕੀਤੀ ਜਾਵੇ। ਪਾਕਿ ਦੀ ਇਕ  ਅਖਬਾਰ ਮੁਤਾਬਕ ਰਾਵਲਪਿੰਡੀ ਵਿੱਚ ਇੱਕ ਸਮਾਰੋਹ ਦੌਰਾਨ, ਪਾਕਿਸਤਾਨੀ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਵਿਰੋਧ ਪ੍ਰਦਸ਼ਨ ਕਰਨ ਰਹੇ ਪਾਕਿਸਤਾਨੀ ਕਰਮਚਾਰੀਆਂ ਖ਼ਿਲਾਫ਼ ਥੋੜੇ ਜਿਹੀ ਹੀ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ।

ਅਧਿਆਪਕਾਂ 'ਤੇ ਵਰਤੇ ਗਏ ਅੱਥਰੂ ਗੈਸ ਦੇ ਗੋਲੇ 
ਦਰਅਸਲ, ਪਿਛਲੇ ਕਈਂ ਦਿਨਾਂ ਤੋਂ ਪਾਕਿਸਤਾਨ 'ਚ ਸਰਕਾਰੀ ਕਰਮਚਾਰੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਗਾਤਾਰ ਵਿਰੋਧ ਕਰ ਰਹੇ ਹਨ। ਪਾਕਿਸਤਾਨ ਵਿਚ ਇਹ ਰੈਲੀ ਸ਼ਨੀਵਾਰ ਨੂੰ ਹੋਈ  ਸੀ, ਜਿਸ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਉਨ੍ਹਾਂ 'ਤੇ ਤਕਰੀਬਨ 1 ਹਜ਼ਾਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਸਨ।


Bharat Thapa

Content Editor

Related News