ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਉਣ 'ਤੇ ਵਿਅਕਤੀ ਨੇ ਵੱਢਿਆ ਅਧਿਆਪਕ ਦਾ ਗਲਾ

10/17/2020 9:58:25 AM

ਪੈਰਿਸ : ਫ਼ਰਾਂਸ ਵਿਚ ਪੈਗੰਬਰ ਮੁਹੰਮਦ ਦਾ ਕਾਰਟੂਨ ਬੱਚਿਆਂ ਨੂੰ ਦਿਖਾਏ ਜਾਣ ਤੋਂ ਨਾਰਾਜ਼ ਇਕ ਸ਼ਖ਼ਸ ਨੇ ਅਧਿਆਪਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਨੇ ਪਹਿਲਾਂ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਗਾਏ ਅਤੇ ਫਿਰ ਅਧਿਆਪਕ ਦਾ ਗਲਾ ਵੱਢ ਦਿੱਤਾ। ਪੁਲਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਨੌਜਵਾਨ ਦੀ ਮੌਤ ਹੋ ਗਈ ਹੈ।

ਸਥਾਨਕ ਮੀਡੀਆਂ ਮੁਤਾਬਕ ਰਾਜਧਾਨੀ ਪੈਰਿਸ ਦੇ ਇਕ ਸਕੂਲ ਦੇ ਅਧਿਆਪਕ ਸੈਮੁਅਲ ਨੇ ਬੱਚਿਆਂ ਨੂੰ ਵਿਅਕਤਿਤਵ ਦੀ ਆਜ਼ਾਦੀ ਦੇ ਬਾਰੇ ਵਿਚ ਪੜ੍ਹਾਉਂਦੇ ਹੋਏ ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਇਆ ਸੀ, ਜਿਸ ਨਾਲ ਹਮਲਾਵਰ ਬੇਹੱਦ ਨਾਰਾਜ਼ ਸੀ। ਉਹ ਚਾਕੂ ਲੈ ਕੇ ਪਹੁੰਚਿਆ ਅਤੇ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਗਾਉਂਦੇ ਹੋਏ ਅਧਿਆਪਕ ਦਾ ਗਲਾ ਵੱਢ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਪਰ ਹਮਲਾਵਰ ਨੇ ਸਰੈਂਡਰ ਕਰਣ ਦੀ ਬਜਾਏ ਪੁਲਸ ਨੂੰ ਹੀ ਡਰਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਜਵਾਬੀ ਕਾਰਵਾਈ ਵਿਚ ਪੁਲਸ ਦੀ ਗੋਲੀ ਨਾਲ ਉਸ ਦੀ ਮੌਤ ਹੋ ਗਈ।

ਪੁਲਸ ਨੇ ਹਮਲਾਵਰ ਦੀ ਪਛਾਣ ਪ੍ਰਗਟ ਨਹੀਂ ਕੀਤੀ ਹੈ ਪਰ ਇੰਨਾ ਦੱਸਿਆ ਹੈ ਕਿ ਉਹ 18 ਸਾਲਾ ਸ਼ੱਕੀ ਇਸਲਾਮਿਕ ਅੱਤਵਾਦੀ ਸੀ ਅਤੇ ਮਾਸਕੋ ਵਿਚ ਪੈਦਾ ਹੋਇਆ ਸੀ। ਪੁਲਸ ਦਾ ਮੰਨਣਾ ਹੈ ਕਿ ਦੋਸ਼ੀ ਦੀ ਬੱਚੀ ਵੀ ਉਸੇ ਸਕੂਲ ਵਿਚ ਪੜ੍ਹਦੀ ਸੀ। ਇਹ ਵਾਰਦਾਤ ਪੈਰਿਸ ਤੋਂ 25 ਮੀਲ ਦੂਰ ਕਾਨਫਲੈਂਸ-ਸੈਂਟੇ-ਆਨੋਰਾਇਨ ਵਿਚ ਸਕੂਲ ਦੇ ਨਜ਼ਦੀਕ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਦੇ ਆਸਪਾਸ ਵਾਪਰੀ। ਪੁਲਸ ਨੇ ਇਕ ਨਾਬਾਲਗ ਸਮੇਤ 4 ਹੋਰ ਦੋਸ਼ੀਆਂ ਨੂੰ ਵੀ ਇਸ ਸੰਬੰਧ ਵਿਚ ਗ੍ਰਿਫਤਾਰ ਕੀਤਾ ਹੈ।


cherry

Content Editor

Related News