ਸ਼੍ਰੀਲੰਕਾ ’ਚ ਚਾਹ ਲਈ ਉਥਲ-ਪੁਥਲ ਭਰਿਆ ਸਮਾਂ
Sunday, Oct 02, 2022 - 06:37 PM (IST)
ਕੋਲੰਬੋ– ਸ਼੍ਰੀਲੰਕਾ ਦੀ ਚਾਹ ਉਦਯੋਗ ਉਤਪਾਦਨ ਦੇ ਮਾਮਲੇ ਵਿਚ ਉਥਲ-ਪੁਥਲ ਦੇ ਦੌਰ ’ਚੋਂ ਲੰਘ ਰਿਹਾ ਹੈ। ਇਥੇ ਫਸਲ ਦਾ ਪੱਧਰ ਤਿੰਨ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਡੇਲੀ ਐੱਫ ਟੀ ਅਖਬਾਰ ਨੇ ਸ਼ਨੀਵਾਰ ਨੂੰ ਫੋਰਬਸ ਅਤੇ ਵਾਕਰ ਟੀ ਬ੍ਰੋਕਰਸ ਦੇ ਹਵਾਲੇ ਤੋਂ ਦੱਸਿਆ ਕਿ ਅਗਸਤ ਵਿਚ 1.82 ਕਰੋੜ ਕਿਲੋ ਉਤਪਾਦਨ ਹੋਇਆ ਜੋ 28 ਸਾਲ ਵਿਚ ਸਭ ਤੋਂ ਘੱਟ ਹੈ।
ਪਹਿਲੇ 8 ਮਹੀਨਿਆਂ ’ਚ 17.13 ਕਰੋੜ ਕਿਲੋ ਉਤਪਾਦਨ ਹੋਇਆ ਹੈ ਜੋ ਸਾਲ 1996 ਤੋਂ ਬਾਅਦ ਸਭ ਤੋਂ ਘੱਟ ਹੈ। ਅਗਸਤ 2022 ਦੀ ਫਸਲ ਵਿਚ ਸਾਲ ਦਰ ਸਾਲ 56 ਲੱਖ ਕਿਲੋ ਜਾਂ 23 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਸਾਰੀਆਂ ਉੱਚਾਈਆਂ ਵਿਚ 2021 ਦੇ ਇਸੇ ਮਹੀਨੇ ਦੀ ਤੁਲਨਾ ਵਿਚ ਗਿਰਾਵਟ ਦੇਖੀ ਗਈ ਹੈ।
ਫੋਰਬਸ ਅਤੇ ਵਾਕਰ ਨੇ ਕਿਹਾ ਕਿ ਇਹ 1994 ਤੋਂ ਬਾਅਦ ਤੋਂ ਇਕ ਕਲੈਂਡਰ ਸਾਲ ਵਿਚ ਅਗਸਤ ਲਈ ਸਭ ਤੋਂ ਘੱਟ ਰਿਕਾਰਡ ਕੀਤਾ ਗਿਆ ਹੈ, ਜਿਥੇ ਇਹ 1.62 ਕਰੋੜ ਕਿਲੋ ਦਰਜ ਕੀਤਾ ਗਿਆ ਸੀ। ਦੈਨਿਕ ਰਿਪੋਰਟ ਮੁਤਾਬਕ, ਅਗਸਤ 2020 ਦੇ 2.24 ਕਰੋੜ ਕਿਲੋ ਦੀ ਮੁਕਾਬਲੇ, ਨਵੀਂ ਫਸਲ ਵਿਚ 41 ਲੱਖ ਕਿਲੋ ਜਾਂ 18 ਫੀਸਦੀ ਦੀ ਗਿਰਾਵਟ ਆਈ ਹੈ।