ਖਿਡਾਰਨ ਦੀ ਫੋਟੋ ''ਤੇ ਆਏ ਭੱਦੇ ਕੁਮੈਂਟਸ, AUS PM ਨੇ ਕੀਤਾ ਬਚਾਅ

03/22/2019 5:23:39 PM

ਮੈਲਬੋਰਨ— ਸੋਸ਼ਲ ਮੀਡੀਆ 'ਤੇ ਟ੍ਰੋਲ ਇਕ ਵੱਡੀ ਚੁਣੌਤੀ ਹੈ। ਅਕਸਰ ਲੋਕ ਟ੍ਰੋਲ ਤੋਂ ਉਲਝਣ ਦੀ ਬਜਾਏ ਦੂਰੀ ਬਣਾਉਣ 'ਚ ਹੀ ਭਲਾਈ ਸਮਝਦੇ ਹਨ। ਪਰ ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੋਰੀਸਨ ਨੇ ਇਕ ਮਹਿਲਾ ਖਿਡਾਰਨ ਦਾ ਪੱਖ ਲੈਂਦੇ ਹੋਏ ਟ੍ਰੋਲਰਸ ਤੋਂ ਉਸ ਦਾ ਬਚਾਅ ਕੀਤਾ ਹੈ। ਮਹਿਲਾ ਫੁੱਟਬਾਲਰ ਟਾਈਲਾ ਹੈਰਿਸ ਦੀ ਇਕ ਤਸਵੀਰ 'ਤੇ ਲੋਕ ਭੱਦੇ-ਭੱਦੇ ਕੁਮੈਂਟਸ ਕਰ ਰਹੇ ਸਨ। ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸਟਰੇਲੀਆਈ ਪੀ.ਐੱਮ ਨੇ ਟਰੋਲਰਸ ਨੂੰ 'ਡਰਪੋਕ ਕੀੜੇ-ਮਕੌੜੇ' ਕਹਿ ਦਿੱਤਾ। ਦਰਅਸਲ ਫੁੱਟਬਾਲ ਖਿਡਾਰਨ ਨੇ ਮੈਚ ਦੌਰਾਨ ਇਕ ਜ਼ਬਰਦਸਤ ਕਿੱਕ ਮਾਰੀ ਸੀ ਅਤੇ ਤਸਵੀਰ 'ਚ ਉਨ੍ਹਾਂ ਦੀ ਪੂਰੀ ਲੱਤ ਦਿਸ ਰਹੀ ਸੀ। ਮੰਗਲਵਾਰ ਨੂੰ ਉਨ੍ਹਾਂ ਦੀ ਇਸ ਤਸਵੀਰ ਨੂੰ ਬ੍ਰਾਕਾਸਟਰ ਨੇ ਆਨਲਾਈਨ ਪਬਲਿਸ਼ ਕੀਤੀ ਸੀ। ਹੈਰਿਸ ਆਸਟ੍ਰੇਲੀਆ ਫੁੱਟਬਾਲ ਲੀਗ ਵੀਮੰਸ ਟੀਮ ਦੀ ਮੈਂਬਰ ਹੈ।

ਤਸਵੀਰ 'ਤੇ ਜਦੋਂ ਟਰੋਲਰਸ ਨੇ ਗੰਦੇ ਕੁਮੈਂਟ ਸ਼ੁਰੂ ਕੀਤੇ ਤਾਂ ਹੈਰਿਸ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ 'ਯੌਨ ਸ਼ੋਸ਼ਣ' ਕਰਾਰ ਦਿੱਤਾ। ਹਾਲਾਂਕਿ ਗੰਦੇ ਅਤੇ ਅਪਮਾਨਤ ਕਰਨ ਵਾਲੇ ਕੁਮੈਂਟਸ ਨੂੰ ਦੇਖਦੇ ਹੋਏ ਬ੍ਰਾਡਕਾਸਟਰ ਨੇ ਤਸਵੀਰ ਹਟਾ ਲਈ। ਹਾਲਾਂਕਿ ਬਾਅਦ 'ਚ ਉਸ ਨੇ ਮੁਆਫੀ ਮੰਗਦੇ ਹੋਏ ਇਸ ਨੂੰ ਦੁਬਾਰਾ ਅਪਲੋਡ ਕੀਤਾ ਅਤੇ ਕਿਹਾ ਕਿ ਉਸ ਵੱਲੋਂ ਤਸਵੀਰ ਹਟਾਉਣ ਨਾਲ ਗਲਤ ਮੈਸੇਜ ਗਿਆ ਹੈ। ਅਸੀਂ ਆਪਣੇ ਪੇਜ ਤੋਂ ਟਰੋਲਰਸ ਦਾ ਸਫਾਇਆ ਕਰਨ ਦੀ ਕੋਸ਼ਿਸ਼ ਕਰਨਗੇ। 
 

ਇਸ ਘਟਨਾ ਨੇ ਪੂਰੇ ਆਸਟ੍ਰੇਲੀਆ 'ਚ ਇਕ ਵਿਚਾਰਕ ਬਹਿਸ ਦਾ ਮੁੱਦਾ ਗਰਮ ਕਰ ਦਿੱਤਾ ਹੈ। ਲੋਕ ਮਹਿਲਾ ਖਿਡਾਰਨ ਦੇ ਪੱਖ 'ਚ ਟਵੀਟ ਅਤੇ ਫੇਸਬੁੱਕ ਪੋਸਟ ਪਾ ਰਹੇ ਹਨ। ਇਸੇ ਕ੍ਰਮ 'ਚ ਆਸਟਰੇਲੀਆਈ ਪ੍ਰਧਾਨਮੰਤਰੀ ਨੇ ਮੈਲਬੋਰਨ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਹਿਲਾ ਫੁੱਟਬਾਲਰ ਦਾ ਬਚਾਅ ਕਰਦੇ ਹੋਏ ਟਰੋਲਰਸ ਨੂੰ ਖੁਦ ਨੂੰ ਜਗਾਉਣ ਲਈ ਕਿਹਾ ਹੈ।

 


Tarsem Singh

Content Editor

Related News