ਟੈਰਿਫ ਵਾਰ ਨਾਲ ਅਮਰੀਕਾ ਨੂੰ ਹੋ ਸਕਦੈ ਨੁਕਸਾਨ! F35 ਜਹਾਜ਼ਾਂ ਦੀ ਡੀਲ ਰੱਦ ਕਰ ਸਕਦਾ ਹੈ ਕੈਨੇਡਾ

Sunday, Mar 16, 2025 - 06:58 AM (IST)

ਟੈਰਿਫ ਵਾਰ ਨਾਲ ਅਮਰੀਕਾ ਨੂੰ ਹੋ ਸਕਦੈ ਨੁਕਸਾਨ! F35 ਜਹਾਜ਼ਾਂ ਦੀ ਡੀਲ ਰੱਦ ਕਰ ਸਕਦਾ ਹੈ ਕੈਨੇਡਾ

ਇੰਟਰਨੈਸ਼ਨਲ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਗਾਏ ਗਏ 25% ਟੈਰਿਫ ਵਿਚਕਾਰ ਕੈਨੇਡਾ ਹੁਣ ਅਮਰੀਕੀ F-35 ਸਟੀਲਥ ਲੜਾਕੂ ਜਹਾਜ਼ਾਂ ਦਾ ਬਦਲ ਲੱਭ ਰਿਹਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਦੇਸ਼ ਦੀ ਹਵਾਈ ਫ਼ੌਜ ਨੇ ਇਸ ਨੂੰ ਅਪਣਾਉਣ ਦੀ ਸਿਫਾਰਸ਼ ਕੀਤੀ ਸੀ ਪਰ ਉਹ ਹੋਰ ਬਦਲਾਂ 'ਤੇ ਵੀ ਵਿਚਾਰ ਕਰ ਰਹੇ ਹਨ। ਇਹ ਫੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ ਕੈਬਨਿਟ ਨੇ ਲਿਆ ਹੈ।

ਕੈਨੇਡਾ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਹਾਲ ਹੀ 'ਚ ਪੁਰਤਗਾਲ ਨੇ ਸੰਕੇਤ ਦਿੱਤਾ ਹੈ ਕਿ ਉਹ ਐੱਫ-35 ਜੈੱਟ ਜਹਾਜ਼ਾਂ ਲਈ ਸੌਦਾ ਛੱਡ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਡੋਨਾਲਡ ਟਰੰਪ ਨੇ ਭਾਰਤ ਤੋਂ F35 ਸਟੀਲਥ ਲੜਾਕੂ ਜਹਾਜ਼ ਲਈ ਸੌਦੇ ਦਾ ਪ੍ਰਸਤਾਵ ਰੱਖਿਆ ਸੀ। ਹਾਲਾਂਕਿ ਭਾਰਤ ਦੇ ਪੱਖ ਤੋਂ ਇਹ ਸਪੱਸ਼ਟ ਨਹੀਂ ਹੈ ਕਿ ਇਸ ਲੜਾਕੂ ਜਹਾਜ਼ 'ਤੇ ਕੋਈ ਸੌਦਾ ਹੋਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ : ਅਮਰੀਕਾ ਨੇ ਯਮਨ ਦੇ ਹੂਤੀ ਬਾਗੀਆਂ 'ਤੇ ਕੀਤਾ ਜ਼ਬਰਦਸਤ ਹਮਲਾ, 9 ਨਾਗਰਿਕਾਂ ਦੀ ਮੌਤ

2023 'ਚ ਕੈਨੇਡਾ ਨੇ ਅਮਰੀਕਾ ਨਾਲ ਕੀਤਾ ਸੀ ਸੌਦਾ
ਜ਼ਿਕਰਯੋਗ ਹੈ ਕਿ ਕਈ ਸਾਲਾਂ ਦੀ ਦੇਰੀ ਤੋਂ ਬਾਅਦ ਕੈਨੇਡਾ ਨੇ 2023 'ਚ ਅਮਰੀਕਾ ਨਾਲ ਐੱਫ-35 ਸਟੀਲਥ ਲੜਾਕੂ ਜਹਾਜ਼ ਦਾ ਸੌਦਾ ਤੈਅ ਕੀਤਾ ਸੀ। ਉਸੇ ਸਾਲ ਜੂਨ ਵਿੱਚ ਕੈਨੇਡਾ ਨੇ 88 ਜੈੱਟਾਂ ਲਈ ਲਾਕਹੀਡ ਮਾਰਟਿਨ ਨਾਲ $19 ਬਿਲੀਅਨ ਦਾ ਸੌਦਾ ਕੀਤਾ ਸੀ। ਰਾਸ਼ਟਰਪਤੀ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਦੱਸਦੇ ਹਨ ਅਤੇ ਇਸ ਲੜਾਕੂ ਜਹਾਜ਼ ਲਈ ਇਹ ਸੌਦਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਹੋਇਆ ਸੀ।

16 ਜੈੱਟ ਜਹਾਜ਼ਾਂ ਲਈ ਕੀਤਾ ਜਾ ਚੁੱਕਾ ਹੈ ਭੁਗਤਾਨ 
ਸਥਿਤੀ ਇਹ ਹੈ ਕਿ ਕੈਨੇਡਾ ਨੂੰ 2026 ਤੱਕ ਐੱਫ-35 ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਪ੍ਰਾਪਤ ਹੋਣੀ ਸੀ ਅਤੇ 16 ਜੈੱਟਾਂ ਲਈ ਭੁਗਤਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਕੈਨੇਡੀਅਨ ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਉਹ ਪਹਿਲੇ ਬੈਚ ਨੂੰ ਸਵੀਕਾਰ ਕਰ ਸਕਦੇ ਹਨ ਅਤੇ ਬਾਕੀ ਦੇ ਲਈ ਸਵੀਡਿਸ਼ ਦੁਆਰਾ ਬਣਾਏ ਸਾਬ ਗ੍ਰਿਪੇਨ ਵਰਗੇ ਯੂਰਪੀਅਨ ਨਿਰਮਾਤਾਵਾਂ ਨੂੰ ਦੇਖ ਸਕਦੇ ਹਨ।

ਇਹ ਵੀ ਪੜ੍ਹੋ : ਮਹਿੰਗੀ ਪਈ ਇਕ ਕੱਪ ਕੌਫੀ! ਹੁਣ ਡਿਲੀਵਰੀ ਬੁਆਏ ਨੂੰ ਮਿਲਣਗੇ 434 ਕਰੋੜ ਰੁਪਏ

ਅਮਰੀਕਾ ਦੀ ਹੁੰਦੀ ਹੈ ਐੱਫ-35 ਜੈੱਟ ਜਹਾਜ਼ਾਂ ਦੀ ਦੇਖਰੇਖ ਦੀ ਜ਼ਿੰਮੇਵਾਰੀ
ਉਦਾਹਰਨ ਲਈ ਕੈਨੇਡਾ ਇਹ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ ਕਿ ਲੜਾਕੂ ਜਹਾਜ਼ ਸਿਰਫ਼ ਕੈਨੇਡਾ ਵਿੱਚ ਹੀ ਅਸੈਂਬਲ ਕੀਤੇ ਜਾਣ ਅਤੇ ਅਜਿਹੇ ਸੌਦਿਆਂ ਦੀ ਪੇਸ਼ਕਸ਼ ਕਰਨ ਵਾਲਿਆਂ ਨੂੰ ਤਰਜੀਹ ਦੇਣ ਦੀ ਯੋਜਨਾ ਹੈ। ਐੱਫ-35 ਜੈੱਟ ਜਹਾਜ਼ਾਂ ਦਾ ਰੱਖ-ਰਖਾਅ, ਓਵਰਹਾਲ ਅਤੇ ਸਾਫਟਵੇਅਰ ਅੱਪਗ੍ਰੇਡ ਅਮਰੀਕਾ ਵਿੱਚ ਹੁੰਦਾ ਹੈ। ਪਿਛਲੇ ਸਾਲ ਯੂਐੱਸ ਗਵਰਨਮੈਂਟ ਅਕਾਊਂਟਿੰਗ ਆਫਿਸ (GAO) ਦੀ ਇੱਕ ਰਿਪੋਰਟ ਵਿੱਚ ਅਮਰੀਕਾ ਦੇ ਸਭ ਤੋਂ ਉੱਨਤ ਰੱਖਿਆ ਪ੍ਰੋਜੈਕਟ ਮੰਨੇ ਜਾਣ ਵਾਲੇ F-35 ਦੀ ਵਧਦੀ ਲਾਗਤ ਨੂੰ ਉਜਾਗਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News