''ਰਫਿਊਜ਼ੀਆਂ'' ਨੂੰ ਪਨਾਹ ਦੇਣ ਲਈ ਕੈਨੇਡਾ ਸਰਕਾਰ ''ਤੇ ਕੱਸਿਆ ਜਾ ਰਿਹੈ ਨਿਸ਼ਾਨਾ

Monday, Aug 07, 2017 - 10:14 PM (IST)

ਮਾਂਟਰੀਅਲ — ਐਤਵਾਰ ਨੂੰ ਇਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਹ ਦਿਖਾਉਣ ਲਈ ਇੱਕਠੇ ਹੋਏ ਕਿ ਪਿਛਲੇ ਕੁਝ ਦਿਨਾਂ ਤੋਂ ਕਿਊਬਿਕ ਦੇ ਬਾਰਡਰ ਰਾਹੀਂ ਕੈਨੇਡਾ 'ਚ ਦਾਖਲ ਹੋਏ ਰਫਿਊਜ਼ੀਆਂ ਦਾ ਉਹ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ। ਪਰ ਸਵਾਲ ਇਹ ਹੈ ਕਿ ਕੈਨੇਡਾ ਸਰਕਾਰ ਇਨ੍ਹਾਂ ਰਫਿਊਜ਼ੀਆਂ ਨੂੰ ਸਾਂਭਣ ਲਈ ਤਿਆਰ ਹੈ ਜਾਂ ਨਹੀਂ? ਉਨ੍ਹਾਂ ਨੇ ਇਨ੍ਹਾਂ ਰਫਿਊਜ਼ੀਆਂ ਨੂੰ ਪਨਾਹ ਦੇਣ ਬਾਰੇ 'ਚ ਕੁਝ ਪਲੈਨ ਕੀਤਾ ਹੈ।  
ਮਾਂਟਰੀਅਲ ਓਲੰਪਿਕ ਸਟੇਡੀਅਮ 'ਚ ਇਨ੍ਹਾਂ ਰਫਿਊਜ਼ੀਆਂ ਲਈ ਤਿਆਰ ਕੀਤੇ ਗਏ ਕੈਂਪ ਦੇ ਬਾਹਰ ਐਤਵਾਰ ਨੂੰ ਰੈਲੀ 'ਚ ਸ਼ਾਮਲ ਹੋਏ ਕੁਝ ਲੋਕ ਤਾਂ ਖੁਦ ਉਨ੍ਹਾਂ ਲੋਕਾਂ 'ਚੋਂ ਸਨ, ਜਿਨ੍ਹਾਂ ਦੇ ਕਦੇ ਰਫਿਊਜ਼ੀ ਸਨ ਅਤੇ ਕੈਨੇਡਾ 'ਚ ਪਨਾਹ ਲਈ ਸੀ। ਰੈਲੀ 'ਚ ਰਫਿਊਜ਼ੀਆਂ ਦਾ ਸਮਰਥਨ ਕਰ ਰਹੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਅਮਰੀਕਾ ਤੋਂ ਹੈ ਅਤੇ ਉਸ ਨੇ ਫਰਵਰੀ 'ਚ ਅਮਰੀਕਾ ਦੀ ਸਰਹੱਦ ਪਾਰ ਕਰਕੇ ਕੈਨੇਡਾ 'ਚ ਪਨਾਹ ਲਈ ਸੀ ਅਤੇ ਹੁਣ ਉਹ ਇਥੇ ਵਰਕ ਪਰਮਿਟ ਦੀ ਉਡੀਕ ਕਰ ਰਿਹਾ ਹੈ। 
ਇਸ ਰੈਲੀ 'ਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਉਸ ਦੇ ਹਿਸਾਬ ਨਾਲ ਇਨ੍ਹਾਂ ਰਫਿਊਜ਼ੀਆਂ ਨੂੰ ਸਮਰਥਨ ਅਤੇ ਸਹਿਯੋਗ ਮਿਲਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਹੋਰ ਰੋਜ਼ 250 ਤੋਂ 300 ਰਫਿਊਜ਼ੀ ਪਨਾਹ ਹਾਸਲ ਕਰਨ ਰੋਜ਼ ਕਿਊਬਿਕ ਦਾ ਬਾਰਡਰ ਪਾਰ ਕਰਕੇ ਇਥੇ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਦੀ ਗਿਣਤੀ 'ਚ 50 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਬਾਰਡਰ ਪਾਰ ਕਰਨ ਵਾਲਿਆਂ 'ਚ ਬਹੁਤੇ ਹਾਇਤੀ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਕਾਨੂੰਨੀ ਕਾਨੂੰਨੀ ਤੌਰ 'ਤੇ ਅਮਰੀਕਾ 'ਚ ਰਹਿ ਰਹੇ ਪਰ ਉਨ੍ਹਾਂ ਨੂੰ ਸ਼ੱਕ ਹੈ ਕਿਤੇ ਡੋਨਾਲਡ ਟਰੰਪ ਜਲਦ ਹੀ ਉਹ ਪ੍ਰੋਗਰਾਮ ਖਤਮ ਕਰ ਦੇਣਗੇ, ਜਿਸ ਨਾਲ ਉਨ੍ਹਾਂ ਅਮਰੀਕਾ ਛੱਡਣਾ ਪਵੇਗਾ ਅਤੇ ਬੇਘਰ ਹੋ ਜਾਣਗੇ, ਇਸ ਕਰਕੇ ਉਹ ਮਾਂਟਰੀਅਲ 'ਚ ਆ ਕੇ ਵੱਸਣਾ ਚਾਹੁੰਦੇ ਹਨ। 
ਇਸ 'ਤੇ ਵਿਰੋਧੀ ਪਾਰਟੀਆਂ ਨੇ ਟਰੂਡੋ ਸਰਕਾਰ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਉਹ ਵੀ ਹੋਰਨਾਂ ਕੈਨੇਡੀਅਨਾਂ ਵਾਂਗ ਰਫਿਊਜ਼ੀਆਂ ਨੂੰ ਪਨਾਹ ਦੇਣ ਦਾ ਸਮਰਥਨ ਕਰਦੇ ਹਨ ਪਰ ਇਸ ਬਿਨ੍ਹਾਂ ਕਿਸੇ ਯੋਜਨਾ ਇਨ੍ਹਾਂ ਰਫਿਊਜ਼ੀਆਂ ਨੂੰ ਪਨਾਹ ਦੇਣਾ ਮੁਸ਼ਕਿਲ ਹੈ ਅਤੇ ਸਾਨੂੰ ਲੱਗਦਾ ਹੈ ਕਿ ਹਲੇਂ ਟਰੂਡੋ ਸਰਕਾਰ ਇਸ ਬਾਰੇ 'ਚ ਕੁਝ ਸੋਚਿਆ ਹੀ ਨਹੀਂ ਹੈ।


Related News