ਪਾਕਿ ''ਚ ਸੰਸਦੀ ਮੈਂਬਰ ਨੇ ਨਸਰੀਨ ਦੇ ਸਾੜੀ ਪਾਉਣ ਤੇ ਜਤਾਇਆ ਇਤਰਾਜ਼

Sunday, Feb 11, 2018 - 12:29 PM (IST)

ਇਸਲਾਮਾਬਾਦ (ਬਿਊਰੋ)— ਜਾਮੀਆਤ ਉਲੇਮਾ-ਏ-ਇਸਲਾਮ ਫਜ਼ਲ (JUL-F) ਦੇ ਇਕ ਸੰਸਦੀ ਮੈਂਬਰ ਨੇ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦੀ ਸੰਸਦੀ ਮੈਂਬਰ ਨਸਰੀਨ ਜਲੀਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਦੇ ਪਹਿਰਾਵੇ ਦੀ ਨਿੰਦੀ ਕੀਤੀ।  ਸੈਨੇਟ ਦੀ ਕਾਰਜਕਾਰੀ ਬੈਠਕ ਦੀ ਮੀਟਿੰਗ ਦੌਰਾਨ ਇਸਲਾਮ ਦਾ ਹਵਾਲਾ ਦਿੰਦੇ ਹੋਏ ਸੰਸਦੀ ਮੈਂਬਰ ਨੇ ਨਸਰੀਨ ਦੇ ਸਾੜੀ ਪਾਉਣ ਦੇ ਮੁੱਦੇ ਨੂੰ ਚੁੱਕਿਆ। 
ਨਸਰੀਨ ਜਲੀਲ ਦੀ ਪ੍ਰਧਾਨਗੀ ਹੇਠ ਮਨੁੱਖੀ ਅਧਿਕਾਰਾਂ 'ਤੇ ਸੈਨੇਟ ਦੀ ਕਾਰਜਕਾਰੀ ਬੈਠਕ ਦੀ ਮੀਟਿੰਗ ਦੌਰਾਨ ਇਹ ਮੁੱਦਾ ਚੁੱਕਿਆ ਗਿਆ। ਇਕ ਅੰਗਰੇਜੀ ਅਖਬਾਰ ਮੁਤਾਬਕ JUL-F ਸੰਸਦੀ ਮੈਂਬਰ ਮੁਫਤੀ ਅਬਦੁੱਲ ਸੱਤਾਰ ਨੇ ਸਾੜੀ ਪਹਿਨੀ ਜਲੀਲ ਨੂੰ ਕਿਹਾ ਕਿ ਉਸ ਜਿਹੀ ਯੋਗ ਔਰਤ ਨੂੰ ਇਕ ਮੁਸਲਮਾਨ ਦੇ ਤੌਰ 'ਤੇ ਹਾਜ਼ਰੀ ਲਵਾਉਣੀ ਚਾਹੀਦੀ ਹੈ। ਜਲੀਲ ਦੀ ਪ੍ਰਧਾਨਗੀ ਹੇਠ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸੱਤਾਰ ਨੇ ਕਿਹਾ,''ਇਸਲਾਮ ਮੁਤਾਬਕ ਔਰਤਾਂ ਲਈ ਚਿਹਰਾ, ਹੱਥ ਅਤੇ ਪੈਰਾਂ ਨੂੰ ਛੱਡੇ ਕੇ ਪੂਰਾ ਸਰੀਰ ਢੱਕਣਾ ਜ਼ਰੂਰੀ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਅੱਲਾਹ ਨੇ ਤੁਹਾਨੂੰ ਇੰਨੀ ਉੱਚਾਈ 'ਤੇ ਪਹੁੰਚਾਇਆ ਹੈ। ਇਸ ਲਈ ਤੁਹਾਨੂੰ ਹੋਰ ਔਰਤਾਂ ਲਈ ਆਦਰਸ਼ ਸਥਾਪਿਤ ਕਰਨਾ ਚਾਹੀਦਾ ਹੈ।'' ਇਸ ਟਿੱਪਣੀ 'ਤੇ ਜਲੀਲ ਨੇ ਸੈਨੇਟਰ ਨੂੰ ਯਾਦ ਦਵਾਇਆ ਕਿ ਉਹ 74 ਸਾਲਾ ਔਰਤ ਹੈ, ਜਿਸ ਨੇ ਮੌਤ ਨੂੰ ਹਰਾਇਆ ਹੈ। ਜਲੀਲ ਨੇ ਸੱਤਾਰ ਤੋਂ ਹੀ ਸਵਾਲ ਪੁੱਛਿਆ ਕਿ ਉਸ ਮੁਤਾਬਕ ਮੈਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ।


Related News