ਪੱਛਮੀ ਅਫਰੀਕਾ ''ਚ ਗਿਨੀ ਦੀ ਖਾੜੀ ਤੋਂ ਜਹਾਜ਼ ਲਾਪਤਾ

Thursday, Aug 23, 2018 - 02:44 AM (IST)

ਪੱਛਮੀ ਅਫਰੀਕਾ ''ਚ ਗਿਨੀ ਦੀ ਖਾੜੀ ਤੋਂ ਜਹਾਜ਼ ਲਾਪਤਾ

ਡਕਾਰ— ਪੱਛਮੀ ਅਫਰੀਕਾ 'ਚ ਗਿਨੀ ਦੀ ਖਾੜੀ ਤੋਂ ਚਾਲਕ ਦਲ ਦੇ 19 ਮੈਂਬਰਾਂ ਨਾਲ ਇਕ ਜਹਾਜ਼ 14 ਅਗਸਤ ਤੋਂ ਲਾਪਤਾ ਹੈ। ਚਾਲਕ ਦਲ 'ਚ 17 ਜੋਰਜੀਆ ਦੇ ਤੇ 2 ਰੂਸ ਦੇ ਨਾਗਰਿਕ ਹਨ। ਖਦਸ਼ਾ ਹੈ ਕਿ ਸਮੁੰਦਰੀ ਲੁਟੇਰਿਆਂ ਨੇ ਜਹਾਜ਼ ਨੂੰ ਬੰਧਕ ਬਣਾ ਲਿਆ ਹੈ। ਯੂਨਾਨ ਸਥਿਤ ਲੋਟਸ ਸ਼ਿਪਿੰਗ ਨੇ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ 'ਪੰਟਾਲੇਨਾ' ਜਹਾਜ਼ ਤੋਂ ਸਥਾਨਕ ਸਮੇਂ ਮੁਤਾਬਕ 14 ਅਗਸਤ ਨੂੰ 2 ਵਜੇ ਤੋਂ ਬਾਅਦ ਸੰਪਰਕ ਨਹੀਂ ਹੋ ਸਕਿਆ ਹੈ। ਜੋਰਜੀਆ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਹਾਜ਼ 'ਤੇ 17 ਉਸ ਦੇ ਤੇ 2 ਰੂਸ ਦੇ ਨਾਗਰਿਕ ਸਵਾਰ ਹਨ। ਜਹਾਜ਼ ਬਾਰੇ ਕੋਈ ਸੂਚਨਾ ਨਹੀਂ ਮਿਲ ਸਕੀ ਹੈ। ਜਹਾਜ਼ ਲੋਮ ਤੋਂ ਲਿਬ੍ਰੇਵਿਲ ਜਾ ਰਿਹਾ ਸੀ। ਪਿਛਲੇ ਸਾਲ ਇਸ ਖਾੜੀ 'ਚ ਸਮੁੰਦਰੀ ਡਕੈਤੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ।


Related News