ਮੈਕਰੋਨ ਤੇ ਪੁਤਿਨ ਦਰਮਿਆਨ ਗੱਲਬਾਤ ਪ੍ਰਮਾਣੂ ਪਲਾਂਟ ''ਤੇ ਕੇਂਦਰਿਤ
Monday, Mar 07, 2022 - 02:10 AM (IST)
ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਰਮਿਆਨ ਐਤਵਾਰ ਨੂੰ ਹੋਈ ਗੱਲਬਾਤ ਦਾ ਮੁੱਖ ਕੇਂਦਰ ਬਿੰਦੂ ਯੂਕ੍ਰੇਨ ਦੇ ਪ੍ਰਮਾਣੂ ਪਲਾਂਟਾਂ ਦੀ ਸੁਰੱਖਿਆ ਸੀ। ਫ੍ਰਾਂਸੀਸੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ 'ਐਲੀਸੀ' ਨੇ ਕਿਹਾ ਕਿ ਮੈਕਰੋਨ ਦੀ ਬੇਨਤੀ 'ਤੇ ਪੁਤਿਨ ਨੂੰ ਕਾਲ ਕੀਤੀ ਗਈ ਸੀ ਅਤੇ ਦੋਵਾਂ ਨੇਤਾਵਾਂ ਦਰਮਿਆਨ ਕਰੀਬ ਦੋ ਘੰਟਿਆਂ ਤੱਕ ਗੱਲਬਾਤ ਹੋਈ।
ਇਹ ਵੀ ਪੜ੍ਹੋ : ਸੀਰੀਆ 'ਚ ਅੱਤਵਾਦੀਆਂ ਨੇ ਫੌਜੀ ਬੱਸ 'ਤੇ ਕੀਤਾ ਹਮਲਾ, 13 ਦੀ ਮੌਤ
ਫਰਾਂਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੈਕਰੋਨ ਨੇ ਚੇਰਨੋਬਿਲ ਅਤੇ ਹੋਰ ਪ੍ਰਮਾਣੂ ਪਲਾਂਟਾਂ 'ਚ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਸੁਰੱਖਿਆ ਮਾਪਦੰਡਾਂ 'ਤੇ ਅਮਲ ਯਕੀਨੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਮੈਕਰੋਨ ਨੇ ਪੁਤਿਨ ਨੂੰ ਕਿਹਾ ਕਿ ਇਨ੍ਹਾਂ ਪਲਾਂਟਾਂ ਨੂੰ ਰੂਸੀ ਹਮਲਿਆਂ 'ਚ ਨਿਸ਼ਾਨਾ ਨਾ ਬਣਾਇਆ ਜਾਵੇ।
ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੂਮੀ ਤੋਂ ਜਲਦ ਹੋਵੇਗੀ ਭਾਰਤੀਆਂ ਦੀ ਨਿਕਾਸੀ, ਦੂਤਘਰ ਦਾ ਵਿਦਿਆਰਥੀਆਂ ਨੂੰ ਸੰਦੇਸ਼-ਤਿਆਰ ਰਹੋ
ਅਧਿਕਾਰੀ ਮੁਤਾਬਕ, ਪੁਤਿਨ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਪ੍ਰਮਾਣੂ ਪਲਾਂਟਾਂ 'ਤੇ ਹਮਲਾ ਕਰਨਾ ਨਹੀਂ ਹੈ ਅਤੇ ਉਹ ਇਸ ਮਾਮਲੇ 'ਤੇ ਆਈ.ਏ.ਈ.ਏ, ਯੂਕ੍ਰੇਨ ਅਤੇ ਰੂਸ ਦਰਮਿਆਨ 'ਗੱਲਬਾਤ' ਦੇ ਸਿਧਾਂਤ 'ਤੇ ਸਹਿਮਤ ਹਨ। ਉਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਮਹੱਤਵਪੂਰਨ ਗੱਲਬਾਤ ਹੋਣੀ ਹੈ। ਮੈਕਰੋਨ ਨੇ ਰੂਸ ਨੂੰ ਆਪਣੀ ਫੌਜੀ ਮੁਹਿੰਮ ਰੋਕਣ ਦੀ ਇਕ ਵਾਰ ਫਿਰ ਅਪੀਲ ਕੀਤੀ ਅਤੇ ਨਾਗਰਿਕਾਂ ਦੇ ਸੁਰੱਖਿਆ ਅਤੇ ਮਨੁੱਖੀ ਸਹਾਇਤਾ ਤੱਕ ਉਨ੍ਹਾਂ ਦੀ ਪਹੁੰਚ ਦੀ ਇਜਾਜ਼ਤ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਅਨਾਥ ਯਹੂਦੀਆਂ ਨੂੰ ਇਜ਼ਰਾਈਲ ਭੇਜਿਆ ਗਿਆ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ