ਤਾਲਿਬਾਨ ਦੀ ਪਾਕਿ ਨੂੰ ਚਿਤਾਵਨੀ, ‘ਸਾਡੇ ’ਤੇ ਹੁਕਮ ਨਹੀਂ ਚਲਾ ਸਕਦੀ ਇਮਰਾਨ ਸਰਕਾਰ’

Monday, Jul 12, 2021 - 07:58 PM (IST)

ਕੌਮਾਂਤਰੀ ਡੈਸਕ– ਅਮਰੀਕਾ ਤੇ ਨਾਟੋ ਫ਼ੌਜੀਆਂ ਦੀ ਵਾਪਸੀ ਵਿਚਾਲੇ ਤਾਲਿਬਾਨ ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਇਸ ਦਰਮਿਆਨ ਪਾਕਿਸਤਾਨ ਤਾਲਿਬਾਨ ’ਤੇ ਆਪਣਾ ਰੌਬ ਪਾਉਣਾ ਚਾਹੁੰਦਾ ਹੈ ਜਿਸ ਨਾਲ ਤਾਲਿਬਾਨੀ ਅਗਵਾਈ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਤਾਲਿਬਾਨ ਦੀ ਅਫ਼ਗ਼ਾਨਿਸਤਾਨ ’ਚ ਗੱਲਬਾਤ ਦੇ ਜ਼ਰੀਏ ਸਮਝੌਤਾ ਕਰਨ ’ਚ ਮਦਦ ਕਰਨ ਲਈ ਪਾਕਿਸਤਾਨ ਦਾ ਸਵਾਗਤ ਕੀਤਾ ਜਾਵੇਗਾ। ਪਰ ਜੇਕਰ ਪਾਕਿਸਤਾਨ ਸਾਡੇ ’ਤੇ ਹੁਕਮ ਚਲਾਉਣ ਜਾਂ ਸਾਡੇ ’ਤੇ ਆਪਣੇ ਵਿਚਾਰ ਥੋਪਣ ਦੀ ਕੋਸ਼ਿਸ਼ ਕਰੇਗਾ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ’ਤੇ ਤੁਰਕੀ ਦੇ ਕੰਟਰੋਲ ਦਾ ਕੀਤਾ ਵਿਰੋਧ

ਤਾਬਿਬਾਨੀ ਬੁਲਾਰੇ ਨੇ ਇਹ ਗੱਲ ਪਾਕਿਸਤਾਨ ਦੇ ਜੀਓ ਨਿਊਜ਼ ਦੇ ਪ੍ਰੋਗਰਾਮ ‘ਜਿਗਰਾ’ ’ਚ ਇਕ ਇੰਟਰਵਿਊ ਦੇ ਦੌਰਾਨ ਕਹੀ। ਤਾਲਿਬਾਨ ਨੇ ਦਾਅਵਾ ਕੀਤਾ ਕਿ ਇਸ ਨੇ ਅਫ਼ਗ਼ਾਨਿਸਤਾਨ ਦੇ 85 ਫ਼ੀਸਦੀ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ। ਇਹੋ ਕਾਰਨ ਹੈ ਕਿ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਨਾਲ ਲੱਗਣ ਵਾਲੀ ਸਰਹੱਦ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਤੇ ਨਿਗਰਾਨੀ ਨੂੰ ਵਧਾ ਦਿੱਤਾ ਹੈ। ਇਸ ਦੌਰਾਨ ਸੁਹੈਲ ਸ਼ਾਹੀਨ ਨੇ ਪਾਕਿਸਤਾਨ ਦੇ ਨਾਲ ਅਫ਼ਗ਼ਾਨ ਤਾਲਿਬਾਨ ਦੇ ਸਬੰਧ ਨੂੰ ਲੈ ਕੇ ਸਵਾਲ, ਖ਼ਾਸ ਤੌਰ ’ਤੇ ਉਨ੍ਹਾਂ ਰਿਪੋਰਟਾਂ ਦੇ ਸੰਦਰਭ ’ਚ ਕਿ ਤਾਲਿਬਾਨ ਪਾਕਿਸਤਾਨ ਨੂੰ ਸੁਣਨ ਲਈ ਤਿਆਰ ਨਹੀਂ ਹੈ ਦੇ ਬਾਰੇ ’ਚ ਪੁੱਛਣ ’ਤੇ ਕਿਹਾ, ਅਸੀਂ ਭਾਈਚਾਰੇ ਵਾਲੇ ਸਬੰਧ ਚਾਹੁੰਦੇ ਹਾਂ।ਪਾਕਿਸਤਾਨ ਸਾਡਾ ਗੁਆਂਢੀ ਹੋਣ ਦੇ ਨਾਲ ਨਾਲ ਇਕ ਇਸਲਾਮਿਕ ਦੇਸ਼ ਹੈ ਤੇ ਸਾਡੀਆਂ ਸਾਂਝੀਆਂ ਕਰਦਾਂ-ਕੀਮਤਾਂ ਹਨ ਜਿਸ ’ਚ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਮੁੱਦੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਾਕਿ ਸ਼ਾਂਤੀ ਪ੍ਰਕਿਰਿਆ ’ਚ ਸਾਡੀ ਮਦਦ ਤਾਂ ਕਰ ਸਕਦਾ ਹੈ ਪਰ ਸਾਡੇ ’ਤੇ ਹੁਕਮ ਨਹੀਂ ਚਲਾ ਸਕਦਾ ਹੈ ਤੇ ਇਹ ਕੌਮਾਂਤਰੀ ਸਿਧਾਂਤਾ ਦੇ ਖ਼ਿਲਾਫ਼ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News