ਕੁਝ ਘੰਟਿਆਂ 'ਚ ਵਾਅਦੇ ਤੋਂ ਪਲਟ ਗਿਆ ਤਾਲਿਬਾਨ, ਮਹਿਲਾ ਐਂਕਰ ਨੂੰ ਸਟੂਡੀਓ 'ਚ ਵੜਨ ਤੋਂ ਰੋਕਿਆ
Thursday, Aug 19, 2021 - 11:28 PM (IST)
ਕਾਬੁਲ - ਔਰਤਾਂ ਨੂੰ ਅਧਿਕਾਰ ਦੇਣ ਦੇ ਆਪਣੇ ਵਾਅਦੇ ਤੋਂ ਤਾਲਿਬਾਨ ਕੁਝ ਘੰਟਿਆਂ ਵਿੱਚ ਹੀ ਪਲਟ ਗਿਆ ਹੈ। ਕੱਟੜ ਵਿਦਰੋਹੀ ਸੰਗਠਨ ਨੇ ਇੱਕ ਮਹਿਲਾ ਨਿਊਜ਼ ਐਂਕਰ ਨੂੰ ਸਟੂਡੀਓ ਵਿੱਚ ਜਾਣ ਤੋਂ ਰੋਕ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਸੋਚ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਅਫਗਾਨਿਸਤਾਨ ਵਿੱਚ ਇੱਕ ਵਾਰ ਫਿਰ ਔਰਤਾਂ ਨੂੰ ਪਰਦੇ ਵਿੱਚ ਹੀ ਰਹਿਣਾ ਹੋਵੇਗਾ।
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਨਾਲ ਸਾਰੇ ਹਥਿਆਰ ਸੌਦੇ ਰੱਦ
ਸਟੇਟ ਨਿਊਜ਼ ਚੈਨਲ ਦੀ ਐਂਕਰ ਸ਼ਬਨਮ ਖਾਨ ਦਾਵਰਾਨ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨੀਆਂ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ, ਜਦੋਂ ਕਿ ਹਾਲ ਹੀ ਵਿੱਚ ਤਾਲਿਬਾਨ ਨੇ ਵਾਅਦਾ ਕੀਤਾ ਸੀ ਕਿ ਮਹਿਲਾਵਾਂ ਨੂੰ ਕੰਮ ਕਰਨ ਦੀ ਆਜ਼ਾਦੀ ਦਿੱਤੀ ਜਾਵੇਗੀ। ਦਾਵਰਾਨ ਨੇ ਦਾਅਵਾ ਕੀਤਾ ਕਿ ਤਾਲਿਬਾਨੀਆਂ ਨੇ ਉਨ੍ਹਾਂ ਨੂੰ ਸਟੂਡੀਓ ਵਿੱਚ ਵੜਣ ਤੋਂ ਰੋਕਦੇ ਹੋਏ ਕਿਹਾ ਕਿ ਉਹ ਬਾਅਦ ਵਿੱਚ ਇਸ 'ਤੇ ਫੈਸਲਾ ਲੈਣਗੇ।
ਇਹ ਵੀ ਪੜ੍ਹੋ - UNSC 'ਚ ਬੋਲੇ ਜੈਸ਼ੰਕਰ- ਅਫਗਾਨਿਸਤਾਨ ਦੇ ਹਾਲਾਤ ਚਿੰਤਾਜਨਕ, ਅੱਤਵਾਦ ਖ਼ਿਲਾਫ਼ ਇੱਕਜੁਟ ਹੋਵੇ ਦੁਨੀਆ
ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰਾ ਜਬੀਬੁੱਲਾਹ ਮੁਜਾਹਿਦ ਨੇ ਕਿਹਾ ਸੀ ਕਿ ਮਹਿਲਾਵਾਂ ਇਸਲਾਮੀਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਮਾਜ ਵਿੱਚ ਸਰਗਰਮ ਭੂਮਿਕਾ ਨਿਭਾਉਣਗੀਆਂ। ਹਾਲਾਂਕਿ, ਇਸ ਵਿੱਚ ਕਾਬੁਲ ਤੋਂ ਆਈਆਂ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਲੱਗੀਆਂ ਔਰਤਾਂ ਦੇ ਪੋਸਟਰਾਂ ਨੂੰ ਲਗਾ ਰਹੇ ਹਨ। ਹਿਜਾਬ ਨਾ ਪਹਿਨਣ ਦੀ ਵਜ੍ਹਾ ਨਾਲ ਇੱਕ ਕੁੜੀ ਨੂੰ ਗੋਲੀ ਮਾਰਨ ਦੀ ਵੀ ਖ਼ਬਰ ਆਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।