ਤਾਲਿਬਾਨ ਨੇ ਸਿਰਫ ਮੁੰਡਿਆਂ ਦੇ ਸਕੂਲ ਖੋਲ੍ਹੇ, ਕੁੜੀਆਂ ਬਾਰੇ ਚੁੱਪ ਧਾਰੀ
Sunday, Sep 19, 2021 - 02:04 AM (IST)
ਕਾਬੁਲ/ਨਿਊਯਾਰਕ - ਤਾਲਿਬਾਨ ਦੀ ਅਗਵਾਈ ਵਿਚ ਅਫਗਾਨਿਸਤਾਨ ਦੇ ਸਿੱਖਿਆ ਮੰਤਰਾਲਾ ਨੇ 7ਵੀਂ ਤੋਂ 12ਵੀਂ ਜਮਾਤ ਲਈ ਮਿਡਲ ਸਕੂਲਾਂ ਨੂੰ ਸ਼ਨੀਵਾਰ ਤੋਂ ਫਿਰ ਤੋਂ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਨਿਰਦੇਸ਼ ਵਿਚ ਸਿਰਫ ਵਿਦਿਆਰਥੀਆਂ ਦਾ ਜ਼ਿਕਰ ਹੈ, ਜਦਕਿ ਵਿਦਿਆਰਥਣਾਂ ਦੀ ਸਕੂਲ ਵਾਪਸੀ ਬਾਰੇ ਕੋਈ ਗੱਲ ਨਹੀਂ ਕਹੀ ਗਈ ਹੈ। ਨਿਰਦੇਸ਼ ਵਿਚ ਸਾਰੇ ਨਿੱਜੀ ਅਤੇ ਸਰਕਾਰੀ ਮਿਡਲ, ਹਾਈ ਸਕੂਲਾਂ ਅਤੇ ਧਾਰਮਿਕ ਸਕੂਲਾਂ ਦੇ ਵਿਦਿਆਰਥੀਆਂ ਅਤੇ ਟੀਚਰਾਂ ਨੂੰ ਸਕੂਲ ਆਉਣ ਲਈ ਕਿਹਾ ਗਿਆ ਹੈ। ਇਹ ਫੈਸਲੇ ਪਿਛਲੇ ਮਹੀਨੇ ਕਾਬੁਲ ਵਿਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨੀ ਸਰਕਾਰ ਵਲੋਂ ਕੀਤੇ ਗਏ ਵਾਅਦੇ ਦੇ ਉਲਟ ਹੈ। ਉਧਰ, ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਅਫਗਾਨਿਸਤਾਨ ਵਿਚ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦਾ ਸਵਾਗਤ ਕੀਤਾ ਪਰ ਜ਼ੋਰ ਦੇ ਕੇ ਕਿਹਾ ਕਿ ਕੁੜੀਆਂ ਨੂੰ ਸਕੂਲਾਂ ਤੋਂ ਦੂਰ ਨਾ ਰੱਖਿਆ ਜਾਵੇ। ਯੂਨੀਸੇਫ ਦੀ ਪ੍ਰਮੁੱਖ ਹੇਨਰੀਟਾ ਫੋਰ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ ਕਿ ਕੁੜੀਆਂ ਨੂੰ ਸਕੂਲ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਕਾਬੁਲ ’ਚ ਡਰੋਨ ਹਮਲੇ ਲਈ ਅਮਰੀਕਾ ਨੇ ਮੰਗੀ ਮੁਆਫੀ
ਸਿਰਫ ਮੁੰਡਿਆਂ ਲਈ ਸਕੂਲ ਫਿਰ ਤੋਂ ਖੋਲ੍ਹਣ ਦਾ ਤਾਲਿਬਾਨ ਫਰਮਾਨ ਅਫਗਾਨਿਸਤਾਨ ਨੂੰ ਧਰਤੀ ’ਤੇ ਇਕਮਾਤਰ ਅਜਿਹਾ ਦੇਸ਼ ਬਣਾਉਂਦਾ ਹੈ ਜਿਸਨੇ ਆਪਣੀ ਅੱਧੀ ਆਬਾਦੀ ਨੂੰ ਮਿਡਲ ਸਿੱਖਿਆ ਪ੍ਰਾਪਤ ਕਰਨ ਤੋਂ ਰੋਕ ਦਿੱਤਾ ਹੈ। ਸਿੱਖਿਆ ’ਤੇ ਤਾਲਿਬਾਨ ਦੇ ਤਾਜ਼ਾ ਫਰਮਾਨ ਤੋਂ 1900 ਦੇ ਦਹਾਕੇ ਵਿਚ ਉਸਦੇ ਵਲੋਂ ਇਸਤੇਮਾਲ ਕੀਤੀ ਜਾਣ ਵਾਲੀ ਰਣਨੀਤੀ ਦੀ ਗੂੰਜ ਮਿਲਦੀ ਹੈ। ਓਦੋਂ ਤਾਲਿਬਾਨ ਨੇ ਰਸਮੀ ਪਾਬੰਦੀ ਜਾਰੀ ਕੀਤੇ ਬਿਨਾਂ ਕੁੜੀਆਂ ਨੂੰ ਸਕੂਲ ਜਾਣ ਤੋਂ ਰੋਕਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।