ਤਾਲਿਬਾਨ ਦੀ ਬੇਰਹਿਮੀ, ਅਫਗਾਨ ਸੈਨਿਕਾਂ ਸਮੇਤ ਹਜ਼ਾਰਾ ਭਾਈਚਾਰੇ ਦੇ 13 ਲੋਕਾਂ ਦਾ ਕੀਤਾ ਕਤਲ

Tuesday, Oct 05, 2021 - 02:45 PM (IST)

ਤਾਲਿਬਾਨ ਦੀ ਬੇਰਹਿਮੀ, ਅਫਗਾਨ ਸੈਨਿਕਾਂ ਸਮੇਤ ਹਜ਼ਾਰਾ ਭਾਈਚਾਰੇ ਦੇ 13 ਲੋਕਾਂ ਦਾ ਕੀਤਾ ਕਤਲ

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਹੁਣ ਇਕ ਵਿਸ਼ੇਸ਼ ਭਾਈਚਾਰੇ ਦਾ ਕਤਲੇਆਮ ਕਰ ਰਿਹਾ ਹੈ। ਤਾਲਿਬਾਨ ਲੜਾਕਿਆਂ ਨੇ ਹਜ਼ਾਰਾ ਮੁਸਲਿਮ ਭਾਈਚਾਰੇ ਦੇ 13 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।ਮਰਨ ਵਾਲਿਆਂ ਵਿਚ 17 ਸਾਲ ਦੀ ਇਕ ਕੁੜੀ ਵੀ ਸ਼ਾਮਲ ਹੈ। ਇਹ ਘਟਨਾ ਦੇਸ਼ ਦੇ ਸੈਂਟਰਲ ਸੂਬੇ ਦੇ ਦਾਯਕੁੰਡੀ ਦੀ ਹੈ।ਇਸ ਗੱਲ ਦੀ ਜਾਣਕਾਰੀ ਗਲੋਬਲ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿਚ ਦਿੱਤੀ ਹੈ। 

ਐਮਨੈਸਟੀ ਇੰਟਰਨੈਸ਼ਨਲ ਨੇ ਮੰਗਲਵਾਰ ਨੂੰ ਕਿਹਾ ਕਿ ਤਾਲਿਬਾਨ ਨੇ ਵਿਦਰੋਹੀਆਂ ਸਾਹਮਣੇ ਆਤਮ ਸਮਰਪਣ ਕਰਨ ਵਾਲੇ ਅਫਗਾਨ ਰਾਸ਼ਟਰੀ ਸੁਰੱਖਿਆ ਬਲਾਂ ਦੇ ਮੈਂਬਰਾਂ ਸਮੇਤ  ਹਜ਼ਾਰਾ ਭਾਈਚਾਰੇ ਦੇ 13 ਲੋਕਾਂ ਨੂੰ ਮਾਰ ਦਿੱਤਾ ਹੈ।ਐਮਨੈਸਟੀ ਦੀ ਇਕ ਜਾਂਚ ਮੁਤਾਬਕ ਤਾਲਿਬਾਨ ਦੇ 300 ਲੜਾਕਿਆਂ ਦਾ ਇਕ ਕਾਫਿਲਾ 30 ਅਗਸਤ ਨੂੰ ਖਿਦਰ ਜ਼ਿਲ੍ਹੇ ਵਿਚ ਗਿਆ ਸੀ। ਉੱਥੇ ਉਹਨਾਂ ਨੇ ਅਫਗਾਨ ਨੈਸ਼ਨਲ ਸਿਕਓਰਿਟੀ ਫੋਰਸ ((ANDSF) ਦੇ 11 ਸਾਬਕਾ ਮੈਂਬਰਾਂ ਦਾ ਕਤਲ ਕਰ ਦਿੱਤਾ। ਇਹਨਾਂ ਵਿਚੋਂ 9 ਨੂੰ ਨੇੜਲੀ ਨਦੀ ਬੇਸਿਨ 'ਤੇ ਲਿਜਾਇਆ ਗਿਆ ਉੱਥੇ ਆਤਮ ਸਮਰਪਣ ਕਰਨ ਦੇ ਤੁਰੰਤ ਬਾਅਦ ਇਹਨਾਂ ਨੂੰ ਮਾਰ ਦਿੱਤਾ ਗਿਆ।

ਹਮੇਸ਼ਾ ਤੋਂ ਨਿਸ਼ਾਨਾ ਬਣਿਆ ਹੈ ਹਜ਼ਾਰਾ ਭਾਈਚਾਰਾ
ਤਾਲਿਬਾਨ ਨੇ ਆਪਣੇ ਪਹਿਲੇ ਸ਼ਾਸਨਕਾਲ ਦੌਰਾਨ ਸਾਲ 1996 ਅਤੇ 2001 ਵਿਚ ਵੀ ਇਸੇ ਭਾਈਚਾਰੇ ਦੇ ਲੋਕਾਂ ਨੂੰ ਕਾਫੀ ਤਸੀਹੇ ਦਿੱਤੇ ਸਨ। ਐਮਨੈਸਟੀ ਨੇ ਮੰਗਲਵਾਰ ਨੂੰ ਜਾਰੀ ਆਪਣੀ ਰਿਪੋਰਟ ਵਿਚ ਦੱਸਿਆ ਕਿ 15 ਅਗਸਤ ਨੂੰ ਅਫਗਾਨਿਸਤਾਨ 'ਤੇ ਕਬਜ਼ੇ ਤੋਂ ਪਹਿਲਾਂ ਤਾਲਿਬਾਨ ਨੇ ਜੁਲਾਈ ਮਹੀਨੇ ਵਿਚ ਗਜ਼ਨੀ ਸੂਬੇ ਵਿਚ ਰਹਿਣ ਵਾਲੇ 9 ਲੋਕਾਂ ਨੂੰ ਮਾਰ ਦਿੱਤਾ ਸੀ। ਅਫਗਾਨਿਸਤਾਨ ਦੇ 36 ਮਿਲੀਅਨ ਲੋਕਾਂ ਵਿੱਚੋਂ ਹਜ਼ਾਰਾ ਲਗਭਗ 9 ਪ੍ਰਤੀਸ਼ਤ ਬਣਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂਕਿ ਉਹ ਸੁੰਨੀ ਬਹੁਗਿਣਤੀ ਵਾਲੇ ਦੇਸ਼ ਵਿੱਚ ਸ਼ੀਆ ਮੁਸਲਮਾਨ ਹਨ।ਹਜ਼ਾਰਾ ਅਫਗਾਨਿਸਤਾਨ ਵਿਚ ਰਹਿਣ ਵਾਲੀ ਸ਼ੀਆ ਆਬਾਦੀ ਦਾ ਵੱਡਾ ਹਿੱਸਾ ਹਨ ਪਰ ਇਹਨਾਂ ਨੂੰ ਲਗਾਤਾਰ ਅੱਤਵਾਦੀ ਸੰਗਠਨ ਨਿਸ਼ਾਨਾ ਬਣਾਉਂਦੇ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ ਖ਼ਿਲਾਫ਼ ਤਾਇਵਾਨ ਨੇ ਆਰੰਭੀਆਂ ਯੁੱਧ ਦੀਆਂ ਤਿਆਰੀਆਂ, ਆਸਟ੍ਰੇਲੀਆ-ਅਮਰੀਕਾ ਤੋਂ ਮੰਗੀ ਮਦਦ

ਤਾਲਿਬਾਨ ਅਤੇ ਉਸ ਦੇ ਕੱਟੜ ਦੁਸ਼ਮਣ ਆਈ.ਐੱਸ.ਆਈ.ਐੱਸ-ਕੇ 'ਤੇ ਹਜ਼ਾਰਾ ਭਾਈਚਾਰੇ ਦਾ ਸ਼ੋਸ਼ਣ ਕਰਨ ਦਾ ਦੋਸ਼ ਲੱਗਦਾ ਰਿਹਾ ਹੈ। ਐਮਨੈਸਟੀ ਇੰਟਰਨੈਸ਼ਨਲ ਦੀ ਜਨਰਲ ਸਕੱਤਰ ਐਗਨੇਸ ਕਾਲਾਮਾਰਡ ਨੇ ਕਿਹਾ,''ਇਹ ਬੇਰਹਿਮੀ ਨਾਲ ਕੀਤੇ ਗਏ ਕਤਲ ਇਸ ਗੱਲ ਦਾ ਸਬੂਤ ਹਨ ਕਿ ਤਾਲਿਬਾਨ ਉਹੀ ਘਿਨਾਉਣੇ ਅਪਰਾਧ ਕਰ ਰਿਹਾ ਹੈ ਜੋ ਉਹ ਅਫਗਾਨਿਸਤਾਨ ਦੇ ਆਪਣੇ ਪਿਛਲੇ ਸ਼ਾਸਨ ਦੌਰਾਨ ਕਰਦਾ ਰਿਹਾ ਸੀ।'' ਸਾਲ 1990 ਦੇ ਦਹਾਕੇ ਵਿਚ ਆਪਣੇ ਪੰਜ ਸਾਲ ਤੱਕ ਦੇ ਸ਼ਾਸਨ ਦੌਰਾਨ ਤਾਲਿਬਾਨ ਨੇ ਬਲਖ ਅਤੇ ਬਾਮਿਯਾਨ ਸੂਬਿਆਂ ਵਿਚ ਰਹਿਣ ਵਾਲੇ ਸੈਂਕੜੇ ਹਜ਼ਾਰਾ ਭਾਈਚਾਰੇ ਦੇ ਲੋਕਾਂ ਦਾ ਕਤਲੇਆਮ ਕੀਤਾ ਸੀ।

ਐਮਨੈਸਟੀ ਦੀ ਰਿਪੋਰਟ ਮੁਤਾਬਕ, ਤਾਲਿਬਾਨ ਨੇ 14 ਅਗਸਤ ਨੂੰ ਦਯਾਕੁੰਡੀ ਸੂਬੇ 'ਤੇ ਕਬਜ਼ਾ ਕਰ ਲਿਆ ਅਤੇ ਅੰਦਾਜ਼ਨ 34 ਸਾਬਕਾ ਸੈਨਿਕਾਂ ਨੇ ਖਿਦਿਰ ਜ਼ਿਲ੍ਹੇ ਵਿੱਚ ਸੁਰੱਖਿਆ ਦੀ ਮੰਗ ਕੀਤੀ। ਸਿਪਾਹੀ, ਜਿਨ੍ਹਾਂ ਕੋਲ ਸਰਕਾਰੀ ਫੌਜੀ ਉਪਕਰਣ ਅਤੇ ਹਥਿਆਰ ਸਨ, ਤਾਲਿਬਾਨ ਦੇ ਅੱਗੇ ਸਮਰਪਣ ਕਰਨ ਲਈ ਤਿਆਰ ਹੋ ਗਏ। ਸਮੂਹ ਦੇ ਸਮਰਪਣ ਦੀ ਅਗਵਾਈ ਕਰਨ ਵਾਲੇ ਮੁਹੰਮਦ ਅਜ਼ੀਮ ਸੇਦਾਕਤ ਨੇ ਤਾਲਿਬਾਨ ਮੈਂਬਰਾਂ ਦੀ ਮੌਜੂਦਗੀ ਵਿੱਚ ਹਥਿਆਰਾਂ ਨੂੰ ਬੰਦ ਕਰਨ ਦਾ ਪ੍ਰਬੰਧ ਕੀਤਾ।

ਨੋਟ-  ਤਾਲਿਬਾਨ ਦੀ ਜਾਰੀ ਬੇਰਹਿਮੀ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News