ਤਾਲਿਬਾਨ ਇਕ ਬੇਰਹਿਮ ਸੰਗਠਨ, ਦੇਖਦੇ ਹਾਂ ਉਹ ਬਦਲਦੈ ਜਾਂ ਨਹੀਂ

Friday, Sep 03, 2021 - 01:35 AM (IST)

ਤਾਲਿਬਾਨ ਇਕ ਬੇਰਹਿਮ ਸੰਗਠਨ, ਦੇਖਦੇ ਹਾਂ ਉਹ ਬਦਲਦੈ ਜਾਂ ਨਹੀਂ

ਵਾਸ਼ਿੰਗਟਨ (ਅਨਸ)- ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੇ ਜਾਣ ਤੋਂ ਬਾਅਦ ਜਿਥੇ ਤਾਲਿਬਾਨੀ ਲੜਾਕੇ ਜਸ਼ਨ ਮਨਾ ਰਹੇ ਹਨ, ਉਥੇ ਰਾਸ਼ਟਰਪਤੀ ਜੋ ਬਾਈਡੇਨ ਨੇ ਅੱਤਵਾਦੀਆਂ ਖਿਲਾਫ ਆਪ੍ਰੇਸ਼ਨ ਚਲਾਉਣ ਲਈ ਨਵੀਂ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਅਮਰੀਕਾ ਪਹਿਲਾਂ ਨਾਲੋਂ ਹੋਰ ਤਾਕਤਵਕ ਹੋ ਕੇ ਆਈ. ਐੱਸ.-ਖੁਰਾਸਾਨ ’ਤੇ ਵਾਰ ਕਰੇਗਾ ਤੇ ਇਸ ਵਿਚ ਉਸਦੀ ਮਦਦ ਤਾਲਿਬਾਨ ਕਰ ਸਕਦਾ ਹੈ ਅਤੇ ਪੈਂਟਾਗਨ ਦੇ ਟਾਪ ਅਧਿਕਾਰੀਆਂ ਨੇ ਤਾਲਿਬਾਨ ਤੋਂ ਸਹਿਯੋਗ ਲੈਣ ’ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਪੜ੍ਹੋ- ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ


ਬੁੱਧਵਾਰ ਨੂੰ ਪੱਤਰਕਾਰ ਸਮੇਲਨ ਦੌਰਾਨ ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਫੌਜ ਦੇ ਜਨਰਲ ਮਾਰਕ ਮਿਲੀ ਨੇ ਕਿਹਾ ਕਿ ਤਾਲਿਬਾਨ ਇਕ ਬੇਰਹਿਮ ਸੰਗਠਨ ਹੈ ਅਤੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹ ਬਦਲੇਗਾ ਜਾਂ ਨਹੀਂ। ਇਸ ਦੌਰਾਨ ਮਿਲੀ ਨੇ ਤਾਲਿਬਾਨ ਨਾਲ ਅਮਰੀਕਾ ਦੀ ਅਜੇ ਤੱਕ ਦੀ ਡੀਲਿੰਗ ਸਬੰਧੀ ਕਿਹਾ ਕਿ ਅਜਿਹੇ ਮੌਕਿਆਂ ’ਤੇ ਤੁਸੀਂ ਉਹੀ ਕਰਦੇ ਹੋ ਜੋ ਆਪਣੇ ਮਿਸ਼ਨ ਅਤੇ ਫੌਜ ਲਈ ਜ਼ੋਖਮ ਘੱਟ ਕਰਨ ਲਈ ਕਰਨਾ ਚਾਹੀਦਾ ਹੈ, ਨਾ ਕੀ ਉਹ ਜੋ ਤੁਸੀਂ ਸੋਚਦੇ ਹੋ ਕਿ ਇਹ ਚੰਗਾ ਹੈ।

ਇਹ ਖ਼ਬਰ ਪੜ੍ਹੋ- ਡਰਸਨ ਦਾ ਫਿਰ ਸ਼ਿਕਾਰ ਬਣੇ ਪੁਜਾਰਾ, ਇੰਨੀ ਵਾਰ ਕੀਤਾ ਆਊਟ


ਅਮਰੀਕਾ ਆਪਣੇ ਦੁਸ਼ਮਣਾਂ ਦੇ ਖਾਤਮੇ ਲਈ ਤਾਲਿਬਾਨ ਨਾਲ ਹੱਥ ਮਿਲਾ ਸਕਦਾ ਹੈ, ਇਸਦੀ ਸੰਭਾਵਨਾ ਇਸ ਲਈ ਵੀ ਹੈ ਕਿਉਂਕਿ ਬੀਤੇ ਦਿਨੀਂ ਯੂ. ਐੱਸ. ਸੈਂਟਰਲ ਕਮਾਂਡ ਦੇ ਪ੍ਰਮੁੱਖ ਮਰੀਨ ਦਜਨਰਲ ਫਰੈਂਕ ਮੈਕੇਂਜੀ ਨੇ ਅਫਗਾਨਿਸਤਾਨ ਤੋਂ ਨਿਕਾਸੀ ਪ੍ਰਕਿਰਿਆ ਦੌਰਾਨ ਤਾਲਿਬਾਨ ਤੋਂ ਅਮਰੀਕੀ ਸਬੰਧਾਂ ਨੂੰ ਬਹੁਤ ਵਿਵਹਾਰਿਕ ਅਤੇ ਬਹੁਤ ਹੀ ਕਾਰੋਬਾਰੀ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਤਾਲਿਬਾਨ ਨੇ ਏਅਰਪੋਰਟ ਨੂੰ ਸੁਰੱਖਿਅਤ ਕਰਨ ਵਿਚ ਅਮਰੀਕਾ ਦੀ ਮਦਦ ਕੀਤੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


author

Gurdeep Singh

Content Editor

Related News