ਲੀਡਰਸ਼ਿਪ ਦੀ ਆਲੋਚਨਾ ’ਤੇ ਤਾਲਿਬਾਨ ਨੇ ਮੀਡੀਆ ’ਤੇ ਲਾਈਆਂ ਪਾਬੰਦੀਆਂ
Sunday, Oct 03, 2021 - 03:46 AM (IST)
ਵਾਸ਼ਿੰਗਟਨ - ਮੀਡੀਆ ਵੱਲੋਂ ਤਾਲਿਬਾਨੀ ਲੀਡਰਸ਼ਿਪ ਦੀ ਆਲੋਚਨਾ ਤੋਂ ਬਾਅਦ ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਮੰਤਰਾਲਾ ਨੇ ਮੀਡੀਆ ਰਿਪੋਰਟਿੰਗ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਮੀਡੀਆ ਨੂੰ ਇਸਲਾਮ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਰਿਪੋਰਟਿੰਗ ਨਹੀਂ ਕਰਣ ਦਿੱਤੀ ਜਾਵੇਗੀ। ਤਾਲਿਬਾਨ ਲੀਡਰਸ਼ਿਪ ਦੀ ਆਲੋਚਨਾ ਨਹੀਂ ਕੀਤੀ ਜਾ ਸਕੇਗੀ।
ਹਿਊਮਨ ਰਾਈਟ ਵਾਚ ਸਮੂਹ ’ਚ ਏਸ਼ੀਆ ਖੇਤਰ ਦੀ ਐਸੋਸੀਏਟ ਡਾਇਰੈਕਟਰ ਪੈਟਰਿਸ਼ਿਆ ਗੋਸਮੈਨ ਨੇ ਦੱਸਿਆ ਕਿ ਤਾਲਿਬਾਨ ਦੇ ਫਰਮਾਨ ਮੁਤਾਬਕ ਕਿਸੇ ਵੀ ਮਸਲੇ ’ਤੇ ਮੀਡੀਆ ਨੂੰ ਸੰਤੁਲਿਤ ਰਿਪੋਰਟਿੰਗ ਕਰਨੀ ਹੋਵੇਗੀ, ਜਦੋਂ ਤੱਕ ਤਾਲਿਬਾਨੀ ਅਧਿਕਾਰੀ ਪ੍ਰਤੀਕਿਰਿਆ ਨਹੀਂ ਦਿੰਦੇ ਉਸ ਮਸਲੇ ’ਤੇ ਖਬਰ ਨਹੀਂ ਦਿੱਤੀ ਜਾ ਸਕਦੀ। ਉਥੇ ਹੀ, ਤਾਲਿਬਾਨ ਨੇ ਮਹਿਲਾ ਪੱਤਰਕਾਰਾਂ ਦੇ ਕੰਮ ਕਰਨ ’ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਇਲਾਵਾ 7,000 ਪੱਤਰਕਾਰਾਂ ਨੂੰ ਤਾਲਿਬਾਨ ਨੇ ਕੈਦ ਕੀਤਾ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।