ਤਾਲਿਬਾਨ ਨੇ ਮਹਿਲਾ TV ਐਂਕਰਾਂ ਲਈ ਮੂੰਹ ਢਕਣ ਸਬੰਧੀ ਹੁਕਮ ਕੀਤਾ ਲਾਗੂ
Monday, May 23, 2022 - 01:41 AM (IST)
ਇਸਲਾਮਾਬਾਦ-ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਐਤਵਾਰ ਨੂੰ ਉਸ ਹੁਕਮ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਤਹਿਤ ਦੇਸ਼ ਦੀਆਂ ਸਾਰੀਆਂ ਮਹਿਲਾ ਟੀ.ਵੀ. ਐਂਕਰਾਂ ਪ੍ਰਸਾਰਣ ਦੌਰਾਨ ਆਪਣਾ ਮੂੰਹ ਢਕ ਕੇ ਐਂਕਰਿੰਗ ਕਰਨਗੀਆਂ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਸ ਹੁਕਮ ਦੀ ਨਿੰਦਾ ਕੀਤੀ ਹੈ। ਵੀਰਵਾਰ ਨੂੰ ਹੁਕਮ ਦੇ ਐਲਾਨ ਤੋਂ ਬਾਅਦ, ਸਿਰਫ਼ ਕੁਝ ਮੀਡੀਆ ਅਦਾਰਿਆਂ ਨੇ ਹੁਕਮ ਦਾ ਪਾਲਣ ਕੀਤਾ।
ਇਹ ਵੀ ਪੜ੍ਹੋ :- ਪੰਜਾਬ ਜੇਲ ਵਿਭਾਗ ਨੇ ਸਿੱਧੂ ਤੇ ਨਸ਼ਿਆਂ ਦੇ ਸ਼ੱਕੀ ਨੂੰ ਇਕੋ ਬੈਰਕ ’ਚ ਰੱਖਣ ਦੇ ਦਾਅਵੇ ਨੂੰ ਕੀਤਾ ਸਿਰੇ ਤੋਂ ਖਾਰਿਜ
ਪਰ ਐਤਵਾਰ ਨੂੰ ਤਾਲਿਬਾਨ ਦੇ ਸਾਸ਼ਕਾਂ ਵੱਲੋਂ ਹੁਕਮ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਜ਼ਿਆਦਾਤਰ ਮਹਿਲਾਵਾਂ ਐਂਕਰਾਂ ਨੂੰ ਮੂੰਹ ਢਕ ਕੇ ਐਂਕਰਿੰਗ ਕਰਦੇ ਹੋਏ ਦੇਖਿਆ ਗਿਆ। 'ਟੋਲੋ ਨਿਊਜ਼'' ਦੀ ਇਕ ਟੀ.ਵੀ. ਐਂਕਰ ਨੇ ਕਿਹਾ ਕਿ ਇਹ ਸਿਰਫ਼ ਇਕ ਬਾਹਰੀ ਸੱਭਿਆਚਾਰ ਹੈ ਜੋ ਸਾਡੇ 'ਤੇ ਥੋਪਿਆ ਜਾ ਰਿਹਾ ਹੈ, ਸਾਨੂੰ ਆਪਣਾ ਮੂੰਹ ਢਕਣ ਲਈ ਮਜਬੂਰ ਕਰਦਾ ਹੈ ਅਤੇ ਸਾਡੇ ਪ੍ਰੋਗਰਾਮਾਂ ਨੂੰ ਪੇਸ਼ ਕਰਨ ਸਮੇਂ ਸਾਡੇ ਲਈ ਇਕ ਸਮੱਸਿਆ ਪੈਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ :-ਸੂਬਾ ਸਰਕਾਰ ਮੂੰਗ ਦੀ ਸਾਰੀ ਫ਼ਸਲ ਖਰੀਦਣ ਦੀ ਜ਼ਿੰਮੇਵਾਰੀ ਚੁੱਕੇ : ਸਿਕੰਦਰ ਸਿੰਘ ਮਲੂਕਾ
ਇਕ ਸਥਾਨਕ ਮੀਡੀਆ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਸਟੇਸ਼ਨ ਨੂੰ ਪਿਛਲੇ ਹਫ਼ਤੇ ਹੁਕਮ ਮਿਲਿਆ ਸੀ ਪਰ ਐਤਵਾਰ ਨੂੰ ਇਸ ਹੁਕਮ ਨੂੰ ਲਾਗੂ ਕਰਨ ਲਈ ਮਜਬੂਰ ਕੀਤਾ ਗਿਆ। ਜ਼ਿਕਰਯੋਗ ਹੈ ਕਿ 1996-2001 ਤੱਕ ਅਫਗਾਨਿਸਤਾਨ 'ਚ ਤਾਲਿਬਾਨ ਦੀ ਸੱਤਾ ਦੌਰਾਨ ਮਹਿਲਾਵਾਂ 'ਤੇ ਬੁਰਕਾ ਪਹਿਣਨ ਸਮੇਤ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਉਸ ਸਮੇਂ ਲੜਕੀਆਂ ਅਤੇ ਮਹਿਲਾਵਾਂ ਨੂੰ ਸਿੱਖਿਆ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਜਨਤਕ ਜੀਵਨ ਤੋਂ ਬਾਹਰ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ :-ਘੱਲੂਘਾਰੇ ਨੂੰ ਮੁੱਖ ਰੱਖਦਿਆਂ ਸਤਿੰਦਰ ਸਰਤਾਜ ਨੇ ਸ਼ੋਅਜ਼ ਸਬੰਧੀ ਲਿਆ ਇਹ ਫ਼ੈਸਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ