ਤਾਲਿਬਾਨ ਵੱਲੋਂ ਕਾਮੇਡੀਅਨ ਖਾਸ਼ਾ ਜ਼ਵਾਨ ਦੇ ਕਤਲ ਨਾਲ ਅਫਗਾਨ ਰਾਸ਼ਟਰ ਦਾ ਟੁੱਟਿਆ ਦਿਲ : ਅਸ਼ਰਫ ਹੈਦਰੀ

Wednesday, Jul 28, 2021 - 02:08 AM (IST)

ਤਾਲਿਬਾਨ ਵੱਲੋਂ ਕਾਮੇਡੀਅਨ ਖਾਸ਼ਾ ਜ਼ਵਾਨ ਦੇ ਕਤਲ ਨਾਲ ਅਫਗਾਨ ਰਾਸ਼ਟਰ ਦਾ ਟੁੱਟਿਆ ਦਿਲ : ਅਸ਼ਰਫ ਹੈਦਰੀ

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਦੇ ਹਰਮਨਪਿਆਰੇ ਕਾਮੇਡੀਅਨ ਨਜ਼ਰ ਮੁਹੰਮਦ, ਜਿਨ੍ਹਾਂ ਨੂੰ ਖਾਸ਼ਾ ਜ਼ਵਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ । ਉਨ੍ਹਾਂ ਦੇ ਕਤਲ ਨੂੰ ਲੈ ਕੇ ਤਾਲਿਬਾਨ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਇਸੇ ਨੂੰ ਲੈ ਕੇ ਅਫਗਾਨਿਸਤਾਨ ਦੇ ਸ਼੍ਰੀਲੰਕਾ ’ਚ ਰਾਜਦੂਤ ਐੱਮ. ਅਸ਼ਰਫ ਹੈਦਰੀ ਨੇ ਅੱਜ ਇਕ ਟਵੀਟ ਕਰਦਿਆਂ ਲਿਖਿਆ ਕਿ ਇੱਕ ਮਾਸੂਮ ਅਫਗਾਨ ਕਾਮੇਡੀਅਨ ਖਾਸ਼ਾ ਜ਼ਵਾਨ ਨੂੰ ਤਾਲਿਬਾਨ ਵੱਲੋਂ ਦਿੱਤੀ ਗਈ ਗੈਰ-ਕਾਨੂੰਨੀ ਫਾਂਸੀ ਨੇ ਅਫਗਾਨ ਰਾਸ਼ਟਰ ਦੇ ਦਿਲ ਨੂੰ ਤੋੜ ਦਿੱਤਾ ਹੈ। ਉਹ ਤਾਲਿਬਾਨ ਨੂੰ ਕਦੇ ਮੁਆਫ ਨਹੀਂ ਕਰਨਗੇ। ਰਾਜਦੂਤ ਹੈਦਰੀ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਦਿਖਾਈ ਦੇ ਰਿਹਾ ਹੈ ਕਿ ਕਾਮੇਡੀਅਨ ਖਾਸ਼ਾ ਜ਼ਵਾਨ ਨੂੰ ਕਤਲ ਕਰਨ ਤੋਂ ਪਹਿਲਾਂ ਥੱਪੜ ਮਾਰੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਹਰਮਨਪਿਆਰੇ ਕਾਮੇਡੀਅਨ ਖਾਸ਼ਾ ਜ਼ਵਾਨ ਦਾ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਹੈ। ਹੁਣ ਇਹ ਵੀਡੀਓ ਸਾਹਮਣੇ ਆਉਣ ਨਾਲ ਸਾਫ ਹੋ ਗਿਆ ਹੈ ਕਿ ਉਨ੍ਹਾਂ ਦਾ ਤਾਲਿਬਾਨ ਨੇ ਹੀ ਕਤਲ ਕੀਤਾ ਸੀ ਤੇ ਉਸ ਤੋਂ ਪਹਿਲਾਂ ਤਾਲਿਬਾਨ ਅੱਤਵਾਦੀਆਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਤੇ ਥੱਪੜ ਵੀ ਮਾਰੇ।
 

ਇਹ ਵੀ ਪੜ੍ਹੋ : ਜਰਮਨੀ : ਕੈਮੀਕਲ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 16 ਲੋਕ ਜ਼ਖ਼ਮੀ ਤੇ 5 ਲਾਪਤਾ

 

 ਜ਼ਿਕਰਯੋਗ ਹੈ ਕਿ ਅਮਰੀਕੀ ਫੌਜਾਂ ਦੇ ਦੇਸ਼ ਪਰਤਣ ਤੋਂ ਬਾਅਦ ਤਾਲਿਬਾਨ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ ਕਈ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਸੀ ਤੇ ਖੂਨ-ਖਰਾਬਾ ਕੀਤਾ ਜਾ ਰਿਹਾ ਸੀ। ਹੁਣ ਅਫਗਾਨ ਫੌਜੀਆਂ ਨੇ ਮੁੜ ਤਾਲਿਬਾਨੀ ਅੱਤਵਾਦੀਆਂ ਦੇ ਕਬਜ਼ੇ ’ਚੋਂ ਕਈ ਇਲਾਕਿਆਂ ਨੂੰ ਆਜ਼ਾਦ ਕਰਵਾ ਲਿਆ ਹੈ।

 

 

 

 

 


author

Manoj

Content Editor

Related News