ਤਾਲਿਬਾਨ ਨੇ ਕੀਤਾ ਰਾਸ਼ਟਰਪਤੀ ਚੋਣਾਂ ਦੇ ਦਿਨ 314 ਹਮਲੇ ਕਰਨ ਦਾ ਦਾਅਵਾ
Saturday, Sep 28, 2019 - 09:47 PM (IST)

ਕਾਬੁਲ - ਅਫਗਾਸਿਤਾਨ 'ਚ ਅੱਤਵਾਦੀ ਸੰਗਠਨ ਤਾਲਿਬਾਨ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਚੋਣਾਂ ਲਈ ਹੋਈ ਵੋਟਿੰਗ ਦੌਰਾਨ ਦੇਸ਼ ਭਰ 'ਚ 314 ਵੱਡੇ-ਛੋਟੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਓਲਾ ਮੁਜ਼ਾਹਿਦ ਨੇ ਦਾਅਵਾ ਕੀਤਾ ਕਿ ਸੰਗਠਨ 314 ਹਮਲੇ ਕੀਤੇ, ਜਿਨ੍ਹਾਂ 'ਚ ਘਟੋਂ-ਘੱਟ 159 ਫੌਜੀ ਅਤੇ ਪੁਲਸ ਕਰਮੀ ਮਾਰੇ ਗਏ ਅਤੇ 93 ਹੋਰ ਜ਼ਖਮੀ ਹੋ ਗਏ।
ਸਰਕਾਰੀ ਸੂਤਰਾਂ ਤੋਂ ਹਾਲਾਂਕਿ ਇਸ ਦੀ ਪੁਸ਼ਟੀ ਨਾ ਹੋ ਸਕੀ। ਉਸ ਨੇ ਦੱਸਿਆ ਕਿ ਰਾਜਧਾਨੀ ਕਾਬੁਲ ਤੋਂ ਇਲਾਵਾ ਕੁਨਾਰ, ਪਰਵਾਨ, ਮੈਦਾਨ ਵਰਦਕ, ਗਜ਼ਨੀ, ਲਗਮਨ, ਖੋਸਤ, ਲੋਗਰ, ਬਲਖ, ਕਪਿਸਾ, ਜਵਜਾਨ, ਬਾਮਯਾਨ, ਨਾਂਗਰਹਾਰ, ਕੁਨਦੁਜ਼, ਤਾਖਰ, ਨੂਰੀਸਤਾਨ, ਹੇਲਮੰਦ, ਹੇਰਾਤ, ਕੰਧਾਰ, ਫਰਾਹ, ਬਦਗੀਸ, ਫਰਯਾਬ, ਦਾਇਕੁੰਡੀ, ਜ਼ਾਬੁਲ ਅਤੇ ਨਿਮਰੋਜ਼ 'ਚ ਹਮਲੇ ਕੀਤੇ ਗਏ। ਬੁਲਾਰੇ ਨੇ ਚੋਣ ਪ੍ਰਕਿਰਿਆ ਦੌਰਾਨ ਹਮਲੇ ਜਾਰੀ ਰੱਖਣ ਦੀ ਗੱਲ ਵੀ ਆਖੀ।