ਕੰਧਾਰ ''ਚ ਤਾਲਿਬਾਨ ਨੇ ਰੇਡੀਓ ਸਟੇਸ਼ਨ ''ਤੇ ਕੀਤਾ ਕਬਜ਼ਾ

Saturday, Aug 14, 2021 - 04:02 PM (IST)

ਕੰਧਾਰ ''ਚ ਤਾਲਿਬਾਨ ਨੇ ਰੇਡੀਓ ਸਟੇਸ਼ਨ ''ਤੇ ਕੀਤਾ ਕਬਜ਼ਾ

ਕਾਬੁਲ (ਭਾਸ਼ਾ)- ਤਾਲਿਬਾਨ ਨੇ ਸ਼ਨੀਵਾਰ ਨੂੰ ਕੰਧਾਰ ਵਿਚ ਇਕ ਰੇਡੀਓ ਸਟੇਸ਼ਨ ਉੱਤੇ ਕਬਜ਼ਾ ਕਰ ਲਿਆ। ਅੱਤਵਾਦੀ ਸਮੂਹ ਨੇ ਹਾਲ ਹੀ ਦੇ ਹਫਤਿਆਂ ਵਿਚ ਉੱਤਰੀ, ਪੱਛਮੀ ਅਤੇ ਦੱਖਣੀ ਅਫਗਾਨਿਸਤਾਨ ਦੇ ਬਹੁਤ ਸਾਰੇ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਪੱਛਮੀ ਦੇਸ਼ਾਂ ਵੱਲੋਂ ਸਹਿਯੋਗੀ ਸਰਕਾਰ ਦੇ ਅਧਿਕਾਰ ਵਿਚ ਕਾਬੁਲ ਤੋਂ ਇਲਾਵਾ ਮੱਧ ਅਤੇ ਪੂਰਬ ਦੇ ਕੁਝ ਸੂਬੇ ਹੀ ਬਚੇ ਹਨ।

ਤਾਲਿਬਾਨ ਨੇ ਇਕ ਵੀਡੀਓ ਜਾਰੀ ਕੀਤੀ, ਜਿਸ ਵਿਚ ਇਕ ਅਣਪਛਾਤੇ ਅੱਤਵਾਦੀ ਨੇ ਸ਼ਹਿਰ ਦੇ ਮੁੱਖ ਰੇਡੀਓ ਸਟੇਸ਼ਨ ਉੱਤੇ ਕਬਜ਼ਾ ਕਰਨ ਦਾ ਐਲਾਨ ਕੀਤਾ। ਰੇਡੀਓ ਦਾ ਨਾਂ ਬਦਲ ਕੇ 'ਵੌਇਸ ਆਫ਼ ਸ਼ਰੀਆ' ਕਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਸਾਰਾ ਸਟਾਫ਼ ਇੱਥੇ ਮੌਜੂਦ ਹੈ, ਉਹ ਖ਼ਬਰਾਂ ਦਾ ਪ੍ਰਸਾਰਣ ਕਰਨਗੇ, ਰਾਜਨੀਤਿਕ ਵਿਸ਼ਲੇਸ਼ਣ ਕਰਨਗੇ ਅਤੇ ਕੁਰਾਨ ਦੀਆਂ ਆਇਤਾਂ ਪੜ੍ਹਨਗੇ। ਅਜਿਹਾ ਲੱਗਦਾ ਹੈ ਕਿ ਸਟੇਸ਼ਨ ਹੁਣ ਸੰਗੀਤ ਨਹੀਂ ਚਲਾਏਗਾ। ਤਾਲਿਬਾਨ ਕਈ ਸਾਲਾਂ ਤੋਂ ਇਕ ਮੋਬਾਈਲ ਰੇਡੀਓ ਸਟੇਸ਼ਨ ਚਲਾ ਰਿਹਾ ਹੈ। ਉਹ 'ਵੌਇਸ ਆਫ਼ ਸ਼ਰੀਆ' ਨਾਂ ਦਾ ਇਕ ਸਟੇਸ਼ਨ ਚਲਾਉਂਦਾ ਸੀ, ਜਿਸ ਵਿਚ ਸੰਗੀਤ 'ਤੇ ਪਾਬੰਦੀ ਸੀ।


author

cherry

Content Editor

Related News