ਤਾਲਿਬਾਨ ਨੇ ਅਫਗਾਨਿਸਤਾਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ''ਤੇ ਕੀਤਾ ਕਬਜ਼ਾ

Friday, Aug 13, 2021 - 02:05 AM (IST)

ਤਾਲਿਬਾਨ ਨੇ ਅਫਗਾਨਿਸਤਾਨ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ ''ਤੇ ਕੀਤਾ ਕਬਜ਼ਾ

ਕਾਬੁਲ-ਅਫਗਾਨਿਸਤਾਨ ਤੋਂ ਅਮਰੀਕਾ ਅਤੇ ਨਾਟੋ ਬਲਾਂ ਦੀ ਵਾਪਸੀ ਦਰਮਿਆਨ ਤਾਲਿਬਾਨ ਨੇ ਵੀਰਵਾਰ ਨੂੰ ਕਾਬੁਲ ਨੇੜੇ ਰਣਨੀਤਕ ਤੌਰ ਨਾਲ ਮਹੱਤਵਪੂਰਨ ਇਕ ਹੋਰ ਸੂਬਾਈ ਰਾਜਧਾਨੀ ਅਤੇ ਦੇਸ਼ ਦੇ ਤੀਸਰੇ ਸਭ ਤੋਂ ਵੱਡੇ ਸ਼ਹਿਰ 'ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਮਿਲਾ ਕੇ ਇਹ ਅੱਤਵਾਦੀ ਸੰਗਠਨ ਹੁਣ ਤੱਕ 34 ਸੂਬਾਈ ਰਾਜਧਾਨੀਆਂ 'ਚੋਂ 11 'ਤੇ ਕਬਜ਼ਾ ਕਰ ਚੁੱਕਿਆ ਹੈ। ਹੇਰਾਤ 'ਤੇ ਕਬਜ਼ਾ ਤਾਲਿਬਾਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਹੈ।

ਇਹ ਵੀ ਪੜ੍ਹੋ :ਅਮਰੀਕਾ : ਮਹਾਮਾਰੀ ਤੋਂ ਬਾਅਦ ਏਸ਼ੀਆਈ ਲੋਕਾਂ ਵਿਰੁੱਧ ਨਫ਼ਰਤੀ ਅਪਰਾਧਾਂ 'ਚ ਹੋਇਆ ਵਾਧਾ

ਉਥੇ, ਗਜ਼ਨੀ 'ਤੇ ਤਾਲਿਬਾਨ ਦੇ ਕਬਜ਼ੇ ਨਾਲ ਅਫਗਾਨਿਸਤਾਨ ਦੀ ਰਾਜਧਾਨੀ ਅਤੇ ਨੋਟਾ ਦੇ ਫੌਜੀ ਕਰੀਬ 20 ਸਾਲ ਪਹਿਲਾਂ ਅਫਗਾਨਿਸਤਾਨ ਆਏ ਸਨ ਅਤੇ ਉਨ੍ਹਾਂ ਨੇ ਤਾਲਿਬਾਨ ਸਰਕਾਰ ਦਾ ਤਖਤਾ ਪਲਟ ਕੀਤਾ ਸੀ। ਹੁਣ ਅਮਰੀਕੀ ਬਲਾਂ ਦੀ ਪੂਰੀ ਤਰ੍ਹਾਂ ਵਾਪਸੀ ਨਾਲ ਕੁਝ ਹਫਤੇ ਪਹਿਲਾਂ ਤਾਲਿਬਾਨ ਨੇ ਗਤੀਵਿਧੀਆਂ ਵਧਾ ਦਿੱਤੀਆਂ ਹਨ। ਇਕ ਪਾਸੇ ਕਾਬੁਲ 'ਤੇ ਸਿੱਧਾ ਖਤਰਾ ਹੈ, ਉਥੇ ਤਾਲਿਬਾਨ ਦੀ ਦੇਸ਼ ਦੇ ਕਰੀਬ ਦੋ ਤਿਹਾਈ ਹਿੱਸੇ 'ਤੇ ਪੈਠ ਮਜ਼ਬੂਤ ਹੁੰਦੀ ਦਿਖ ਰਹੀ ਹੈ।

ਇਹ ਵੀ ਪੜ੍ਹੋ :ਪਾਕਿ ਨੇ ਜ਼ਮੀਨ ਤੋਂ ਜ਼ਮੀਨ 'ਤੇ ਹਮਲਾ ਕਰਨ ਵਾਲੀ ਪ੍ਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

ਹਜ਼ਾਰਾਂ ਲੋਕ ਘਰ ਛੱਡ ਕੇ ਜਾ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਕ ਵਾਰ ਫਿਰ ਤਾਲਿਬਾਨ ਦਾ ਦਮਨਕਾਰੀ ਸ਼ਾਸਨ ਆ ਸਕਦਾ ਹੈ। ਅਮਰੀਕੀ ਫੌਜ ਦਾ ਤਾਜ਼ਾ ਫੌਜ ਖੁਫੀਆ ਮੁਲਾਂਕਣ ਦੱਸਦਾ ਹੈ ਕਿ ਕਾਬੁਲ 30 ਦਿਨ ਦੇ ਅੰਦਰ ਕੱਟੜਪੰਥੀਆਂ ਦੇ ਦਬਾਅ 'ਚ ਆ ਸਕਦਾ ਹੈ ਅਤੇ ਮੌਜੂਦਾ ਸਥਿਤੀ ਬਣੀ ਰਹੀ ਤਾਂ ਕੁਝ ਹੀ ਮਹੀਨਿਆਂ 'ਚ ਪੂਰੇ ਦੇਸ਼ 'ਤੇ ਕੰਟਰੋਲ ਹਾਸਲ ਕਰ ਸਕਦਾ ਹੈ। ਕਈ ਦਿਨਾਂ ਤੋਂ ਜਾਰੀ ਲੜਾਈ 'ਤੇ ਅਫਗਾਨ ਸੁਰੱਖਿਆ ਬਲ ਅਤੇ ਸਰਕਾਰ ਕੋਈ ਟਿੱਪਣੀ ਕਰਨ ਨੂੰ ਤਿਆਰ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News