ਤਾਲਿਬਾਨ ਦੀ ਬੇਰਹਿਮੀ, ''ਅੱਲਾਹ'' ਦਾ ਨਾਮ ਲੈ ਕੇ 22 ਅਫਗਾਨ ਸੈਨਿਕਾਂ ਨੂੰ ਗੋਲੀਆਂ ਨਾਲ ਭੁੰਨਿਆ (ਵੀਡੀਓ)

Wednesday, Jul 14, 2021 - 01:30 PM (IST)

ਤਾਲਿਬਾਨ ਦੀ ਬੇਰਹਿਮੀ, ''ਅੱਲਾਹ'' ਦਾ ਨਾਮ ਲੈ ਕੇ 22 ਅਫਗਾਨ ਸੈਨਿਕਾਂ ਨੂੰ ਗੋਲੀਆਂ ਨਾਲ ਭੁੰਨਿਆ (ਵੀਡੀਓ)

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਜਾਰੀ ਹਿੰਸਾ ਵਿਚਕਾਰ ਤਾਲਿਬਾਨ ਦੀ ਬੇਰਹਿਮੀ ਦਾ ਇਕ ਬਹੁਤ ਹੀ ਖੌਫਨਾਕ ਵੀਡੀਓ ਸਾਹਮਣੇ ਆਇਆ ਹੈ।ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਗੋਲੀਆਂ ਖ਼ਤਮ ਹੋਣ ਦੇ ਬਾਅਦ ਅਫਗਾਨ ਕਮਾਂਡੋ ਨੇ ਤਾਲਿਬਾਨ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇਸ ਮਗਰੋਂ ਅੱਤਵਾਦੀਆਂ ਨੇ 'ਅੱਲਾਹ ਹੂ ਅਕਬਰ' ਨਾਅਰਾ ਲਗਾਉਂਦੇ ਹੋਏ ਉਹਨਾਂ ਨਿਹੱਥੇ 22 ਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਚੀਨੀ ਇੰਜੀਨੀਅਰਾਂ ਅਤੇ ਸੈਨਿਕਾਂ ਨੂੰ ਲਿਜਾ ਰਹੀ ਬੱਸ 'ਚ ਧਮਾਕਾ, 8 ਦੀ ਮੌਤ

ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਇਹ ਕਤਲਕਾਂਡ ਅਫਗਾਨਿਸਤਾਨ ਦੇ ਫਰਯਾਬ ਸੂਬੇ ਦੇ ਦੌਲਤਾਬਾਦ ਇਲਾਕੇ ਵਿਚ 16 ਜੂਨ ਨੂੰ ਅੰਜਾਮ ਦਿੱਤਾ ਗਿਆ। ਤਾਲਿਬਾਨ ਦੀ ਬੜਤ ਨੂੰ ਦੇਖਦੇ ਹੋਏ ਸਰਕਾਰ ਨੇ ਅਮਰੀਕਾ ਦੀ ਸਿਖਿਅਤ ਕਮਾਂਡੋ ਟੀਮ ਨੂੰ ਭੇਜਿਆ ਸੀ। ਇਸ ਟੀਮ ਨੂੰ ਜਦੋਂ ਤਾਲਿਬਾਨ ਨੇ ਘੇਰ ਲਿਆ ਤਾਂ ਉਹਨਾਂ ਨੇ ਹਵਾਈ ਮਦਦ ਮੰਗੀ ਪਰ ਉਹਨਾਂ ਨੂੰ ਕੋਈ ਮਦਦ ਨਹੀਂ ਪਹੁੰਚੀ।ਤਾਲਿਬਾਨ ਦਾ ਦਾਅਵਾ ਹੈ ਕਿ ਇਹਨਾਂ ਅਫਗਾਨ ਕਮਾਂਡੋ ਨੂੰ ਗੋਲੀਆਂ ਖ਼ਤਮ ਹੋਣ ਦੇ ਬਾਅਦ ਫੜਿਆ ਗਿਆ ਸੀ ਪਰ ਚਸ਼ਮਦੀਦਾਂ ਅਤੇ ਤਾਜ਼ਾ ਵੀਡੀਓ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਨਿਹੱਥੇ ਸੈਨਿਕਾਂ ਦਾ ਤਾਲਿਬਾਨ ਨੇ ਕਤਲ ਕੀਤਾ ਸੀ। 

 

ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਬਾਅਦ ਤਾਲਿਬਾਨ ਨੇ ਪੂਰੇ ਅਫਗਾਨਿਸਤਾਨ ਵਿਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਤਾਲਿਬਾਨ ਦਾ ਕਹਿਣਾ ਹੈ ਕਿ ਹੁਣ ਉਸ ਦਾ ਦੇਸ਼ ਦੇ 85 ਇਲਾਕਿਆਂ 'ਤੇ ਕਬਜ਼ਾ ਹੋ ਚੁੱਕਾ ਹੈ।ਵੀਡੀਓ ਵਿਚ ਦਿਸ ਰਿਹਾ ਹੈ ਕਿ ਅਫਗਾਨ ਸੈਨਿਕਾਂ ਨੇ ਆਪਣੇ ਹੱਥ ਉੱਪਰ ਕੀਤੇ ਹੋਏ ਹਨ। ਕਈ ਲੋਕ ਜ਼ਮੀਨ 'ਤੇ ਝੁਕੇ ਹੋਏ ਹਨ। ਇਸ ਵੀਡੀਓ ਵਿਚ ਇਕ ਆਵਾਜ਼ ਆ ਰਹੀ ਹੈ ਜਿਸ ਵਿਚ ਕਿਹਾ ਜਾ ਰਿਹਾ ਹੈਕਿ 'ਗੋਲੀ ਨਾ ਮਾਰੋ। ਮੈਂ ਤੁਹਾਡੇ ਅੱਗੇ ਦਇਆ ਦੀ ਭੀਖ ਮੰਗਦਾ ਹਾਂ।' ਇਸ ਦੇ ਕੁਝ ਹੀ ਸਕਿੰਟ ਬਾਅਦ ਅੱਤਵਾਦੀਆਂ ਨੇ ਅੱਲਾਹ ਹੂ ਅਕਬਰ ਦੇ ਨਾਅਰੇ ਲਗਾਏ ਅਤੇ ਨਿਹੱਥੇ ਸੈਨਿਕਾਂ 'ਤੇ ਗੋਲੀਆਂ ਚਲਾ ਦਿੱਤੀਆਂ।
 


author

Vandana

Content Editor

Related News