ਔਰਤਾਂ ਪ੍ਰਤੀ ਤਾਲਿਬਾਨ ਦਾ ਸਖ਼ਤ ਰਵੱਈਆ, ਠੀਕ ਢੰਗ ਨਾਲ ਹਿਜਾਬ ਨਾ ਪਹਿਨਣ ’ਤੇ ਕੀਤਾ ਗ੍ਰਿਫ਼ਤਾਰ

01/05/2024 10:49:02 AM

ਕਾਬੁਲ (ਭਾਸ਼ਾ) - ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਕਈ ਔਰਤਾਂ ਨੂੰ ‘ਠੀਕ ਢੰਗ ਨਾਲ ਹਿਜਾਬ ਨਾ ਪਹਿਨਣ’ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਆਚਰਣ ਸਬੰਧੀ ਮੰਤਰਾਲਾ ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪਹਿਲੀ ਵਾਰ ਹੈ ਜਦੋਂ ਤਾਲਿਬਾਨ ਸਰਕਾਰ ਵੱਲੋਂ ਜਾਰੀ ‘ਡਰੈੱਸ ਕੋਡ’ ਦੀ ਪਾਲਣਾ ਨਾ ਕਰਨ ’ਤੇ ਔਰਤਾਂ ਵਿਰੁੱਧ ਕਾਰਵਾਈ ਦੀ ਪੁਸ਼ਟੀ ਹੋਈ ਹੈ। ਤਾਲਿਬਾਨ 2021 ਵਿਚ ਅਫਗਾਨਿਸਤਾਨ ਵਿਚ ਸੱਤਾ ਵਿਚ ਵਾਪਸ ਆਇਆ ਸੀ।

ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਦੋਸ਼ੀ ਨੇ ਮਹਿਲਾ ਜੱਜ 'ਤੇ ਕੀਤਾ ਹਮਲਾ, ਮਚੀ ਹਫੜਾ-ਦਫੜੀ (ਵੀਡੀਓ)

ਮੰਤਰਾਲਾ ਦੇ ਬੁਲਾਰੇ ਅਬਦੁਲ ਗੱਫਾਰ ਫਾਰੂਕ ਨੇ ਇਹ ਨਹੀਂ ਦੱਸਿਆ ਕਿ ਕਿੰਨੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਨੇ ਇਹ ਵੀ ਨਹੀਂ ਦੱਸਿਆ ਕਿ ਹਿਜਾਬ ਨੂੰ ਸਹੀ ਢੰਗ ਨਾਲ ਨਾ ਪਹਿਨਣ ਦਾ ਕੀ ਮਤਲਬ ਹੈ। ਮਈ 2022 ਵਿਚ, ਤਾਲਿਬਾਨ ਨੇ ਇਕ ਫ਼ਰਮਾਨ ਜਾਰੀ ਕਰਕੇ ਔਰਤਾਂ ਨੂੰ ਕਿਹਾ ਸੀ ਕਿ ਉਹ ਸਿਰਫ਼ ਆਪਣੀਆਂ ਅੱਖਾਂ ਹੀ ਦਿਖਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਬੁਰਕਾ ਪਹਿਨਣ ਲਈ ਕਿਹਾ ਸੀ। 1996 ਤੋਂ 2001 ਤੱਕ ਤਾਲਿਬਾਨ ਦੇ ਸ਼ਾਸਨ ਦੌਰਾਨ ਵੀ ਅਜਿਹੀਆਂ ਪਾਬੰਦੀਆਂ ਲਾਗੂ ਸਨ। ਫਾਰੂਕ ਨੇ ਦੱਸਿਆ ਕਿ ਔਰਤਾਂ ਨੂੰ 3 ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਫਿਰੌਤੀ ਦੇ ਦੋਸ਼ ’ਚ 6 ਗ੍ਰਿਫ਼ਤਾਰ, ਪੈਸੇ ਨਾ ਮਿਲਣ ’ਤੇ ਘਰ ਸਾੜਨ ਵਾਲਿਆਂ ’ਚ ਪੰਜਾਬੀ ਵੀ ਸ਼ਾਮਲ

ਉਨ੍ਹਾਂ ਕਿਹਾ ਕਿ ਮੰਤਰਾਲਾ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਰਾਜਧਾਨੀ ਅਤੇ ਸੂਬਿਆਂ ’ਚ ਔਰਤਾਂ ਸਹੀ ਢੰਗ ਨਾਲ ਹਿਜਾਬ ਨਹੀਂ ਪਹਿਨ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਤਰਾਲਾ ਨੇ ਔਰਤਾਂ ਨੂੰ ਡਰੈੱਸ ਕੋਡ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਜਦੋਂ ਉਹ ਅਜਿਹਾ ਕਰਨ ਵਿਚ ਅਸਫ਼ਲ ਰਹੀਆਂ ਤਾਂ ਮਹਿਲਾ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਭੇਜਿਆ ਗਿਆ। ਫਾਰੂਕ ਮੁਤਾਬਕ ਪੁਲਸ ਮਾਮਲੇ ਨੂੰ ਨਿਆਂਇਕ ਅਧਿਕਾਰੀਆਂ ਕੋਲ ਭੇਜੇਗੀ ਜਾਂ ਫਿਰ ਔਰਤਾਂ ਨੂੰ ਸਖ਼ਤ ਸ਼ਰਤਾਂ ਸਮੇਤ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਘਰ 'ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News