ਤਾਲਿਬਾਨ ਨੇ ਕਿਹਾ- ਅਸ਼ਰਫ ਗਨੀ, ਸਾਲੇਹ ਅਤੇ ਸੁਰੱਖਿਆ ਸਲਾਹਕਾਰ ਨੂੰ ਕੀਤਾ ਮੁਆਫ਼, ਤਿੰਨੋਂ ਪਰਤ ਸਕਦੇ ਨੇ ਦੇਸ਼

Monday, Aug 23, 2021 - 09:37 AM (IST)

ਤਾਲਿਬਾਨ ਨੇ ਕਿਹਾ- ਅਸ਼ਰਫ ਗਨੀ, ਸਾਲੇਹ ਅਤੇ ਸੁਰੱਖਿਆ ਸਲਾਹਕਾਰ ਨੂੰ ਕੀਤਾ ਮੁਆਫ਼, ਤਿੰਨੋਂ ਪਰਤ ਸਕਦੇ ਨੇ ਦੇਸ਼

ਕਾਬੁਲ- ਤਾਲਿਬਾਨ ਨੇ ਜਲਾਵਤਨ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰਪਤੀ ਅਮਰੁਲਾਹ ਸਾਲੇਹ ਨੂੰ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੈ। ਕੱਟੜਪੰਥੀ ਸੰਗਠਨ ਨੇ ਕਿਹਾ ਕਿ ਜੇਕਰ ਦੋਵੇਂ ਨੇਤਾ ਚਾਹੁੰਣ ਤਾਂ ਅਫ਼ਗਾਨਿਸਤਾਨ ਪਰਤ ਸਕਦੇ ਹਨ। ਰਾਸ਼ਟਰਪਤੀ ਅਸ਼ਰਫ ਗਨੀ ਮੁਲਕ ਛੱਡਕੇ ਭੱਜ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪਰਿਵਾਰ ਅਤੇ ਸਾਬਕਾ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਹਮਦੁੱਲਾਹ ਮੋਹਿਬ ਵੀ ਦੇਸ਼ ਛੱਡ ਕੇ ਚਲੇ ਗਏ ਹਨ। ਇਹ ਲੋਕ ਫਿਲਹਾਲ ਸੰਯੁਕਤ ਅਰਬ ਅਮੀਰਾਤ ਵਿਚ ਹਨ।

ਇਹ ਵੀ ਪੜ੍ਹੋ: ਕੁੜੀਆਂ ਦੇ ਟੁਕੜੇ ਕਰ ਕੁੱਤਿਆਂ ਨੂੰ ਖੁਆਉਂਦਾ ਹੈ ਤਾਲਿਬਾਨ, ਜ਼ਿੰਦਾ ਬਚੀ ਬੀਬੀ ਨੇ ਸੁਣਾਈ ਰੌਂਗਟੇ ਖੜ੍ਹੇ ਕਰਨ ਵਾਲੀ ਹੱਡਬੀਤੀ

ਪਾਕਿਸਤਾਨ ਜੇ ਜੀਓ ਨਿਊਜ਼ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਤਾਲਿਬਾਨ ਦੇ ਸੀਨੀਅਰ ਨੇਤਾ ਖ਼ਲੀਲ ਉਰ ਰਹਿਮਾਨ ਹੱਕਾਨੀ ਨੇ ਕਿਹਾ ਕਿ ਅਸੀਂ ਅਸ਼ਰਫ ਗਨੀ, ਅਮਰੁਲਾਹ ਸਾਲੇਹ ਅਤੇ ਹਮਦੁੱਲਾਹ ਮੋਹਿਬ ਨੂੰ ਮੁਆਫ਼ ਕਰਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਤਾਲਿਬਾਨ ਨਾਲ ਤਿੰਨ ਲੋਕਾਂ ਦੀ ਦੁਸ਼ਮਣੀ ਸਿਰਫ ਧਰਮ ਦੇ ਅਧਾਰ 'ਤੇ ਸੀ। ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਮੁਆਫ਼ ਕਰਦੇ ਹਾਂ। ਇਸ ਵਿਚ ਆਮ ਆਦਮੀ ਤੋਂ ਲੈ ਕੇ ਸਾਡੇ ਖਿਲਾਫ਼ ਜੰਗ ਲੜਨ ਵਾਲੇ ਜਨਰਲ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਫੈਲੇਗਾ ਅੱਤਵਾਦ ਦਾ ਸਾਇਆ! ਅਲਕਾਇਦਾ ਨੇ ਤਾਲਿਬਾਨ ਨੂੰ ਦਿੱਤੀ ਅਫ਼ਗਾਨਿਸਤਾਨ ਜਿੱਤਣ ਦੀ ਵਧਾਈ

ਤਾਲਿਬਾਨੀ ਨੇਤਾ ਅਤੇ ਅਫ਼ਗਾਨਿਸਤਾਨ ਤੋਂ ਭੱਜ ਰਹੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਅਜਿਹਾ ਨਾ ਕਰਨ। ਦੁਸ਼ਮਣ ਇਸ ਗੱਲ ਦਾ ਪ੍ਰਚਾਰ ਕਰਨ ਵਿਚ ਜੁਟਿਆ ਹੋਇਆ ਹੈ ਕਿ ਲੋਕਾਂ ਤੋਂ ਬਦਲਾ ਲਿਆ ਜਾਏਗਾ। ਤਾਜਿਕ, ਬਲੋਚ, ਹਜਾਰਾ ਅਤੇ ਪਸ਼ਤੂਨ ਸਾਰੇ ਸਾਡੇ ਭਰਾ ਹਨ। ਸਾਰੇ ਅਫ਼ਗਾਨ ਸਾਡੇ ਭਰਾ ਹਨ ਅਤੇ ਇਸ ਲਈ ਉਹ ਮੁਲਕ ਵਾਪਸ ਪਰਤ ਸਕਦੇ ਹਨ। ਸਾਡੀ ਦੁਸ਼ਮਣੀ ਦਾ ਇਕਮਾਤਰ ਕਾਰਨ ਸਿਸਟਮ ਨੂੰ ਬਦਲਣਾ ਸੀ। ਸਿਸਟਮ ਹੁਣ ਬਦਲ ਚੁੱਕਾ ਹੈ। ਹੱਕਾਨੀ ਨੇ ਕਿਹਾ ਕਿ ਤਾਲਿਬਾਨ ਉਹ ਲੋਕ ਨਹੀਂ ਸਨ ਜਿਨ੍ਹਾਂ ਨੇ ਅਮਰੀਕਾ ਵਿਰੁੱਧ ਜੰਗ ਲੜੀ ਸੀ। ਅਸੀਂ ਅਮਰੀਕਾ ਖਿਲਾਫ਼ ਹਥਿਆਰ ਚੁੱਕੇ, ਕਿਉਂਕਿ ਉਸਨੇ ਸਾਡੀ ਮਾਤਭੂਮੀ ’ਤੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਤੇ ਕਬਜ਼ਾ ਬਣਾਈ ਰੱਖਣ ਲਈ ਤਾਲਿਬਾਨ ਸਾਹਮਣੇ ਖੜ੍ਹਾ ਹੋਇਆ ‘ਨਕਦੀ ਸੰਕਟ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News