Taiwan ਨੇ ਆਪਣੇ ਖੇਤਰ ਦੇ ਆਲੇ-ਦੁਆਲੇ ਦੇਖੇ ਚੀਨੀ ਜਹਾਜ਼, ਸੋਮਵਾਰ ਤੋਂ ਸ਼ੁਰੂ ਕਰੇਗਾ ਫ਼ੌਜੀ ਅਭਿਆਸ
Thursday, Jul 25, 2024 - 02:39 AM (IST)
ਤਾਈਪੇ : ਤਾਈਵਾਨ ਨੇ ਸੋਮਵਾਰ ਨੂੰ ਫ਼ੌਜੀ ਗਤੀਵਿਧੀਆਂ ਦੀ ਰਿਪੋਰਟ ਦਿੱਤੀ। ਤਾਈਵਾਨ ਨਿਊਜ਼ ਨੇ ਰਿਪੋਰਟ ਦਿੱਤੀ ਕਿ 12 ਚੀਨੀ ਜਹਾਜ਼ ਅਤੇ 8 ਚੀਨੀ ਸਮੁੰਦਰੀ ਜਹਾਜ਼ ਇਸ ਦੇ ਖੇਤਰ ਦੇ ਆਲੇ-ਦੁਆਲੇ ਦੇਖੇ ਗਏ ਹਨ। ਇਸ ਟਾਪੂ ਰਾਸ਼ਟਰ ਦੇ ਰਾਸ਼ਟਰੀ ਰੱਖਿਆ ਮੰਤਰਾਲੇ (ਐੱਮ.ਐੱਨ.ਡੀ.) ਨੇ ਇਕ ਬਿਆਨ ਵਿਚ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ) ਦੇ ਜਹਾਜ਼ ਅਤੇ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ (ਪੀ.ਐੱਲ.ਏ.ਐੱਨ) ਦੇ ਜਹਾਜ਼ਾਂ ਨੂੰ ਤਾਈਵਾਨ ਦੇ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ (ਏ.ਡੀ.ਆਈ.ਜ਼ੈੱਡ) ਵਿਚ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ : ਡ੍ਰੈਗਨ ਦੀ ਨਵੀਂ ਯੋਜਨਾ : China ਹੁਣ ਧਰਤੀ ਤੇ ਚੰਦਰਮਾ ਵਿਚਾਲੇ ਬਣਾ ਰਿਹੈ 'Superhighway'
ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਤਾਈਵਾਨ ਦੇ ਆਸਪਾਸ 12 ਪੀਐੱਲਏ ਜਹਾਜ਼, 7 ਪੀਐੱਲਏਐੱਨ ਜਹਾਜ਼ ਅਤੇ 1 ਅਧਿਕਾਰਤ ਜਹਾਜ਼ ਅੱਜ ਸਵੇਰੇ 6 ਵਜੇ (ਯੂਟੀਸੀ 8) ਤੱਕ ਦੇਖੇ ਗਏ। 5 ਜਹਾਜ਼ ਮੱਧ ਰੇਖਾ ਨੂੰ ਪਾਰ ਕਰਕੇ ਤਾਈਵਾਨ ਦੇ ਦੱਖਣ-ਪੱਛਮੀ ਏਡੀਆਈਜ਼ੈੱਡ ਵਿਚ ਪ੍ਰਵੇਸ਼ ਕਰ ਗਏ। ਵੱਧ ਰਹੇ ਖਤਰੇ ਦੇ ਵਿਚਕਾਰ ਤਾਈਵਾਨ ਆਪਣੀ ਯੁੱਧ ਸਮਰੱਥਾ ਨੂੰ ਪਰਖਣ ਲਈ ਸੋਮਵਾਰ ਤੋਂ ਫ਼ੌਜੀ ਅਭਿਆਸ ਸ਼ੁਰੂ ਕਰੇਗਾ।
ਇਹ ਪੰਜ ਦਿਨਾਂ ਅਭਿਆਸ ਉਦੋਂ ਹੋਇਆ ਹੈ, ਜਦੋਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਇਸ ਮਹੀਨੇ ਟਾਪੂ ਦੇ ਨੇੜੇ ਰਿਕਾਰਡ ਗਿਣਤੀ ਵਿਚ ਜਹਾਜ਼ ਉਡਾਏ ਹਨ। ਬੀਜਿੰਗ ਨੇ ਸਵੈ-ਸ਼ਾਸਿਤ ਟਾਪੂ ਦੇ ਕੋਲ ਕੰਮ ਕਰਨ ਵਾਲੇ ਨੇਵੀ ਅਤੇ ਤੱਟ ਰੱਖਿਅਕ ਜਹਾਜ਼ਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ, ਜਿਸ ਨੂੰ ਉਹ ਆਪਣਾ ਖੇਤਰ ਮੰਨਦਾ ਹੈ। ਇਹ ਘਟਨਾ ਤਾਈਵਾਨ ਸਟ੍ਰੇਟ ਵਿਟ ਵਧਦੇ ਤਣਾਅ ਦੇ ਵਿਚਕਾਰ ਆਈ ਹੈ, ਕਿਉਂਕਿ ਚੀਨ ਨੇ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ ਅਤੇ ਖੇਤਰ ਵਿਚ ਲਗਾਤਾਰ ਅਭਿਆਸ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8