ਇਸ ਦੇਸ਼ ਨੇ ਸੈਲਾਨੀਆਂ ਲਈ ਖੋਲ੍ਹੇ ਦਰਵਾਜੇ, ਦਿੱਤਾ ਇਹ ਖਾਸ ਆਫਰ

Wednesday, Aug 14, 2019 - 12:15 PM (IST)

ਇਸ ਦੇਸ਼ ਨੇ ਸੈਲਾਨੀਆਂ ਲਈ ਖੋਲ੍ਹੇ ਦਰਵਾਜੇ, ਦਿੱਤਾ ਇਹ ਖਾਸ ਆਫਰ

ਤਾਇਪੇ (ਬਿਊਰੋ)— ਤਾਇਵਾਨ ਨੇ ਸੈਲਾਨੀਆਂ ਲਈ ਆਪਣੇ ਦੇਸ਼ ਦੇ ਦਰਵਾਜੇ ਖੋਲ੍ਹ ਦਿੱਤੇ ਹਨ। ਇਸ ਦੇ ਨਾਲ ਹੀ ਇਕ ਅਨੋਖੀ ਪੇਸ਼ਕਸ਼ ਰੱਖੀ ਹੈ। ਇਸ ਪੇਸ਼ਕਸ਼ ਮੁਤਾਬਕ ਸੈਲਾਨੀ ਇੱਥੋਂ ਦੇ ਰਾਸ਼ਟਰਪਤੀ ਦਫਤਰ ਵਿਚ ਇਕ ਰਾਤ ਠਹਿਰ ਸਕਣਗੇ, ਉਹ ਵੀ ਬਿਲਕੁੱਲ ਫ੍ਰੀ। ਅਧਿਕਾਰੀ ਰੈੱਡ ਕਾਰਪੇਟ ਵਿਛਾਏ ਮਹਿਮਾਨਾਂ ਦਾ ਸਵਾਗਤ ਕਰਨ ਲਈ ਤਿਆਰ ਹਨ। ਅਸਲ ਵਿਚ ਚੀਨ ਵੱਲੋਂ ਲਗਾਏ ਗਏ ਸੋਲੋ ਟ੍ਰੈਵਲ ਬੈਨ ਕਾਰਨ ਇੱਥੇ ਟੂਰਿਜ਼ਮ ਕਾਰੋਬਾਰ ਸੁਸਤ ਪੈ ਗਿਆ ਹੈ। 

PunjabKesari

ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਇਕ ਅੰਗਰੇਜ਼ੀ ਵੀਡੀਓ ਵਿਚ ਕਿਹਾ,''ਮੈਂ ਤੁਹਾਨੂੰ ਤਾਇਵਾਨ ਘੁੰਮਣ ਆਉਣ ਅਤੇ ਇੱਥੋਂ ਦੇ ਲੋਕਾਂ ਦੀ ਪ੍ਰਾਹੁਣਾਚਾਰੀ ਦਾ ਅਨੁਭਵ ਕਰਨ ਲਈ ਸੱਦਾ ਦਿੰਦੀ ਹਾਂ।  ਜੇਕਰ ਤੁਸੀਂ ਇੱਥੇ ਹੋ ਤਾਂ ਤੁਸੀਂ ਮੇਰੇ ਮਹਿਮਾਨ ਕਿਉਂ ਨਹੀਂ ਬਣਦੇ ਅਤੇ ਇਸ ਰਾਸ਼ਟਰਪਤੀ ਦਫਤਰ ਦੀ ਇਮਾਰਤ ਵਿਚ ਰਾਤ ਕਿਉਂ ਨਹੀਂ ਗੁਜਾਰਦੇ? ਭਾਵੇਂਕਿ ਇਸ਼ ਲਈ ਬਿਨੈਕਾਰ ਦੀ ਉਮਰ 20 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ, ਜੋ ਇਕ ਗੈਰ ਤਾਇਵਾਨੀ ਨਾਗਰਿਕ ਹੋਵੇ ਅਤੇ ਰੋਜ਼ਾਨਾ ਦੀ ਆਪਣੀ ਯਾਤਰਾ ਦਾ ਇਕ ਰਚਨਾਤਮਕ ਵੀਡੀਓ ਪੇਸ਼ ਕਰਦਾ ਹੋਵੇ।'' ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਇਮਾਰਤ ਅਕਤੂਬਰ ਤੋਂ ਸੈਲਾਨੀਆਂ ਲਈ ਉਪਲਬਧ ਹੋਵੇਗੀ।

PunjabKesari

ਰਾਸ਼ਟਰਪਤੀ ਦੇ ਬੁਲਾਰੇ ਜੇਵਿਯਰ ਚਾਂਗ ਨੇ ਕਿਹਾ,''20 ਅੰਤਰਰਾਸ਼ਟਰੀ ਸੈਲਾਨੀਆਂ ਨੂੰ 100 ਸਾਲ ਪੁਰਾਣੇ ਤਾਇਪੇ ਲੈਂਡਮਾਰਕ ਵਿਚ ਫ੍ਰੀ ਵਿਚ ਇੱਥੇ ਠਹਿਰਣ ਦਾ ਮੌਕਾ ਮਿਲੇਗਾ। ਜੇਕਰ ਉਹ ਸਵੇਰੇ 5:30 ਵਜੇ ਉਠ ਸਕਦੇ ਹਨ ਤਾਂ ਉਨ੍ਹਾਂ ਨੂੰ ਰੋਜ਼ਾਨਾ ਝੰਡਾ ਲਹਿਰਾਉਣ ਦੇ ਰਸਮ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਜਾਵੇਗਾ। ਇਹ ਪ੍ਰੋਗਰਾਮ ਦੁਨੀਆ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਹੈ ਅਤੇ ਸਾਡਾ ਉਦੇਸ਼ ਤਾਇਵਾਨ ਦੀ ਆਜ਼ਾਦੀ, ਲੋਕਤੰਤਰ ਅਤੇ ਖੁੱਲ੍ਹੇਪਨ ਨੂੰ ਦਿਖਾਉਣਾ ਹੈ।'' 

PunjabKesari

ਇਹ ਐਲਾਨ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ ਜਦੋਂ ਕੁਝ ਹਫਤੇ ਪਹਿਲਾਂ ਚੀਨ ਨੇ ਇਸ ਟਾਪੂ 'ਤੇ ਇਕੱਲੇ ਯਾਤਰਾ ਕਰਨ ਦੀ ਇਜਾਜ਼ਤ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਚੀਨ ਦੇ ਇਸ ਫੈਸਲੇ ਨਾਲ ਤਾਇਵਾਨ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚ ਸਕਦਾ ਹੈ। 3 ਸਾਲ ਪਹਿਲਾਂ ਸਾਈ ਦੇ ਅਹੁਦਾ ਸੰਭਾਲਣ ਦੇ ਬਾਅਦ ਤੋਂ ਮੁੱਖ ਭੂਮੀ ਦੇ ਸੈਲਾਨੀਆਂ ਵਿਚ ਤੇਜ਼ ਗਿਰਾਵਟ ਆਈ ਹੈ। ਉਨ੍ਹਾਂ ਦੀ ਡੈਮੋਕ੍ਰੈਟਿਕ ਪ੍ਰੋਗ੍ਰੈਸਿਵ ਪਾਰਟੀ (ਡੀ.ਪੀ.ਪੀ.) ਨੇ ਬੀਜਿੰਗ 'ਤੇ ਦੋਸ਼ ਲਗਾਇਆ ਕਿ ਉਹ ਸੈਲਾਨੀਆਂ ਨੂੰ ਹਥਿਆਰ ਦੇ ਰੂਪ ਵਿਚ ਵਰਤ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਸਰਕਾਰ ਨੂੰ ਖਤਰਾ ਹੋਵੇ। 

ਗੌਰਤਲਬ ਹੈ ਕਿ ਬੀਜਿੰਗ ਹਾਲੇ ਵੀ ਆਪਣੇ ਖੇਤਰ ਦੇ ਰੂਪ ਵਿਚ ਲੋਕਤੰਤਰੀ ਟਾਪੂ 'ਤੇ ਆਪਣਾ ਦਾਅਵਾ ਕਰਦਾ ਹੈ। ਉਸ਼ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਜ਼ਬਰਦਸਤੀ ਤਾਇਵਾਨ ਨੂੰ ਚੀਨ ਵਿਚ ਮਿਲਾ ਲਿਆ ਜਾਵੇਗਾ। ਭਾਵੇਂਕਿ ਡੀ.ਡੀ.ਪੀ. ਇਸ ਵਿਚਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਾ ਹੈ ਕਿ ਤਾਇਵਾਨ ਚੀਨ ਦਾ ਇਕ ਹਿੱਸਾ ਹੈ।


author

Vandana

Content Editor

Related News