ਸਰਹੱਦ ''ਚ ਦਾਖਲ ਹੋਏ ਚੀਨੀ ਲੜਾਕੂ ਜਹਾਜ਼ ਨੂੰ ਤਾਈਵਾਨ ਹਵਾਈ ਫੌਜ ਨੇ ਖਦੇੜਿਆ
Sunday, Feb 21, 2021 - 11:24 PM (IST)
ਤਾਈਪੇ-ਚੀਨ ਦੀਆਂ ਸਰਹੱਦਾਂ 'ਚ ਘੁਸਪੈਠ ਨੂੰ ਲੈ ਕੇ ਹੁਣ ਤਾਈਵਾਨ ਨੇ ਕਰਾਰੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਹਨ। ਹਵਾਈ ਫੌਜ ਨੇ ਤਾਈਵਾਨ ਦੀ ਸਰਹੱਦ 'ਚ ਫਿਰ ਦਾਖਲ ਹੋਏ ਚੀਨੀ ਲੜਾਕੂ ਜਹਾਜ਼ ਦਾ ਪਿੱਛਾ ਕਰ ਕੇ ਖਦੇੜ ਦਿੱਤਾ ਅਤੇ ਆਪਣਾ ਮਿਜ਼ਾਈਲ ਸਿਸਟਮ ਵੀ ਅਲਰਟ ਕਰ ਦਿੱਤਾ। ਇਸ ਵਾਰ ਚੀਨ ਦੇ ਇਕ ਦਰਜਨ ਲੜਾਕੂ ਜਹਾਜ਼ਾਂ ਨੇ ਜੰਗੀ ਅਭਿਆਸ ਕਰਦੇ ਹੋਏ ਤਾਈਵਾਨ ਦੀ ਸਰਹੱਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ -ਪਾਕਿ ਨੂੰ ਮਾਰਚ ਦੇ ਅੰਤ ਤੱਕ ਕੋਵਿਡ-19 ਦੇ 56 ਲੱਖ ਹੋਰ ਮਿਲਣਗੇ ਟੀਕੇ
ਤਾਈਵਾਨ ਦੇ ਰੱਖਿਆ ਮੰਤਰਾਲਾ ਮੁਤਾਬਕ ਚੀਨ ਲਗਾਤਾਰ ਇਸ ਤਰ੍ਹਾਂ ਦੀ ਖਸਾਵੇ ਵਾਲੀਆਂ ਗਤੀਵਿਧੀਆਂ ਨੂੰ ਅੰਜ਼ਾਮਦ ਦੇ ਰਿਹਾ ਹੈ। ਸ਼ਨੀਵਾਰ ਨੂੰ ਵੀ ਇਸ ਦੇ 11 ਲੜਾਕੂ ਜਹਾਜ਼ ਉਸ ਦੇ ਟਾਪੂ ਨੇੜੇ ਪਹੁੰਚੇ। ਇਨ੍ਹਾਂ 'ਚੋਂ ਅੱਠ ਜੈੱਟ ਲੜਾਕੂ ਜਹਾਜ਼ ਅਤੇ ਦੋ ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰਥਨ ਐੱਚ-6 ਬੰਬ ਪ੍ਰਮਾਣੂ ਅਤੇ ਇਕ ਪਣਡੁੱਬੀ ਰੋਕੂ ਜਹਾਜ਼ ਸੀ। ਇਸ ਮੁਹਿੰਮ 'ਚ ਚੀਨੀ ਨੇਵੀ ਵੀ ਸਰਗਰਮ ਸੀ।
ਤਾਈਵਾਨ ਦੀ ਨੇਵੀ ਨੇ ਚੀਨੀ ਜਹਾਜ਼ਾਂ ਨੂੰ ਖੇਤਰ ਛੱਡਣ ਦੀ ਚਿਤਾਵਨੀ ਦਿੰਦੇ ਹੋਏ ਆਪਣੀ ਮਿਜ਼ਾਈਲ ਸਿਸਟਮ ਨੂੰ ਸਰਗਰਮ ਕਰ ਦਿੱਤਾ। ਚੀਨ ਨੇ ਆਪਣੀਆਂ ਗਤੀਵਿਧੀਆਂ 'ਤੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਚੀਨ ਪਹਿਲਾਂ ਤੋਂ ਹੀ ਇਹ ਦੋਸ਼ ਲਾਉਂਦਾ ਰਿਹਾ ਹੈ ਕਿ ਇਹ ਸਾਰਾ ਕੁਝ ਤਾਈਵਾਨ ਅਤੇ ਅਮਰੀਕੀ ਦੀ ਮਿਲੀਭੁਗਤ ਨਾਲ ਚਲ ਰਿਹਾ ਹੈ।
ਇਹ ਵੀ ਪੜ੍ਹੋ -ਚੀਨ ਦੇ ਨਵੇਂ ਕੋਸਟ ਗਾਰਡ ਕਾਨੂੰਨ ਨਾਲ ਟੈਂਸ਼ਨ 'ਚ ਅਮਰੀਕਾ, ਕਿਹਾ-ਵਧ ਸਕਦੈ ਸਮੁੰਦਰੀ ਤਣਾਅ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।