ਤਾਈਵਾਨ ’ਚ 25 ਸਾਲਾਂ ’ਚ ਸਭ ਤੋਂ ਤੇਜ਼ ਭੂਚਾਲ, 9 ਲੋਕਾਂ ਦੀ ਮੌਤ, 45 ਡਿਗਰੀ ਤੱਕ ਝੁਕੀਆਂ ਇਮਾਰਤਾਂ

Thursday, Apr 04, 2024 - 09:36 AM (IST)

ਹੁਲੀਅਨ (ਏਜੰਸੀਆਂ)- ਤਾਈਵਾਨ ਵਿਚ ਬੁੱਧਵਾਰ ਸਵੇਰੇ ਪਿਛਲੇ 25 ਸਾਲਾਂ ਵਿਚ ਸਭ ਤੋਂ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਇਮਾਰਤਾਂ ਅਤੇ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਅਤੇ 9 ਲੋਕਾਂ ਦੀ ਮੌਤ ਹੋ ਗਈ। ਭੂਚਾਲ ਕਾਰਨ ਪੂਰੇ ਟਾਪੂ ਦੇਸ਼ ’ਚ ਰੇਲ ਸੇਵਾ ਬੰਦ ਕਰਨੀ ਪਈ। ਪਹਿਲਾਂ ਜਾਰੀ ਕੀਤੀ ਗਈ ਸੁਨਾਮੀ ਚੇਤਾਵਨੀ ਨੂੰ ਬਾਅਦ ਵਿਚ ਵਾਪਸ ਲੈ ਲਿਆ ਗਿਆ। ਤਾਈਵਾਨ ਦੀ ਰਾਸ਼ਟਰੀ ਫਾਇਰ ਏਜੰਸੀ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਆਏ ਭੂਚਾਲ ’ਚ 9 ਲੋਕਾਂ ਦੀ ਮੌਤ ਹੋ ਗਈ। ਤਾਰੋਕੋ ਨੈਸ਼ਨਲ ਪਾਰਕ ਵਿਚ ਇਕ ਚੱਟਾਨ ਡਿੱਗਣ ਨਾਲ 3 ਪੈਦਲ ਜਾ ਰਹੇ ਲੋਕਾਂ ਦੀ ਮੌਤ ਹੋ ਗਈ ਅਤੇ ਇਸੇ ਖੇਤਰ ਵਿਚ ਇਕ ਵੱਡਾ ਪੱਥਰ ਡਿੱਗਣ ਨਾਲ ਇਕ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: 1 ਮਹੀਨੇ ਅੰਦਰ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਬੂ ਧਾਬੀ 'ਚ ਬਣੇ ਪਹਿਲੇ ਹਿੰਦੂ ਮੰਦਰ ਦੇ ਕੀਤੇ ਦਰਸ਼ਨ

PunjabKesari

ਅਧਿਕਾਰਤ ਅੰਕੜਿਆਂ ਮੁਤਾਬਕ 934 ਲੋਕ ਜ਼ਖਮੀ ਹੋਏ ਹਨ। ਭੂਚਾਲ ਤੋਂ ਬਾਅਦ ਸੰਚਾਰ ਸੇਵਾ ਵਿਚ ਵਿਘਨ ਕਾਰਨ ਇਕ ਮਿੰਨੀ ਬੱਸ ਵਿਚ ਨੈਸ਼ਨਲ ਪਾਰਕ ਗਏ 50 ਲੋਕਾਂ ਦਾ ਸੰਪਰਕ ਟੁੱਟ ਗਿਆ ਹੈ। ਹੋਰ 6 ਲੋਕ ਕੋਲੇ ਦੀ ਖਾਨ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੂਚਾਲ ਅਤੇ ਇਸ ਦੇ ਬਾਅਦ ਦੇ ਝਟਕਿਆਂ ਕਾਰਨ ਜ਼ਮੀਨ ਖਿਸਕਣ ਦੀਆਂ 24 ਘਟਨਾਵਾਂ ਹੋਈਆਂ ਹਨ ਅਤੇ 35 ਸੜਕਾਂ, ਪੁਲਾਂ ਅਤੇ ਸੁਰੰਗਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ: ਦਰਦਨਾਕ: ਘਰ 'ਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 2 ਬੱਚਿਆਂ ਸਣੇ 7 ਜੀਆਂ ਦੀ ਮੌਤ

PunjabKesari

ਤਾਈਵਾਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.2 ਸੀ, ਜਦੋਂ ਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਗ੍ਰਾਮੀਣ ਪਹਾੜੀ ਹੁਲੀਅਨ ਕਾਊਂਟੀ ਦੇ ਤੱਟ ਤੋਂ ਦੂਰ ਸੀ, ਜਿੱਥੇ ਇਮਾਰਤਾਂ 45 ਡਿਗਰੀ ਦੇ ਕੋਣ ’ਤੇ ਝੁਕ ਗਈਆਂ ਅਤੇ ਕਈ ਇਮਾਰਤਾਂ ਢਹਿ ਗਈਆਂ। ਭੂਚਾਲ ਦੇ ਕੇਂਦਰ ਤੋਂ ਸਿਰਫ਼ 150 ਕਿਲੋਮੀਟਰ ਦੀ ਦੂਰੀ ’ਤੇ ਰਾਜਧਾਨੀ ਤਾਈਪੇ ਵਿਚ ਪੁਰਾਣੀਆਂ ਇਮਾਰਤਾਂ ਅਤੇ ਕੁਝ ਨਵੇਂ ਦਫ਼ਤਰ ਕੰਪਲੈਕਸਾਂ ਦੀਆਂ ਟਾਇਲਾਂ ਡਿੱਗ ਗਈਆਂ। ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਖੇਡ ਦੇ ਮੈਦਾਨ ਵਿਚ ਲਿਜਾਇਆ ਗਿਆ ਅਤੇ ਹੈਲਮੇਟ ਪਹਿਨਾਏ ਗਏ। ਕੁਝ ਬੱਚੇ ਉੱਪਰੋਂ ਡਿੱਗਣ ਵਾਲੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਸਿਰਾਂ ਨੂੰ ਕਿਤਾਬਾਂ ਨਾਲ ਢੱਕਦੇ ਦੇਖੇ ਗਏ। ਟੈਲੀਵਿਜ਼ਨ ਚੈਨਲਾਂ ’ਤੇ ਪ੍ਰਸਾਰਿਤ ਤਸਵੀਰਾਂ ਵਿਚ ਗੁਆਂਢੀਆਂ ਅਤੇ ਬਚਾਅ ਕਰਮੀਆਂ ਵੱਲੋਂ ਝਟਕਿਆਂ ਕਾਰਨ ਦਰਵਾਜ਼ੇ ਬੰਦ ਹੋਣ ਕਾਰਨ ਇਕ ਬੱਚੇ ਸਮੇਤ ਹੋਰ ਲੋਕਾਂ ਨੂੰ ਖਿੜਕੀਆਂ ਦੇ ਰਸਤੇ ਸੜਕ ’ਤੇ ਲਿਆਂਦੇ ਦੇਖੇ ਜਾ ਸਕਦੇ ਹਨ। ਸਾਰੇ ਸਦਮੇ ਵਿਚ ਸਨ ਪਰ ਉਨ੍ਹਾਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News