ਤਾਇਵਾਨ ਨੇ ਡੋਨਬਾਸ ਦੀ ਰੂਸੀ ਮਾਨਤਾ ਨੂੰ ਕੀਤਾ ਰੱਦ
Wednesday, Feb 23, 2022 - 06:10 PM (IST)
ਤਾਈਪੇ (ਵਾਰਤ): ਤਾਇਵਾਨ ਨੇ ਬੁੱਧਵਾਰ ਨੂੰ ਰੂਸ ਦੁਆਰਾ ਲੁਹਾਨਸਕ ਅਤੇ ਡੋਨੇਟਸਕ ਪੀਪਲਜ਼ ਰੀਪਬਲਿਕ ਨੂੰ ਮਾਨਤਾ ਦੇਣ ਦੀ ਨਿੰਦਾ ਕੀਤੀ ਅਤੇ ਸਾਰੇ ਪੱਖਾਂ ਨੂੰ ਪੂਰਬੀ ਯੂਕਰੇਨ ਵਿੱਚ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਦੋਹਾਂ ਗਣਰਾਜਾਂ ਦੀ ਆਜ਼ਾਦੀ ਨੂੰ ਲੈ ਕੇ ਇਕ ਫਰਮਾਨ 'ਤੇ ਦਸਤਖ਼ਤ ਕੀਤੇ ਸਨ। ਯੂਕ੍ਰੇਨ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡੀ ਸਰਕਾਰ ਰੂਸ ਵੱਲੋਂ ਯੂਕ੍ਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਦੀ ਨਿੰਦਾ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਨੇ ਦੇਸ਼ ਵਿਆਪੀ 'ਐਮਰਜੈਂਸੀ' ਦੀ ਕੀਤੀ ਘੋਸ਼ਣਾ, ਨਾਗਰਿਕਾਂ ਨੂੰ 'ਤੁਰੰਤ' ਰੂਸ ਛੱਡਣ ਦੇ ਦਿੱਤੇ ਨਿਰਦੇਸ਼
ਇਸ ਉਲੰਘਣਾ ਕਾਰਨ ਰੂਸ-ਯੂਕ੍ਰੇਨ ਸਰਹੱਦ 'ਤੇ ਤਣਾਅ ਵਧ ਗਿਆ ਹੈ ਅਤੇ ਬਿਆਨ ਵਿਚ ਸਾਰੀਆਂ ਧਿਰਾਂ ਨੂੰ ਵਿਵਾਦ ਦੇ ਤਰਕਸੰਗਤ ਹੱਲ ਲਈ ਸ਼ਾਂਤੀਪੂਰਵਕ ਕੰਮ ਕਰਨਾ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ ਦੇ ਪੂਰਬ ਵਿੱਚ ਡੋਨਬਾਸ ਖੇਤਰ ਵਿੱਚ ਤਣਾਅ ਵਧ ਗਿਆ ਹੈ ਕਿਉਂਕਿ ਯੂਕ੍ਰੇਨੀ ਬਲਾਂ ਦੁਆਰਾ ਗੋਲਾਬਾਰੀ ਵਿੱਚ ਵਾਧਾ ਹੋਣ ਦੀਆਂ ਰਿਪੋਰਟਾਂ ਹਨ ਅਤੇ ਰੂਸ ਨੇ ਕੀਵ ਦੁਆਰਾ ਹਮਲੇ ਦੇ ਡਰ ਦੇ ਵਿਚਕਾਰ ਨਾਗਰਿਕਾਂ ਨੂੰ ਕੀਵ ਛੱਡਣ ਦਾ ਆਦੇਸ਼ ਦਿੱਤਾ ਸੀ।