ਤਾਈਵਾਨ ''ਚ ਲੱਗੇ ਭੂਚਾਲ ਦੇ ਝਟਕੇ

Wednesday, Jan 17, 2018 - 03:58 PM (IST)

ਤਾਈਵਾਨ ''ਚ ਲੱਗੇ ਭੂਚਾਲ ਦੇ ਝਟਕੇ

ਤਾਈਪੇ(ਭਾਸ਼ਾ)— ਤਾਈਵਾਨ ਦੀ ਰਾਜਧਾਨੀ ਤਾਈਪੇ ਵਿਚ ਅੱਜ ਭਾਵ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਇਮਾਰਤਾਂ ਹਿੱਲ ਗਈਆਂ ਪਰ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਯੂਰਪੀ-ਭੂਮੱਧ ਭੂਚਾਲ ਕੇਂਦਰ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.7 ਮਾਪੀ ਗਈ। ਇਸ ਦਾ ਕੇਂਦਰ ਤਾਈਪੇ ਤੋਂ 19 ਕਿਲੋਮੀਟਰ ਪੂਰਬ ਵਿਚ ਸਤਿਹ ਤੋਂ 140 ਕਿਲੋਮੀਟਰ ਹੇਠਾਂ ਸੀ। ਭੂਚਾਲ ਕਾਰਨ ਕੁੱਝ ਇਮਾਰਤਾਂ ਦੇ ਹਿੱਲਣ ਦੀ ਰਿਪੋਰਟ ਹੈ। ਜਾਨ-ਮਾਲ ਦੇ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।


Related News