ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਠੀਕ ਹੋਣ ''ਚ ''ਟੀ-ਸੈੱਲ'' ਦੀ ਭੂਮਿਕਾ ਲਾਭਕਾਰੀ: ਅਧਿਐਨ
Friday, Sep 18, 2020 - 12:28 AM (IST)

ਲਾਸ ਏਂਜਲਸ (ਭਾਸ਼ਾ): ਇਕ ਨਵੇਂ ਅਧਿਐਨ ਦੇ ਮੁਤਾਬਕ ਕੋਵਿਡ-19 ਨਾਲ ਜੂਝ ਰਹੇ ਗੰਭੀਰ ਮਹੀਜ਼ਾਂ ਦੇ ਠੀਕ ਹੋਣ ਵਿਚ 'ਟੀ-ਸੈੱਲ' ਦੀ ਭੂਮਿਕਾ ਮਹੱਤਵਪੂਰਨ ਰਹਿੰਦੀ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਟੀ-ਸੈੱਲ ਦੀ ਘੱਟ ਮਾਤਰਾ ਤੇ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਕਾਰਣ ਮਰੀਜ਼ ਦੀ ਹਾਲਤ ਹੋਰ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਹੈ।
ਜਨਰਲ 'ਸੈੱਲ' ਵਿਚ ਪ੍ਰਕਾਸ਼ਿਤ ਅਧਿਐਨ ਵਿਚ ਪੁਸ਼ਟੀ ਕੀਤੀ ਗਈ ਹੈ ਕਿ ਇਨਫੈਕਸ਼ਨ ਦੇ ਗੰਭੀਰ ਪੱਧਰ ਨੂੰ ਕੰਟਰੋਲ ਕਰਨ ਤੇ ਕੋਵਿਡ-19 ਕਾਰਣ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਲਈ ਪ੍ਰਤੀਰੋਧੀ ਸਮਰਥਾ ਜ਼ਰੂਰੀ ਹੈ। ਅਮਰੀਕਾ ਵਿਚ 'ਲਾ ਜੋਲਾ ਇੰਸਟੀਚਿਊਟ ਫਾਰ ਇਮਯੂਨੋਲਾਜੀ' ਦੇ ਸ਼ੁਰੂਆਤੀ ਸੋਧ ਲੇਖਕ ਸ਼ੇਨ ਕ੍ਰੋਟੇ ਨੇ ਕਿਹਾ ਕਿ ਸਾਡੇ ਅਧਿਐਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕੋਵਿਡ-19 ਦੇ ਬਜ਼ੁਰਗ ਮਰੀਜ਼ਾਂ ਨੂੰ ਇਨਫੈਕਸ਼ਨ ਤੋਂ ਕਿਉਂ ਜ਼ਿਆਦਾ ਖਤਰਾ ਹੈ। ਕ੍ਰੋਟੇ ਨੇ ਕਿਹਾ ਕਿ ਉਮਰ ਵਧਣ 'ਤੇ ਖਾਸ ਵਾਇਰਸ ਦੇ ਖਿਲਾਫ ਟੀ-ਸੈੱਲ ਦਾ ਭੰਡਾਰ ਘਟਣ ਲੱਗਦਾ ਹੈ ਤੇ ਸਰੀਰ ਪ੍ਰਤੀਰੋਧਕ ਸਮਰਥਾ ਨਾਲ ਤਾਲਮੇਲ ਨਹੀਂ ਬਣਦਾ। ਬਜ਼ੁਰਗ ਲੋਕਾਂ ਲਈ ਕੋਵਿਡ-19 ਦਾ ਇਨਫੈਕਸ਼ਨ ਘਾਤਕ ਹੋਣ ਦੇ ਪਿੱਛੇ ਇਹ ਵੀ ਇਕ ਮਹੱਤਵਪੂਰਨ ਕਾਰਣ ਹੈ।
ਅਧਿਐਨ ਵਿਚ ਵਿਗਿਆਨੀਆਂ ਨੇ ਕੋਵਿਡ-19 ਦੇ 50 ਮਰੀਜ਼ਾਂ ਦੇ ਖੂਨ ਦੇ ਨਮੂਨੇ ਇਕੱਠੇ ਕੀਤੇ ਤੇ ਐਂਟੀਬਾਡੀ, ਟੀ-ਸੈੱਲ ਆਦਿ ਦੇ ਸਬੰਧ ਵਿਚ ਵਿਸ਼ਲੇਸ਼ਣ ਕੀਤਾ। ਖੋਜਕਾਰਾਂ ਨੇ ਪਤਾ ਲਗਾਇਆ ਕਿ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਮਰੀਜ਼ਾਂ ਵਿਚ ਕੋਵਿਡ-19 ਨੂੰ ਮਾਤ ਦੇਣ ਲਈ ਐਂਟੀਬਾਡੀ ਤੇ ਲਾਭਕਾਰੀ ਟੀ-ਸੈੱਲ ਦੀ ਮਹੱਤਵਪੂਰਨ ਭੂਮਿਕਾ ਰਹੀ। ਹਾਲਾਂਕਿ ਗੰਭੀਰ ਰੂਪ ਨਾਲ ਬੀਮਾਰ ਇਨਫੈਕਟਿਡਾਂ ਵਿਚ ਲੋੜੀਂਦੀ ਮਾਤਰਾ ਵਿਚ ਐਂਟੀਬਾਡੀ ਨਹੀਂ ਬਣ ਸਕੀ ਤੇ ਮਦਦਗਾਰ ਟੀ-ਸੈੱਲ ਦਾ ਵੀ ਸਾਥ ਨਹੀਂ ਮਿਲਿਆ।