ਇਕ ਵਾਰ ਫਿਰ ਟੁੱਟਿਆ ਸੀਰੀਆਈ ਸ਼ਰਨਾਰਥੀ ਪਰਿਵਾਰ, ਅੱਗ ਨੇ ਕੀਤਾ ਸਭ ਕੁਝ ਤਬਾਹ

Monday, Oct 09, 2017 - 04:47 PM (IST)

ਓਨਟਾਰੀਓ (ਬਿਊਰੋ)— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਰਹਿੰਦਾ ਸੀਰੀਆਈ ਸ਼ਰਨਾਰਥੀ ਪਰਿਵਾਰ ਇਕ ਵਾਰ ਫਿਰ ਤੋਂ ਟੁੱਟ ਗਿਆ। ਤਕਰੀਬਨ 2 ਸਾਲ ਪਹਿਲਾਂ ਸੀਰੀਆ ਸ਼ਰਨਾਰਥੀ ਪਰਿਵਾਰ ਕੈਨੇਡਾ ਆ ਕੇ ਵੱਸਿਆ ਸੀ ਪਰ ਐਤਵਾਰ ਦੀ ਸਵੇਰ ਨੂੰ ਘੱਰ ਨੂੰ ਲੱਗੀ ਅੱਗ ਕਾਰਨ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਓਨਟਾਰੀਓ ਦੇ ਟਾਊਨਹਾਊਸ 'ਚ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਅੱਗ 'ਚ ਕੋਈ ਜ਼ਖਮੀ ਨਹੀਂ ਹੋਇਆ। ਟਾਊਨ ਹਾਊਸ 'ਚ ਅੱਗ ਲੱਗਣ ਕਾਰਨ 9 ਪਰਿਵਾਰ ਬੇਘਰ ਹੋ ਗਏ, ਜਿਨ੍ਹਾਂ 'ਚ ਇਕ ਪਰਿਵਾਰ ਸੀਰੀਆ ਸ਼ਰਨਾਰਥੀ ਹੈ, ਜੋ ਕਿ ਕੈਨੇਡਾ ਆ ਕੇ ਵੱਸਿਆ। 

PunjabKesari
ਇਕ ਅਨੁਮਾਨ ਮੁਤਾਬਕ ਅੱਗ ਕਾਰਨ 2 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ ਰੈੱਡ ਕਰਾਸ ਨੇ ਪਰਿਵਾਰਾਂ ਦੀ ਮਦਦ ਕੀਤੀ ਹੈ। ਸ਼ਰਨਾਰਥੀ ਪਰਿਵਾਰ ਦੇ ਖਾਲਿਦ ਅਲ ਅਵਦ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ 2015 'ਚ ਸੀਰੀਆ ਤੋਂ ਕੈਨੇਡਾ ਆਇਆ ਸੀ। ਅੱਗ ਕਾਰਨ ਉਸ ਦਾ ਸਭ ਕੁਝ ਤਬਾਹ ਹੋ ਗਿਆ। ਉਸ ਨੇ ਦੱਸਿਆ ਕਿ ਮੇਰੇ ਦਸਤਾਵੇਜ਼, ਸਾਰੇ ਕੱਪੜੇ ਸਭ ਕੁਝ ਨੁਕਸਾਨਿਆ ਗਿਆ। 
ਅਵਦ ਨੇ ਦੱਸਿਆ ਕਿ ਅੱਗ ਤਕਰੀਬਨ 1.30 ਤੋਂ 2.00 ਵਜੇ ਦਰਮਿਆਨ ਲੱਗੀ। ਉਸ ਨੇ ਕਿਹਾ ਕਿ ਖਿੜਕੀ ਤੋਂ ਬਹੁਤ ਤੇਜ਼ ਪ੍ਰਕਾਸ਼ ਦੇਖਿਆ ਅਤੇ ਉਸ ਨੇ ਉਸ ਨੂੰ ਖੋਲ੍ਹਿਆ ਅਤੇ ਦੇਖਿਆ ਕਿ ਉਸ ਦੇ ਵਿਹੜੇ 'ਚ ਅੱਗ ਲੱਗੀ ਹੋਈ ਸੀ। ਉਸ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਉਠਾਇਆ ਅਤੇ ਗੁਆਂਢੀਆਂ ਦੇ ਘਰਾਂ ਦੇ ਦਰਵਾਜ਼ੇ ਖੜਕਾਏ। ਕਿਹਾ— ''ਅੱਗ ਲੱਗ ਗਈ ਹੈ, ਉੱਠੋ,ਉੱਠੋ। ਜਿਸ ਤੋਂ ਤੁਰੰਤ ਬਾਅਦ ਐਮਰਜੈਂਸੀ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ 2 ਵਜ ਕੇ 15 ਮਿੰਟ 'ਤੇ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ। ਫਾਇਰ ਫਾਈਟਰਾਂ ਨੇ ਅੱਗ 'ਤੇ ਸਖਤ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। ਪੁਲਸ ਵਲੋਂ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੀ ਇਕ ਸੰਸਥਾ ਵਲੋਂ ਮਦਦ ਕੀਤੀ ਜਾ ਰਹੀ ਤਾਂ ਕਿ ਉਹ ਮੁੜ ਤੋਂ ਆਪਣਾ ਘਰ ਵਸਾ ਸਕਣ।


Related News