ਸੀਰੀਆ 'ਚ ਟੈਂਕਰ ਦੀ ਗੱਡੀਆਂ ਨਾਲ ਟੱਕਰ, 32 ਲੋਕਾਂ ਦੀ ਮੌਤ ਤੇ ਕਈ ਜ਼ਖਮੀ

03/08/2020 1:14:24 PM

ਦਮਿਸ਼ਕ (ਭਾਸ਼ਾ): ਸੀਰੀਆ ਦੀ ਰਾਜਧਾਨੀ ਨੂੰ ਹੋਮਸ ਸੂਬੇ ਨਾਲ ਜੋੜਨ ਵਾਲੀ ਇਕ ਸੜਕ 'ਤੇ ਈਂਧਣ ਦਾ ਟੈਂਕਰ 2 ਬੱਸਾਂ ਅਤੇ ਕਈ ਗੱਡੀਆਂ ਨਾਲ ਟਕਰਾ ਗਿਆ। ਇਸ ਟੱਕਰ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ - ਟਰੰਪ ਦੇ ਪ੍ਰੋਗਰਾਮ 'ਚ ਸ਼ਾਮਲ ਹੋਇਆ ਕੋਰੋਨਾਵਾਇਰਸ ਇਨਫੈਕਟਿਡ ਵਿਅਕਤੀ

ਗ੍ਰਹਿ ਮੰਤਰੀ ਮੁਹੰਮਦ ਖਾਲਿਦ ਅਲ-ਰਹਿਮਾਨ ਨੇ ਦੱਸਿਆ,''ਬ੍ਰੇਕ ਫੇਲ ਹੋਣ ਨਾਲ ਟੈਂਕਰ ਦੀ 15 ਗੱਡੀਆਂ ਅਤੇ 2 ਬੱਸਾਂ ਨਾਲ ਟੱਕਰ ਹੋ ਗਈ। ਬੱਸਾਂ ਵਿਚ ਕਈ ਇਰਾਕੀ ਯਾਤਰੀ ਸਵਾਰ ਸਨ।'' ਮੰਤਰੀ ਨੇ ਘਟਨਾਸਥਲ ਦਾ ਦੌਰਾ ਕੀਤਾ। ਸਮਾਚਾਰ ਏਜੰਸੀ ਸਨਾ ਨੇ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਵਿਚ 77 ਹੋਰ ਲੋਕ ਜ਼ਖਮੀ ਹੋਏ ਹਨ। ਸਨਾ ਨੇ ਇਕ ਯਾਤਰੀ ਬੱਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਜਿਸ ਦਾ ਇਕ ਹਿੱਸਾ ਉੱਡ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਹਾਦਸੇ ਦੇ ਪੀੜਤਾਂ ਵਿਚ ਸ਼ੀਆ ਇਰਾਕੀ ਸ਼ਰਧਾਲੂ ਵੀ ਸ਼ਾਮਲ ਹਨ, ਜੋ ਦਮਿਸ਼ਕ ਨੇੜੇ ਪਵਿੱਤਰ ਧਾਰਮਿਕ ਸਥਲਾਂ ਦਾ ਦੌਰਾ ਕਰਨ ਆਏ ਸਨ।

ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਦੁਨੀਆਭਰ 'ਚ ਕੁੱਲ 3,512 ਮੌਤਾਂ, ਜਾਣੋ ਕਿਹੜੇ ਇਲਾਕੇ 'ਚ ਕਿੰਨੇ ਮਾਮਲੇ


Vandana

Content Editor

Related News