ਹਵਾਈ ਹਮਲਿਆਂ ਕਾਰਨ ਸੀਰੀਆ ''ਚ ਤਿੰਨ ਹਸਪਤਾਲ ਬੰਦ

05/06/2019 10:53:47 AM

ਦਮਿਸ਼ਕ (ਭਾਸ਼ਾ)— ਸੀਰੀਆ ਦੇ ਜਿਹਾਦੀ ਕੰਟਰੋਲ ਵਾਲੇ ਇਦਲਿਬ ਸੂਬੇ ਵਿਚ ਸਰਕਾਰ ਦੇ ਸਹਿਯੋਗੀ ਦੇਸ਼ ਰੂਸ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਕਾਰਨ ਐਤਵਾਰ ਨੂੰ ਦੋ ਹਸਪਤਾਲ ਬੰਦ ਕਰਨੇ ਪਏ ਜਦਕਿ ਤੀਜਾ ਹਸਪਤਾਲ ਨੁਕਸਾਨਿਆ ਗਿਆ। ਬ੍ਰਿਟੇਨ ਦੇ ਨਿਗਰਾਨੀ ਸਮੂਹ 'ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ' ਦਾ ਕਹਿਣਾ ਹੈ ਕਿ ਸੀਰੀਆਈ ਸਰਕਾਰ ਅਤੇ ਰੂਸ ਦੇ ਇਸ ਹਵਾਈ ਹਮਲੇ ਵਿਚ 8 ਲੋਕ ਮਾਰੇ ਗਏ ਹਨ। 

ਇਦਲਿਬ ਅਤੇ ਨੇੜਲੇ ਜਿਹਾਦੀ ਕੰਟਰੋਲ ਵਾਲੇ ਖੇਤਰਾਂ 'ਤੇ ਪਿਛਲੇ ਇਕ ਮਹੀਨੇ ਤੋਂ ਭਾਰੀ ਗੋਲੀਬਾਰੀ ਹੋ ਰਹੀ ਹੈ। ਐਤਵਾਰ ਨੂੰ ਹੋਏ ਹਵਾਈ ਹਮਲਿਆਂ ਵਿਚ ਕਾਫ੍ਰਾਨਬੇਲ ਹਾਸ ਦੇ ਬਾਹਰ ਸਥਿਤ ਅੰਡਰਗ੍ਰਾਊਂਡ ਹਸਪਤਾਲ ਨੁਕਸਾਨੇ ਗਏ। ਸੰਸਥਾ ਨੇ ਇਨ੍ਹਾਂ ਹਵਾਈ ਹਮਲਿਆਂ ਲਈ ਰੂਸ ਨੂੰ ਜ਼ਿੰਮੇਵਾਰ ਦੱਸਿਆ ਹੈ। ਸੰਸਥਾ ਦੇ ਨਿਦੇਸ਼ਕ ਰਾਮੀ ਅਬਦੇਲ ਰਹਿਮਾਨੀ ਦਾ ਕਹਿਣਾ ਹੈ ਕਿ ਕਾਫ੍ਰਾਨਬੇਲ ਸਥਿਤ ਹਸਪਤਾਲ ਕੰਮ ਨਹੀਂ ਕਰ ਰਿਹਾ ਅਤੇ ਉੱਥੋਂ ਦੇ ਮਰੀਜ਼ਾਂ ਨੂੰ ਦੂਜੀ ਜਗ੍ਹਾ ਭੇਜਿਆ ਜਾ ਰਿਹਾ ਹੈ।


Vandana

Content Editor

Related News