ਆਸਟ੍ਰੇਲੀਅਨ ਲੋਕਾਂ ਦੀ ਮੰਗ-''ਆਤਿਸ਼ਬਾਜ਼ੀ ''ਤੇ ਨਾ ਖਰਚ ਕਰੋ ਪੈਸਾ, ਕਿਸਾਨਾਂ ਨੂੰ ਦਿਓ ਮਦਦ''

12/30/2019 12:31:47 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਨਵੇਂ ਸਾਲ 'ਤੇ ਹੋਣ ਵਾਲੀ ਆਤਿਸ਼ਬਾਜ਼ੀ ਨੂੰ 50 ਤੋਂ ਵਧੇਰੇ ਥਾਵਾਂ 'ਤੇ ਲੱਗੀ ਜੰਗਲੀ ਅੱਗ ਕਾਰਨ ਇਸ ਵਾਰ ਰੱਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਲਈ ਆਨਲਾਈਨ ਪਟੀਸ਼ਨ ਰਾਹੀਂ ਲੋਕਾਂ ਤੋਂ ਦਸਤਖਤ ਕਰਵਾਏ ਜਾ ਰਹੇ ਹਨ। ਲਗਭਗ ਢਾਈ ਲੱਖ ਲੋਕਾਂ ਨੇ ਇਸ 'ਤੇ ਦਸਤਖਤ ਕਰ ਦਿੱਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਸਾਲ ਆਤਿਸ਼ਬਾਜ਼ੀ 'ਤੇ 45 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਅਪੀਲ ਕਰਨ ਵਾਲਿਆਂ ਨੇ ਕਿਹਾ ਕਿ ਜੰਗਲੀ ਅੱਗ ਕਾਰਨ ਸਭ ਤੋਂ ਵਧ ਸਿਡਨੀ ਹੀ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਇੱਥੇ ਪਹਿਲਾਂ ਹੀ ਪ੍ਰਦੂਸ਼ਣ ਕਾਫੀ ਹੋ ਚੁੱਕਾ ਹੈ। ਜੇਕਰ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਤਾਂ ਇਸ ਨਾਲ ਸਿਹਤ 'ਤੇ ਹੋਰ ਵੀ ਬੁਰਾ ਪ੍ਰਭਾਵ ਪਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਜੰਗਲੀ ਅੱਗ ਕਾਰਨ ਕਾਫੀ ਨੁਕਸਾਨ ਹੋ ਚੁੱਕਾ ਹੈ, ਇਸ ਲਈ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਸਾਲ ਹੜ੍ਹ ਅਤੇ ਅੱਗ ਕਾਰਨ ਆਸਟ੍ਰੇਲੀਆ ਲਈ ਚੁਣੌਤੀਆਂ ਬਣੀਆਂ ਰਹੀਆਂ ਹਨ। ਇਸੇ ਲਈ ਮੰਗ ਕੀਤੀ ਜਾ ਰਹੀ ਹੈ ਕਿ ਸਿਰਫ ਸਿਡਨੀ ਹੀ ਨਹੀਂ ਪੂਰੇ ਦੇਸ਼ 'ਚ ਆਤਿਸ਼ਬਾਜ਼ੀ ਨੂੰ ਰੱਦ ਕੀਤਾ ਜਾਵੇ।

PunjabKesari

ਹਾਲਾਂਕਿ ਕੁਝ ਲੋਕਾਂ ਵਲੋਂ ਇਸ ਗੱਲ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਤਿਸ਼ਬਾਜ਼ੀ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਹੋ ਰਹੀਆਂ ਹਨ। ਕੁੱਲ ਬਜਟ ਦਾ 50 ਫੀਸਦੀ ਹਿੱਸਾ ਸਾਫ-ਸਫਾਈ ਤੇ ਸੁਰੱਖਿਆ ਯੋਜਨਾਵਾਂ 'ਤੇ ਖਰਚ ਹੋ ਚੁੱਕਾ ਹੈ। ਜੇਕਰ ਆਤਿਸ਼ਬਾਜ਼ੀ ਦਾ ਆਯੋਜਨ ਰੱਦ ਹੁੰਦਾ ਹੈ ਤਾਂ ਇਸ ਨਾਲ ਬਹੁਤਾ ਖਰਚ ਬਚਾਇਆ ਨਹੀਂ ਜਾ ਸਕਦਾ। ਸਿਡਨੀ ਕੌਂਸਲ ਪਹਿਲਾਂ ਹੀ ਕਿਸਾਨਾਂ ਨੂੰ ਤਕਰੀਬਨ 5 ਕਰੋੜ ਰੁਪਏ ਦਾਨ ਕਰ ਚੁੱਕੀ ਹੈ।
PunjabKesari

 

ਹਜ਼ਾਰਾਂ ਲੋਕ ਬੁੱਕ ਕਰਵਾ ਚੁੱਕੇ ਨੇ ਹੋਟਲ ਤੇ ਫਲਾਈਟਸ-
ਸਿਡਨੀ ਕੌਂਸਲ ਮੁਤਾਬਕ ਆਯੋਜਨ ਰੱਦ ਹੋਣ ਦਾ ਪ੍ਰਭਾਵ ਦੁਨੀਆ ਭਰ ਤੋਂ ਇਸ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ 'ਤੇ ਵੀ ਪਵੇਗਾ ਕਿਉਂਕਿ ਦੂਜੇ ਦੇਸ਼ਾਂ ਦੇ ਲੋਕ ਖਾਸ ਤੌਰ 'ਤੇ ਆਤਿਸ਼ਬਾਜ਼ੀ ਦੇਖਣ ਇੱਥੇ ਪੁੱਜਦੇ ਹਨ। ਬਹੁਤ ਸਾਰੇ ਲੋਕਾਂ ਨੇ ਫਲਾਈਟਾਂ, ਹੋਟਲ ਅਤੇ ਰੈਸਟੋਰੈਂਟ ਪਹਿਲਾਂ ਹੀ ਬੁੱਕ ਕਰਵਾ ਲਏ ਹਨ। ਇਸ ਕਾਰਨ ਕਾਰੋਬਾਰ ਵੀ ਪ੍ਰਭਾਵਿਤ ਹੋਵੇਗਾ ਅਤੇ ਦੇਸ਼ ਨੂੰ ਹੋਰ ਵਿੱਤੀ ਨੁਕਸਾਨ ਝੱਲਣਾ ਪਵੇਗਾ। ਫਿਲਹਾਲ ਇਸ ਵਿਸ਼ੇ 'ਤੇ ਬਹਿਸ ਜਾਰੀ ਹੈ।


Related News