ਸਿਡਨੀ ''ਚ ਵਾਪਰਿਆ ਕਾਰ ਹਾਦਸਾ, ਗੰਭੀਰ ਜ਼ਖਮੀ ਹੋਇਆ ਡਰਾਈਵਰ

12/24/2017 10:41:03 AM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸਿਡਨੀ 'ਚ ਐਤਵਾਰ  ਦੀ ਸਵੇਰੇ ਨੂੰ ਕਰੀਬ 12.30 ਵਜੇ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਕਾਰ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਹਾਦਸਾ ਸਿਡਨੀ ਦੇ ਬੈਲਕਟਾਊਨ ਸਥਿਤ ਬੰਗਰਰਿਬੀ ਰੋਡ 'ਤੇ ਵਾਪਰਿਆ। ਕਾਰ ਦੀ ਦਰੱਖਤ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਇਹ ਇਕ ਤਰ੍ਹਾਂ ਦਾ ਚਮਤਕਾਰ ਹੀ ਹੈ ਕਿ ਭਿਆਨਕ ਹਾਦਸਾ ਦੀ ਸ਼ਿਕਾਰ ਹੋਈ ਕਾਰ ਦੇ ਬਾਵਜੂਦ ਡਰਾਈਵਰ ਜ਼ਿੰਦਾ ਬਚ ਗਿਆ।
ਪੁਲਸ ਮੁਤਾਬਕ ਕਾਰ ਦੇ ਡਰਾਈਵਰ ਦੀ ਉਮਰ 56 ਸਾਲ ਦੇ ਕਰੀਬ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਕਾਰ ਦਾ ਡਰਾਈਵਰ ਕਾਰ ਅੰਦਰ ਫਸ ਗਿਆ ਅਤੇ ਮੌਕੇ 'ਤੇ ਮੌਜੂਦ ਐਮਰਜੈਂਸੀ ਅਧਿਕਾਰੀਆਂ ਨੇ ਤਕਰੀਬਨ 2 ਘੰਟੇ ਦੇ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਡਰਾਈਵਰ ਨੂੰ ਇਲਾਜ ਲਈ ਵੈਸਟਮੀਡ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਅਤੇ ਪੁਲਸ ਉਸ ਤੋਂ ਪੁੱਛ-ਗਿੱਛ ਕਰੇਗੀ। ਸਥਾਨਕ ਵਾਸੀ ਇਆਨ ਥਾਮਸਨ ਨੇ ਦੱਸਿਆ ਕਿ ਉਨ੍ਹਾਂ ਨੇ ਧਮਾਕਾ ਹੋਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਹ ਜਾਗ ਗਏ। ਮੇਰੀ ਪਤਨੀ ਨੇ ਦੇਖਿਆ ਕਿ ੂਬਾਹਰ ਘਰ ਦੇ ਸਾਹਮਣੇ ਭਿਆਨਕ ਹਾਦਸਾ ਹੋਇਆ ਅਤੇ ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ।


Related News