ਓਪੇਰਾ ਹਾਊਸ ਵਿਖੇ ਲਾਈਟਾਂ ਤੇ ਤਸਵੀਰਾਂ ਲਗਾ ਕੇ ਕੀਤਾ ਗਿਆ ਫਾਇਰ ਫਾਈਟਰਾਂ ਦਾ ਧੰਨਵਾਦ

01/13/2020 4:50:22 PM

ਸਿਡਨੀ (ਸਨੀ ਚਾਂਦਪੁਰੀ): ਪਿਛਲੇ ਕਈ ਮਹੀਨਿਆਂ ਤੋਂ ਆਸਟ੍ਰੇਲੀਆ ਅੱਗ ਨਾਲ ਸੁਲਗ ਰਿਹਾ ਹੈ। ਜਿਸ ਕਾਰਨ ਇੱਥੋ ਦੇ ਜੰਗਲਾਂ ਅਤੇ ਜੰਗਲੀ ਜਾਨਵਰਾਂ ਦਾ ਬਹੁਗਿਣਤੀ ਵਿੱਚ ਨੁਕਸਾਨ ਹੋਇਆ ਹੈ।ਅੱਗ ਕਾਰਨ ਜਾਨਵਰਾਂ ਦੇ ਮਰਨ ਦਾ ਅੰਕੜਾਂ ਰੌਂਗਟੇ ਖੜੇ ਕਰਨ ਵਾਲਾ ਹੈ ਪਰ ਇਸ ਬੁਰੇ ਸਮੇਂ ਵਿੱਚ ਆਸਟ੍ਰੇਲੀਆ ਦੇ ਬਹਾਦਰ ਅਤੇ ਹਿੰਮਤੀ ਫ਼ਾਇਰ ਫਾਈਟਰਾਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ । ਜਿਹਨਾਂ ਨੂੰ ਧੰਨਵਾਦ ਕਰਨ ਅਤੇ ਫਾਇਰ ਫਾਈਟਰਾਂ ਦਾ ਹੌਂਸਲਾ ਵਧਾਉਣ ਲਈ ਸਿਡਨੀ ਓਪੇਰਾ ਹਾਊਸ ਨੂੰ ਰੌਸ਼ਨ ਕੀਤਾ ਗਿਆ।

PunjabKesari

ਓਪੇਰਾ ਹਾਊਸ 'ਤੇ ਧੰਨਵਾਦੀ ਸੰਦੇਸ਼ ਦੇਣ ਦਾ ਸੁਨੇਹਾ ਦਿੰਦਿਆਂ ਕਿਹਾ ਗਿਆ ਕਿ ਇਹ ਸੰਦੇਸ਼ ਹਰ ਉਸ ਲਈ ਹੈ ਜੋ ਅੱਗ ਨਾਲ ਪ੍ਰਭਾਵਿਤ ਹੋਇਆ ਹੈ । ਸਿਡਨੀ ਓਪੇਰਾ ਹਾਊਸ ਦੇ ਆਫੀਸ਼ੀਅਲ ਪੇਜ 'ਤੇ ਟਵੀਟ ਕਰ ਕੇ ਲਿਖਿਆ ਗਿਆ,“ਓਪੇਰਾ ਹਾਊਸ ਨੂੰ ਰੌਸ਼ਨ ਕਰ ਕੇ ਅਸੀਂ ਅੱਗ ਨਾਲ ਪ੍ਰਭਾਵਿਤ ਹਰੇਕ ਪੀੜਤ ਨਾਲ ਸਮਰਥਨ ਦਰਸਾਉਣ ਲਈ ਅਸੀਂ ਉਮੀਦ ਅਤੇ ਤਾਕਤ ਦਾ ਸੰਦੇਸ਼ ਭੇਜਣਾ ਚਾਹੁੰਦੇ ਹਾਂ ਅਤੇ ਮਹੱਤਵਪੂਰਨ ਤੌਰ 'ਤੇ ਐਮਰਜੈਂਸੀ ਸੇਵਾਵਾਂ ਅਤੇ ਵਾਲ਼ੰਟੀਅਰਾਂ ਦਾ ਉਹਨਾਂ ਦੇ ਸ਼ਾਨਦਾਰ ਯਤਨਾਂ ਅਤੇ ਹਿੰਮਤ ਲਈ ਉਹਨਾਂ ਦਾ ਧੰਨਵਾਦ ਕਰਨਾਂ ਚਾਹੁੰਦੇ ਹਾਂ।'' 

PunjabKesari

ਇਸ ਮੌਕੇ ਓਪੇਰਾ ਹਾਊਸ ਵਿਖੇ ਫ਼ਾਇਰ ਫਾਈਟਰਾਂ ਦੀਆਂ ਤਸਵੀਰਾਂ ਲਗਾ ਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਦਰਸਾਇਆ ਕਿ ਇਸ ਮੌਕੇ ਸੱਭ ਉਹਨਾਂ ਦੇ ਨਾਲ ਹਨ। ਇੱਥੇ ਗੌਰਤਲਬ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਲੱਗੀ ਅੱਗ 'ਤੇ ਅਜੇ ਤੱਕ ਪੂਰਾ ਕਾਬੂ ਨਹੀਂ ਕੀਤਾ ਜਾ ਸਕਿਆ ਹੈ । ਅੱਗ ਨਾਲ ਹੋਏ ਨੁਕਸਾਨ ਦਾ ਅੰਕੜਾ ਬਹੁਤ ਜ਼ਿਆਦਾ ਹੈ । ਅੱਗ ਦੇ ਕਾਰਨ ਆਸਟ੍ਰੇਲੀਆ ਦਾ ਵਾਤਾਵਰਨ ਵੀ ਪ੍ਰਦੂਸ਼ਿਤ ਹੋਇਆ ਹੈ ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ ।


Vandana

Content Editor

Related News