ਅਜਬ-ਗਜ਼ਬ : ਸਵਿਟਜ਼ਰਲੈਂਡ ਦੀ ਇਸ ਅਨੋਖੀ ਘੜੀ 'ਚ ਕਦੇ ਨਹੀਂ ਵੱਜਦੇ 12, ਕਾਫੀ ਰੌਚਕ ਹੈ ਵਜ੍ਹਾ
Sunday, Feb 26, 2023 - 10:13 PM (IST)
ਬਰਨ (ਇੰਟ.) : ਭਾਵੇਂ ਟੇਬਲ ਕਲਾਕ ਹੋਵੇ ਜਾਂ ਫਿਰ ਕੋਈ ਵੀ ਘੜੀ, ਉਸ ਵਿੱਚ 12 ਵੱਜਦੇ ਹੀ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਘੜੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਕਦੇ ਵੀ 12 ਵੱਜਦੇ ਹੀ ਨਹੀਂ। ਇਹ ਘੜੀ ਕਿਤੇ ਹੋਰ ਨਹੀਂ, ਸਗੋਂ ਸਵਿਟਜ਼ਰਲੈਂਡ ਦੇ ਇਕ ਸ਼ਹਿਰ 'ਚ ਹੈ। ਇਹ ਸ਼ਹਿਰ ਬਹੁਤ ਸੋਹਣਾ ਹੈ, ਜਿਸ ਦਾ ਨਾਂ ਸੋਲੋਥਰਨ ਹੈ। ਇਸ ਸ਼ਹਿਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਸ਼ਹਿਰ ਦੇ ਲੋਕ 11 ਨੰਬਰ ਨੂੰ ਬਹੁਤ ਪਿਆਰ ਕਰਦੇ ਹਨ। ਇਥੇ ਜ਼ਿਆਦਾਤਰ ਚੀਜ਼ਾਂ ਦਾ ਡਿਜ਼ਾਈਨ ਇਸ ਨੰਬਰ ਦੇ ਆਲੇ-ਦੁਆਲੇ ਘੁੰਮਦਾ ਹੈ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ : Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ
11 ਨੰਬਰ ਨਾਲ ਖਾਸ ਲਗਾਅ
ਇੱਥੇ ਚਰਚਾਂ ਅਤੇ ਚੈਪਲਾਂ ਦੀ ਗਿਣਤੀ ਵੀ 11-11 ਹੈ। ਇਤਿਹਾਸਕ ਝਰਨੇ, ਅਜਾਇਬ ਘਰ ਅਤੇ ਇੱਥੋਂ ਤੱਕ ਕਿ ਟਾਵਰ ਵੀ 11 ਨੰਬਰ ਦੇ ਹਨ। ਇੱਥੇ ਸੇਂਟ ਉਰਸੂਸ ਦੇ ਮੁੱਖ ਚਰਚ ਵਿੱਚ ਤੁਹਾਨੂੰ 11 ਨੰਬਰ ਲਈ ਲੋਕਾਂ ਦਾ ਪਿਆਰ ਨਜ਼ਰ ਆਵੇਗਾ। ਇਹ ਚਰਚ 11 ਸਾਲਾਂ 'ਚ ਬਣ ਕੇ ਪੂਰਾ ਹੋਇਆ ਸੀ। ਇੱਥੋਂ ਦੀਆਂ ਪੌੜੀਆਂ ਦੇ 3 ਸੈੱਟ ਹਨ, ਹਰੇਕ ਸੈੱਟ 'ਚ 11 ਕਤਾਰਾਂ, 11 ਦਰਵਾਜ਼ੇ, 11 ਘੰਟੀਆਂ ਅਤੇ 11 ਵੇਦੀਆਂ ਹਨ। ਲੋਕ ਇਸ ਨੰਬਰ ਨਾਲ ਇੰਨੇ ਜੁੜੇ ਹੋਏ ਹਨ ਕਿ ਇੱਥੇ ਹਰ ਚੀਜ਼ ਵਿੱਚ 11 ਦਿਖਾਈ ਦੇਵੇਗਾ। 11 ਨੰਬਰ ਦਾ ਲੋਕਾਂ ਦੇ ਜੀਵਨ 'ਚ ਵੀ ਵਿਸ਼ੇਸ਼ ਮਹੱਤਵ ਹੈ।
ਇਹ ਵੀ ਪੜ੍ਹੋ : ਟਰੰਪ ਨੂੰ ਮਾਰਨ ਲਈ ਕਰੂਜ਼ ਮਿਜ਼ਾਈਲ ਤਿਆਰ, ਈਰਾਨ ਦੀ ਧਮਕੀ- ਕਮਾਂਡਰ ਦੀ ਹੱਤਿਆ ਦਾ ਜਲਦ ਲਵਾਂਗੇ ਬਦਲਾ
11ਵਾਂ ਜਨਮ ਦਿਨ ਵੀ ਧੂਮਧਾਮ ਨਾਲ ਕੀਤਾ ਜਾਂਦਾ ਹੈ ਸੈਲੀਬ੍ਰੇਟ
ਇੱਥੇ ਲੋਕ ਹਰ 11ਵੇਂ ਜਨਮ ਦਿਨ ਨੂੰ ਖਾਸ ਤਰੀਕੇ ਨਾਲ ਮਨਾਉਂਦੇ ਹਨ। ਜਨਮ ਦਿਨ ਮੌਕੇ ਦਿੱਤਾ ਜਾਣ ਵਾਲਾ ਉਤਪਾਦ ਵੀ 11 ਨੰਬਰ ਨਾਲ ਜੁੜਿਆ ਹੋਇਆ ਹੈ, ਜਿਵੇਂ ਆਫੀ ਬੀਅਰ ਭਾਵ ਬੀਅਰ 11, 11-ਆਈ ਚਾਕਲੇਟ। ਇਸੇ ਕਾਰਨ ਇੱਥੇ ਇਕ ਅਜਿਹੀ ਘੜੀ ਹੈ, ਜਿੱਥੇ ਕਦੇ 12 ਵੱਜਦੇ ਹੀ ਨਹੀਂ। ਇਸ ਸ਼ਹਿਰ ਦੇ ਟਾਊਨ ਸਕੁਏਅਰ ’ਤੇ ਇਕ ਘੜੀ ਲੱਗੀ ਹੈ ਜਿਸ ਵਿੱਚ ਸਿਰਫ਼ 11 ਸੂਈਆਂ ਹਨ। ਇਸ ਵਿੱਚੋਂ 12ਵੀਂ ਗਾਇਬ ਹੈ।
ਇਹ ਵੀ ਪੜ੍ਹੋ : 100 Days of Rule : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਬਣੀ ਯੂਰਪ 'ਚ ਸਭ ਤੋਂ ਵੱਧ ਹਰਮਨ ਪਿਆਰੀ ਨੇਤਾ
ਇਸ ਕਰਕੇ ਲੋਕ ਕਰਦੇ ਹਨ ਪਸੰਦ
ਇੱਥੋਂ ਦੇ ਲੋਕ 11 ਨੰਬਰ ਨੂੰ ਬਹੁਤ ਸ਼ੁਭ ਮੰਨਦੇ ਹਨ। 11 ਨੰਬਰ ਪ੍ਰਤੀ ਲੋਕਾਂ ਦੀ ਦਿਲਚਸਪੀ ਬਾਰੇ ਕੁਝ ਪੁਰਾਣੀਆਂ ਮਾਨਤਾਵਾਂ ਹਨ। ਇਕ ਮਾਨਤਾ ਅਨੁਸਾਰ ਕਿਸੇ ਸਮੇਂ ਸੋਲੋਥਰਨ ਦੇ ਲੋਕ ਬਹੁਤ ਮਿਹਨਤ ਕਰਦੇ ਸਨ। ਕਾਫੀ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਨਹੀਂ ਸਨ। ਇਸ ਦੌਰਾਨ ਇੱਥੋਂ ਦੀਆਂ ਪਹਾੜੀਆਂ ਤੋਂ ਐਲਫ ਨੇ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ। ਐਲਫ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ’ਚ ਖੁਸ਼ੀਆਂ ਆਉਣ ਲੱਗੀਆਂ। ਜਰਮਨ ਭਾਸ਼ਾ 'ਚ ਐਲਫ ਦਾ ਮਤਲਬ 11 ਹੁੰਦਾ ਹੈ, ਇਸ ਲਈ ਇੱਥੋਂ ਦੇ ਲੋਕ ਐਲਫ ਨੂੰ 11 ਨੰਬਰ ਨਾਲ ਜੋੜਦੇ ਹਨ। ਉਨ੍ਹਾਂ ਦੇ ਅਹਿਸਾਨਾਂ ਨੂੰ ਯਾਦ ਕਰਨ ਲਈ ਲੋਕਾਂ ਨੇ 11 ਨੰਬਰ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।