ਵੈਨਕੂਵਰ ਦੇ ਬੀਚਾਂ ''ਤੇ ਤੈਰਨ ਦੀ ਪਾਬੰਦੀ
Tuesday, Jul 22, 2025 - 05:22 PM (IST)

ਵੈਨਕੂਵਰ (ਮਲਕੀਤ ਸਿੰਘ)- ਵੈਨਕੂਵਰ ਕੋਸਟਲ ਹੈਲਥ ਵੱਲੋਂ ਵੈਨਕੂਵਰ ਦੇ ਕੁਝ ਚੋਣਵੇਂ ਸਮੁੰਦਰੀ ਬੀਚਾਂ 'ਤੇ ਤੈਰਨ ਸਬੰਧੀ ਅਣਮਿਥੇ ਸਮੇਂ ਲਈ ਪਾਬੰਦੀ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪਾਬੰਦੀ ਦਾ ਇਹ ਫੈਸਲਾ ਸਮੁੰਦਰੀ ਪਾਣੀ 'ਚ ਈ ਕੌਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵਧੇਰੇ ਹੋਣ ਕਾਰਨ ਲਗਾਈ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਗਾਜ਼ਾ 'ਚ ਖ਼ਤਮ ਹੋਵੇ ਜੰਗ', ਬ੍ਰਿਟੇਨ, ਕੈਨੇਡਾ ਸਮੇਤ 28 ਦੇਸ਼ਾਂ ਦਾ ਸਾਂਝਾ ਬਿਆਨ
ਪਾਬੰਦੀ ਸ਼ੁਦਾ ਬੀਚਾਂ 'ਚ ਇੰਗਲਿਸ਼ ਬੇ ਬੀਚ, ਕਿਤ ਸਿਲਾਨੋ ਬੀਚ, ਸੈਕਿੰਡ ਬੀਚ, ਸਨਸੈਟ ਬੀਚ, ਥਰਡ ਬੀਚ (ਸਟੈਨਲੀ ਪਾਰਕ) ਡੰਡਰੇਵ ਬੀਚ (ਵੈਸਟ ਵੈਨਕੂਵਰ), ਲਾਇਨ ਬੇ ਬੀਚ ਅਤੇ ਟਰਾਡ ਲੇਕ ਬੀਚ ਸ਼ਾਮਿਲ ਹਨ| ਜ਼ਿਕਰਯੋਗ ਹੈ ਕਿ ਇਹਨਾਂ ਬੀਚਾਂ 'ਤੇ 19, 22 ਅਤੇ 26 ਜੁਲਾਈ ਨੂੰ ਹੋਂਡਾ ਸੈਲੀਬਰੇਸ਼ਨ ਆਫ ਲਾਈਟਜ ਦੌਰਾਨ ਆਤਿਸ਼ਬਾਜ਼ੀ ਦੇ ਨਜਾਰਿਆਂ ਨੂੰ ਮਾਨਣ ਲਈ ਵੱਡੀ ਗਿਣਤੀ 'ਚ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ|
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।