Trump ਦੇ 35% ਟੈਰਿਫ ਐਲਾਨ ਤੋਂ ਬਾਅਦ ਕੈਨੇਡੀਅਨ PM Carney ਦਾ ਅਹਿਮ ਬਿਆਨ
Thursday, Aug 07, 2025 - 04:28 PM (IST)

ਟੋਰਾਂਟੋ/ਵਾਸ਼ਿੰਗਟਨ- ਅਮਰੀਕਾ ਨੇ ਕੈਨੇਡਾ 'ਤੇ ਪਹਿਲਾਂ ਤੋਂ ਲਗਾਏ ਗਏ 25% ਟੈਰਿਫ ਨੂੰ ਵਧਾ ਕੇ 35% ਕਰ ਦਿੱਤਾ ਹੈ। ਇਸ ਐਲਾਨ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ,"ਅਸੀਂ ਉਦੋਂ ਬੋਲਾਂਗੇ. ਜਦੋਂ ਗੱਲ ਕਰਨ ਦਾ ਕੋਈ ਮਤਲਬ ਹੋਵੇਗਾ"। ਕਾਰਨੀ ਮੁਤਾਬਕ,''ਕੈਨੇਡਾ ਅੱਜ ਅਮਰੀਕਾ ਵਿੱਚ ਦੂਜਾ ਸਭ ਤੋਂ ਵੱਡਾ ਨਿਵੇਸ਼ਕ ਹੈ। ਸਾਡੇ ਕੋਲ 40 ਮਿਲੀਅਨ ਨਾਗਰਿਕ ਹਨ। ਪਰ ਬਿਨਾਂ ਕਿਸੇ ਸਮਝੌਤੇ ਦੇ ਵਪਾਰ ਵਿੱਚ ਜ਼ਰੂਰ ਗਿਰਾਵਟ ਆਵੇਗੀ।"
ਉੱਧਰ ਵ੍ਹਾਈਟ ਹਾਊਸ ਅਨੁਸਾਰ ਉਕਤ ਟੈਰਿਫ ਦਾ ਫੈਸਲਾ ਕੈਨੇਡਾ ਦੀ "ਲਗਾਤਾਰ ਅਕਿਰਿਆਸ਼ੀਲਤਾ ਅਤੇ ਜਵਾਬੀ ਕਾਰਵਾਈ" ਤਹਿਤ ਲਿਆ ਗਿਆ ਹੈ। ਟਰੰਪ ਨੇ ਦਾਅਵਾ ਕੀਤਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 1 ਅਗਸਤ ਦੀ ਆਖਰੀ ਮਿਤੀ ਤੋਂ ਪਹਿਲਾਂ ਗੱਲਬਾਤ ਲਈ ਬੁਲਾਇਆ ਸੀ, ਪਰ ਕੋਈ ਗੱਲਬਾਤ ਨਹੀਂ ਹੋ ਸਕੀ। ਪ੍ਰੈਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ, "ਅਸੀਂ ਅੱਜ ਕੈਨੇਡਾ ਨਾਲ ਗੱਲ ਨਹੀਂ ਕੀਤੀ। ਕਾਰਨੀ ਪਹਿਲਾਂ ਹੀ ਗੱਲਬਾਤ ਲਈ ਬੁਲਾ ਚੁੱਕੇ ਹਨ, ਦੇਖਦੇ ਹਾਂ ਕੀ ਹੁੰਦਾ ਹੈ।" ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਦੇਸ਼ ਜੋ ਸ਼ੁੱਕਰਵਾਰ ਤੋਂ ਪਹਿਲਾਂ ਅਮਰੀਕਾ ਨਾਲ ਕੋਈ ਸੌਦਾ ਨਹੀਂ ਕਰਦਾ ਹੈ, ਉਸ ਦੇ ਸਾਮਾਨ 'ਤੇ ਉੱਚ ਟੈਰਿਫ ਲਗਾਏ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਧੜਾਧੜ ਰੱਦ ਹੋ ਰਹੀਆਂ PR ਅਰਜ਼ੀਆਂ! ਭਾਰਤੀਆਂ ਦੀ ਵਧੀ ਮੁਸ਼ਕਲ
ਕੈਨੇਡੀਅਨ ਮੰਤਰੀ ਨੇ ਕਿਹਾ: ਭਰੋਸੇਯੋਗ ਭਾਈਵਾਲਾਂ ਦੀ ਭਾਲ
ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸੋਇਸ-ਫਿਲਿਪ ਸ਼ੈਂਪੇਨ ਨੇ ਕਿਹਾ ਕਿ ਹੁਣ ਦੇਸ਼ ਅਜਿਹੇ ਵਪਾਰਕ ਭਾਈਵਾਲਾਂ ਦੀ ਭਾਲ ਕਰ ਰਿਹਾ ਹੈ ਜਿਨ੍ਹਾਂ 'ਤੇ ਭਰੋਸਾ ਕੀਤਾ ਜਾ ਸਕੇ। ਉਨ੍ਹਾਂ ਨੇ ਇਹ ਗੱਲ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਮੁਲਾਕਾਤ ਦੌਰਾਨ ਕਹੀ। ਕਾਰਨੀ ਨੇ ਕਿਹਾ ਕਿ ਪਿਛਲੇ ਹਫ਼ਤੇ ਟਰੰਪ ਨੇ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ (CUSMA) ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਸੀ। ਇਸ ਸਮਝੌਤੇ ਤਹਿਤ ਕੈਨੇਡਾ ਨੂੰ ਆਪਣੇ 85% ਨਿਰਯਾਤ 'ਤੇ ਅਮਰੀਕਾ ਤੱਕ ਡਿਊਟੀ-ਮੁਕਤ ਪਹੁੰਚ ਮਿਲਦੀ ਹੈ। ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ CUSMA ਵਪਾਰ ਸਮਝੌਤਾ ਇਨ੍ਹਾਂ ਟੈਰਿਫ ਦਰਾਂ ਦੇ ਵਿਰੁੱਧ ਹੈ। ਵਰਤਮਾਨ ਵਿੱਚ ਕੈਨੇਡੀਅਨ ਸਟੀਲ, ਐਲੂਮੀਨੀਅਮ ਅਤੇ ਤਾਂਬੇ 'ਤੇ 50% ਤੱਕ ਡਿਊਟੀ ਲਗਾਈ ਗਈ ਹੈ, ਜੋ ਸਮਝੌਤੇ ਦੇ ਨਿਯਮਾਂ ਦੀ ਉਲੰਘਣਾ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।