ਦਰਖ਼ਤ ਹੇਠਾਂ ਆਉਣ ਕਾਰਨ ਮਾਂ ਅਤੇ ਬੱਚੇ ਦੀ ਮੌਤ
Saturday, Aug 02, 2025 - 11:58 PM (IST)

ਵੈਨਕੂਵਰ (ਮਲਕੀਤ ਸਿੰਘ) - ਵੈਨਕੂਵਰ ਆਈਲੈਂਡ ਨਜ਼ਦੀਕ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਇੱਕ 5 ਮਹੀਨਿਆ ਦੇ ਬੱਚੇ ਅਤੇ ਉਸਦੀ 26 ਸਾਲਾ ਮਾਂ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੰਬਰਲੈਂਡ ਝੀਲ ਦੇ ਨਜ਼ਦੀਕ ਪਾਰਕ ਕੈਪ ਗ੍ਰਾਊਂਡ 'ਚ ਇੱਕ ਸਾਲ ਬੱਚੇ ਅਤੇ ਉਸਦੀ ਮਾਂ ਤੇ ਅਚਾਨਕ ਇੱਕ ਵੱਡਾ ਦਰਖ਼ਤ ਡਿੱਗ ਗਿਆ, ਜਿਸ ਹੇਠਾਂ ਦਬ ਜਾਣ ਮਗਰੋਂ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਬੱਚੇ ਨੂੰ ਬਚਾਅ ਕਾਰਜ ਦੀਆਂ ਟੀਮਾਂ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਕਤ ਬੱਚੇ ਦੀ ਵੀ ਮੌਤ ਹੋ ਗਈ। ਸਥਾਨਕ ਲੋਕਾਂ 'ਚ ਇਸ ਦੁੱਖਦਾਈ ਘਟਨਾ ਮਗਰੋਂ ਸੋਗ ਦੀ ਲਹਿਰ ਪਾਈ ਜਾ ਰਹੀ।