ਸਵੀਡਨ : ਧਾਰਮਿਕ ਕਿਤਾਬ ਸਾੜਨ 'ਤੇ ਭੜਕੀ ਹਿੰਸਾ, ਨਫਰਤ ਫੈਲਾਉਣ ਦੇ ਦੋਸ਼ 'ਚ 3 ਗ੍ਰਿਫਤਾਰ

8/30/2020 10:18:36 AM

ਸਟਾਕਹੋਲਮ (ਬਿਊਰੋ): ਸਵੀਡਨ ਦੇ ਦੱਖਣੀ ਸ਼ਹਿਰ ਮਾਲਮੋ ਵਿਚ ਸ਼ੁੱਕਰਵਾਰ ਨੂੰ ਕੁਝ ਖੱਬੇ ਪੱਖੀ ਕਾਰਕੁੰਨਾਂ ਨੇ ਇਕ ਧਾਰਮਿਕ ਕਿਤਾਬ ਕੁਰਾਨ ਸਾੜ ਦਿੱਤੀ। ਜਿਸ ਦੇ ਬਾਅਦ ਹਿੰਸਾ ਭੜਕ ਉੱਠੀ। ਸੈਂਕੜੇ ਲੋਕ ਸੜਕਾਂ 'ਤੇ ਉੱਤਰ ਆਏ। ਨਾਅਰੇਬਾਜ਼ੀ ਦੇ ਵਿਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਕਰਮੀਆਂ ਅਤੇ ਬਚਾਅ ਦਲ ਦੇ ਕਰਮੀਆਂ 'ਤੇ ਪੱਥਰ ਸੁੱਟੇ, ਸੜਕਾਂ 'ਤੇ ਟਾਇਰ ਸਾੜੇ ਅਤੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 15 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। 

PunjabKesari

ਟੀਟੀ ਨਿਊਜ਼ ਏਜੰਸੀ ਦੇ ਮੁਤਾਬਕ ਧਾਰਮਿਕ ਕਿਤਾਬ ਸਾੜੇ ਜਾਣ ਦੀ ਘਟਨਾ ਦੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਕੁਝ ਲੋਕਾਂ ਦੀ ਭੀੜ ਇਕੱਠੀ ਹੋ ਗਈ। ਟਾਇਰ ਆਦਿ ਸਾੜਨ ਨਾਲ ਸ਼ਹਿਰ ਦੇ ਇਕ ਇਲਾਕੇ ਵਿਚ ਧੂੰਆਂ ਫੈਲ ਗਿਆ। ਪੱਥਰਬਾਜ਼ੀ ਵਿਚ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਹਾਲਾਤ 'ਤੇ ਕਾਬੂ ਪਾਉਣ ਲਈ ਪੁਲਸ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਦੇ ਬਾਅਦ ਇਕ ਨਸਲੀ ਸਮੂਹ ਦੇ ਖਿਲਾਫ਼ ਨਫਰਤ ਭੜਕਾਉਣ ਦੇ ਸ਼ੱਕ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਗਲੇ ਸਾਲ ਇਕੱਠੇ ਦਿਸਣਗੇ ਬ੍ਰਿਟੇਨ ਦੇ ਰਾਜਕੁਮਾਰ ਹੈਰੀ ਅਤੇ ਵਿਲੀਅਮ, ਇਹ ਹੈ ਵਜ੍ਹਾ 

ਯੂਨਾਈਟਿਡ ਨੇਸ਼ਨ ਅਲਾਇੰਸ ਆਫ ਸਿਵੀਲਾਈਜੇਸ਼ਨ ਦੇ ਪ੍ਰਮੁੱਖ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਅਲਾਇੰਸ ਦੇ ਬੁਲਾਰੇ ਨੇ ਕਿਹਾ ਕਿ ਕੱਟੜਵਾਦੀਆਂ ਵੱਲੋਂ ਕਿਸੇ ਧਾਰਮਿਕ ਕਿਤਾਬ ਨੂੰ ਸਾੜਨ ਦੀ ਘਟਨਾ ਨਿੰਦਾਯੋਗ ਹੈ। ਬੁਲਾਰੇ ਨਿਹਾਲ ਸਾਦ ਨੇ ਦੱਸਿਆ ਕਿ ਮਿਗੁਏਲ ਮੋਰਾਤਿਨੋਸ ਨੇ ਸਾਰੇ ਧਰਮਾਂ ਦੇ ਧਾਰਮਿਕ ਗੁਰੂਆਂ ਨੂੰ ਧਾਰਮਿਕ ਵਿਸ਼ਵਾਸ ਦੇ ਆਧਾਰ 'ਤੇ ਇਸ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਾਈਚਾਰੇ ਦੇ ਵਿਚ ਦੁਸ਼ਮਣੀ ਵਧਾਉਂਦੀਆਂ ਹਨ। ਇਹ ਯੂ.ਐੱਨ. ਦੀਆਂ ਕਦਰਾਂ-ਕੀਮਤਾਂ ਦੇ ਖਿਲਾਫ਼ ਹੈ ਜੋ ਅੰਦਰੂਨੀ ਧਾਰਮਿਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।


Vandana

Content Editor Vandana