ਈਰਾਨ ਵੱਲੋਂ ਜ਼ਬਤ ਟੈਂਕਰ ਦੇ 7 ਮੈਂਬਰ ਹੋਣਗੇ ਰਿਹਾਅ

Wednesday, Sep 04, 2019 - 05:03 PM (IST)

ਈਰਾਨ ਵੱਲੋਂ ਜ਼ਬਤ ਟੈਂਕਰ ਦੇ 7 ਮੈਂਬਰ ਹੋਣਗੇ ਰਿਹਾਅ

ਸਟਾਕਹੋਲਮ (ਭਾਸ਼ਾ)— ਈਰਾਨ ਵੱਲੋਂ ਇਸ ਸਾਲ ਜੁਲਾਈ ਵਿਚ ਜ਼ਬਤ ਕੀਤੇ ਗਏ ਸਵੀਡਨ ਦੇ ਟੈਂਕਰ ਦੇ ਚਾਲਕ ਦਲ ਦੇ 7 ਮੈਂਬਰ ਰਿਹਾਅ ਕੀਤੇ ਜਾਣਗੇ। ਟੈਂਕਰ ਦੀ ਮਲਕੀਅਤ ਰੱਖਣ ਵਾਲੀ ਕੰਪਨੀ ਸਟੇਨਾ ਬਲਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਟੇਨਾ ਬਲਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਰਿਕ ਹਾਨੇਲ ਨੇਦੱਸਿਆ,''ਈਰਾਨੀ ਅਧਿਕਾਰੀਆਂ ਮੁਤਾਬਕ ਚਾਲਕ ਦਲ ਦੇ 7 ਮੈਂਬਰਾਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਕਦੋਂ, ਇਹ ਸਾਨੂੰ ਨਹੀਂ ਪਤਾ।'' 

ਉਨ੍ਹਾਂ ਨੇ ਦੱਸਿਆ ਕਿ ਕੰਪਨੀ ਸਾਵਧਾਨੀਪੂਰਵਕ ਉਨ੍ਹਾਂ ਦੀ ਰਿਹਾਈ ਦੀ ਤਰੀਕ ਦੀ ਅਧਿਕਾਰਕ ਪੁਸ਼ਟੀ ਦਾ ਇੰਤਜ਼ਾਰ ਕਰ ਰਹੀ ਹੈ। ਬ੍ਰਿਟਿਸ਼ ਝੰਡੇ ਵਾਲੇ ਇਸ ਟੈਂਕਰ 'ਤੇ ਚਾਲਕ ਦਲ ਦੇ ਕੁੱਲ 33 ਮੈਂਬਰ ਹਨ। ਤੇਹਰਾਨ ਵਿਚ ਰੂਸੀ ਦੂਤਘਰ ਦੇ ਮੀਡੀਆ ਸਕੱਤਰ ਐਂਡਰੇ ਗੈਨੈਂਕੋ ਨੇ ਦੱਸਿਆ ਕਿ ਈਰਾਨ ਨੇ ਜੁਲਾਈ ਵਿਚ ਕਬਜ਼ਾ ਕੀਤੇ ਬ੍ਰਿਟੇਨ ਦੇ ਸਤੇਨ ਇੰਪੇਰੋ ਟੈਂਕਰ ਦੇ ਚਾਲਕ ਦਲ ਦੇ 7 ਮੈਂਬਰਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ।


author

Vandana

Content Editor

Related News