ਐਡਮਿੰਟਨ ਦੇ ਕੇਅਰ ਸੈਂਟਰ ''ਚ ਮਿਲੇ ਸ਼ੱਕੀ ਪੈਕਟ ਨੂੰ ਲੈ ਕੇ ਅਧਿਕਾਰੀ ਨੇ ਕੀਤਾ ਖੁਲਾਸਾ

Monday, Jan 18, 2021 - 12:45 PM (IST)

ਐਡਮਿੰਟਨ ਦੇ ਕੇਅਰ ਸੈਂਟਰ ''ਚ ਮਿਲੇ ਸ਼ੱਕੀ ਪੈਕਟ ਨੂੰ ਲੈ ਕੇ ਅਧਿਕਾਰੀ ਨੇ ਕੀਤਾ ਖੁਲਾਸਾ

ਐਡਮਿੰਟਨ- ਐਡਮਿੰਟਨ ਜਨਰਲ ਕੇਅਰ ਸੈਂਟਰ ਵਿਚ ਐਤਵਾਰ ਦੁਪਹਿਰ ਨੂੰ ਇਕ ਸ਼ੱਕੀ ਪੈਕਟ ਮਿਲਿਆ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੈਕਟ ਵਿਚੋਂ ਕੋਈ ਜ਼ਹਿਰੀਲਾ ਪਾਊਡਰ ਨਹੀਂ ਸੀ ਸਗੋਂ ਖਾਣ ਵਾਲਾ ਪਾਊਡਰ ਮਿਲਿਆ।
 
ਅਧਿਕਾਰੀਆਂ ਮੁਤਾਬਕ ਇਕ ਅਧਿਕਾਰੀ ਨੂੰ ਦੁਪਹਿਰ ਤਿੰਨ ਕੁ ਵਜੇ ਇਕ ਸੂਟਕੇਸ ਮਿਲਿਆ, ਜਿਸ ਵਿਚ ਕੋਈ ਸ਼ੱਕੀ ਪਾਊਡਰ ਦਾ ਪੈਕਟ ਸੀ। ਇਸ ਦੇ ਬਾਅਦ 7 ਫਾਇਰ ਫਾਈਟਰਜ਼ ਤੇ ਬਚਾਅ ਦਲ ਦੀ ਮੌਜੂਦਗੀ ਵਿਚ ਇਸ ਨੂੰ ਵੱਖਰਾ ਰੱਖਿਆ ਗਿਆ। ਬਾਅਦ ਵਿਚ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਖਾਣ ਵਾਲਾ ਪਾਊਡਰ ਹੈ। ਇਸ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਤੇ ਸੂਟਕੇਸ ਨੂੰ ਪੁਲਸ ਕੋਲ ਹੀ ਰੱਖਿਆ ਗਿਆ ਹੈ।  

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਚੋਣਾਂ ਦੌਰਾਨ ਇਕ ਸ਼ੱਕੀ ਪੈਕਟ ਭੇਜਿਆ ਗਿਆ ਸੀ। ਇਕ ਕੈਨੇਡੀਅਨ ਜਨਾਨੀ ਨੇ ਜ਼ਹਿਰੀਲੇ ਰਸਾਇਣ ਵਾਲਾ ਨਸ਼ੀਲਾ ਪਦਾਰਥ ਭੇਜਿਆ ਗਿਆ ਸੀ ਤੇ ਜਨਾਨੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।  


author

Lalita Mam

Content Editor

Related News