UNHRC ਤੋਂ ਰੂਸ ਨੂੰ ਮੁਅੱਤਲ ਕਰਨ 'ਤੇ ਬੋਲੇ ਬਾਈਡੇਨ, ਕਿਹਾ-'ਗਲੋਬਲ ਭਾਈਚਾਰੇ ਨੇ ਚੁੱਕਿਆ ਸਾਰਥਕ ਕਦਮ'

Friday, Apr 08, 2022 - 01:45 PM (IST)

UNHRC ਤੋਂ ਰੂਸ ਨੂੰ ਮੁਅੱਤਲ ਕਰਨ 'ਤੇ ਬੋਲੇ ਬਾਈਡੇਨ, ਕਿਹਾ-'ਗਲੋਬਲ ਭਾਈਚਾਰੇ ਨੇ ਚੁੱਕਿਆ ਸਾਰਥਕ ਕਦਮ'

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵੀਟੋ ਦਾ ਅਧਿਕਾਰ ਰੱਖਣ ਵਾਲੇ ਮੈਂਬਰ ਰੂਸ ਨੂੰ ਸੰਗਠਨ ਦੀ ਮੁੱਖ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਕੌਮਾਂਤਰੀ ਭਾਈਚਾਰੇ ਵੱਲੋਂ ਚੁੱਕੇ ਗਏ ਇਸ “ਸਾਰਥਕ ਕਦਮ” ਨੇ ਦਿਖਾਇਆ ਹੈ ਕਿ ਕਿਵੇਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੁੱਧ ਨੇ ਉਨ੍ਹਾਂ ਦੇ ਦੇਸ਼ ਨੂੰ "ਅੰਤਰਰਾਸ਼ਟਰੀ ਤੌਰ 'ਤੇ ਅਲੱਗ-ਥਲੱਗ" ਕਰ ਦਿੱਤਾ ਹੈ। ਗੌਰਤਲਬ ਹੈ ਕਿ 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਤੋਂ ਰੂਸ ਨੂੰ ਮੁਅੱਤਲ ਕਰਨ ਦਾ ਅਮਰੀਕੀ ਪ੍ਰਸਤਾਵ ਵੀਰਵਾਰ ਨੂੰ ਪਾਸ ਕਰ ਦਿੱਤਾ। ਉਸ ਖ਼ਿਲਾਫ਼ ਇਹ ਕਾਰਵਾਈ ਇਸ ਦੋਸ਼ 'ਤੇ ਕੀਤੀ ਗਈ ਸੀ ਕਿ ਰੂਸੀ ਫ਼ੌਜਾਂ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਸ਼ਹਿਰਾਂ ਤੋਂ ਪਿੱਛੇ ਹਟਦੇ ਹੋਏ ਨਾਗਰਿਕਾਂ ਨੂੰ ਮਾਰਿਆ ਸੀ। 


‘ਮਨੁੱਖੀ ਅਧਿਕਾਰ ਕੌਂਸਲ ਵਿੱਚ ਰਸ਼ੀਅਨ ਫੈਡਰੇਸ਼ਨ ਦੀ ਮੈਂਬਰਸ਼ਿਪ ਦੇ ਮੁਅੱਤਲ ਅਧਿਕਾਰ’ ਸਿਰਲੇਖ ਵਾਲੇ ਮਤੇ ਦੇ ਹੱਕ ਵਿੱਚ 93 ਵੋਟਾਂ ਪਈਆਂ, ਜਦੋਂ ਕਿ ਭਾਰਤ ਸਮੇਤ 58 ਦੇਸ਼ ਗੈਰਹਾਜ਼ਰ ਰਹੇ। ਯੂ.ਐੱਨ.ਐੱਚ.ਆਰ.ਸੀ. ਤੋਂ ਰੂਸ ਦੇ ਮੁਅੱਤਲ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਲਈ ਇਹ ਪ੍ਰਦਰਸ਼ਿਤ ਕਰਨਾ ਇੱਕ ਸਾਰਥਕ ਕਦਮ ਹੈ ਕਿ ਕਿਵੇਂ ਪੁਤਿਨ ਦੀ ਲੜਾਈ ਨੇ ਰੂਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅਲੱਗ-ਥਲੱਗ ਕਰ ਦਿੱਤਾ ਹੈ। ਬਾਈਡੇਨ ਨੇ ਕਿਹਾ ਕਿ ਅਮਰੀਕਾ ਨੇ ਇਹ ਮਤਾ ਪਾਸ ਕਰਾਉਣ ਲਈ ਦੁਨੀਆ ਭਰ ਦੇ ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ ਕਿਉਂਕਿ ਰੂਸ ਮਨੁੱਖੀ ਅਧਿਕਾਰਾਂ ਦੀ ਘੋਰ ਅਤੇ ਯੋਜਨਾਬੱਧ ਉਲੰਘਣਾ ਕਰ ਰਿਹਾ ਹੈ।ਉਹਨਾਂ ਨੇ ਕਿਹਾ ਕਿ ਰੂਸੀ ਫ਼ੌਜ ਇੱਕ ਜੰਗੀ ਅਪਰਾਧ ਕਰ ਰਹੀ ਹੈ। ਰੂਸ ਦੀ ਮਨੁੱਖੀ ਅਧਿਕਾਰ ਕੌਂਸਲ ਵਿੱਚ ਕੋਈ ਥਾਂ ਨਹੀਂ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਪੀ.ਐੱਮ. ਨੇ ਯੂਕ੍ਰੇਨ ਨੂੰ ਹੋਰ ਫ਼ੌਜੀ ਸਹਾਇਤਾ ਦੇਣ ਦਾ ਕੀਤਾ ਐਲਾਨ

ਇਤਿਹਾਸਕ ਵੋਟਿੰਗ ਤੋਂ ਬਾਅਦ ਰੂਸ ਹੁਣ ਕੌਂਸਲ ਦੇ ਕਾਰੋਬਾਰ ਵਿੱਚ ਹਿੱਸਾ ਨਹੀਂ ਲੈ ਸਕੇਗਾ ਅਤੇ ਉੱਥੇ ਆਪਣਾ ਪ੍ਰਚਾਰ ਨਹੀਂ ਫੈਲਾ ਸਕੇਗਾ ਕਿਉਂਕਿ ਕੌਂਸਲ ਦਾ ਕਮਿਸ਼ਨ ਆਫ਼ ਇਨਕੁਆਰੀ ਰੂਸ ਵੱਲੋਂ ਯੂਕ੍ਰੇਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੁਰਵਿਵਹਾਰ ਦੀ ਜਾਂਚ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦੀ ਦੇ ਕਿਸੇ ਸਥਾਈ ਮੈਂਬਰ ਦੀ ਮੈਂਬਰਸ਼ਿਪ ਵਿਸ਼ਵ ਬੌਡੀ ਦੀ ਕਿਸੇ ਵੀ ਸੰਸਥਾ ਤੋਂ ਮੁਅੱਤਲ ਨਹੀਂ ਕੀਤੀ ਗਈ ਹੈ। ਯੂਕ੍ਰੇਨ ਦੇ ਬੁਚਾ ਅਤੇ ਹੋਰ ਖੇਤਰਾਂ ਤੋਂ ਆਉਣ ਵਾਲੀਆਂ ਤਸਵੀਰਾਂ ਨੂੰ ਭਿਆਨਕ ਦੱਸਦੇ ਹੋਏ ਬਾਈਡੇਨ ਨੇ ਕਿਹਾ ਕਿ ਲੋਕਾਂ ਨਾਲ ਬਲਾਤਕਾਰ, ਤਸ਼ੱਦਦ, ਕਤਲ ਕੀਤੇ ਜਾਣ ਦੇ ਸੰਕੇਤ ਸਾਡੀ ਆਮ ਮਨੁੱਖਤਾ ਦਾ ਅਪਮਾਨ ਹਨ। ਉਹਨਾਂ ਨੇ ਕਿਹਾ ਕਿ ਯੂਕ੍ਰੇਨ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਦੇ ਮਜ਼ਬੂਤ ਸਬੂਤ ਲਈ ਰੂਸ ਦੇ ਝੂਠਾਂ ਦਾ ਕੋਈ ਮੇਲ ਨਹੀਂ ਹੈ। ਇਸ ਲਈ ਹਰ ਖੇਤਰ ਵਿਚ ਦੇਸ਼ ਯੂਕ੍ਰੇਨ ਖ਼ਿਲਾਫ਼ ਰੂਸ ਦੇ ਬਿਨਾਂ ਭੜਕਾਹਟ ਅਤੇ ਵਹਿਸ਼ੀ ਹਮਲੇ ਦੀ ਨਿੰਦਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਵਿੱਚ ਯੂਕ੍ਰੇਨ ਦੇ ਬਹਾਦਰ ਲੋਕਾਂ ਦਾ ਸਮਰਥਨ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ - H4 ਵੀਜ਼ਾ ਧਾਰਕਾਂ ਲਈ ਚੰਗੀ ਖ਼ਬਰ, ਅਮਰੀਕਾ 'ਚ ਕੰਮ ਕਰਨ ਦਾ ਅਧਿਕਾਰ ਦੇਣ ਲਈ ਬਿੱਲ ਪੇਸ਼

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਰੀ ਬਲਿੰਕਨ ਨੇ ਯੂ.ਐੱਨ.ਐੱਚ.ਆਰ.ਸੀ. ਤੋਂ ਰੂਸ ਨੂੰ ਮੁਅੱਤਲ ਕਰਨ 'ਤੇ ਕਿਹਾ ਕਿ ਇੱਕ ਗਲਤ ਦੇਸ਼ ਨੂੰ ਸਬਕ ਸਿਖਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅੱਜ ਗਲਤ ਨੂੰ ਸਬਕ ਸਿਖਾਇਆ ਗਿਆ ਹੈ। ਦੁਨੀਆ ਸਪੱਸ਼ਟ ਸੰਕੇਤ ਦੇ ਰਹੀ ਹੈ ਕਿ ਰੂਸ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਯੂਕ੍ਰੇਨ ਦੇ ਖ਼ਿਲਾਫ਼ ਆਪਣੀ ਜੰਗ ਬੰਦ ਕਰਨੀ ਚਾਹੀਦੀ ਹੈ ਅਤੇ ਸੰਯੁਕਤ ਰਾਸ਼ਟਰ ਚਾਰਟਰ ਵਿੱਚ ਦਰਜ ਸਿਧਾਂਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਰੂਸ ਦੀ ਮੁਅੱਤਲੀ ਨੂੰ ਮਹੱਤਵਪੂਰਨ ਅਤੇ ਇਤਿਹਾਸਕ ਪਲ ਦੱਸਿਆ। ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਨੇ ਮਨੁੱਖੀ ਅਧਿਕਾਰਾਂ ਦੀ ਘੋਰ ਅਤੇ ਯੋਜਨਾਬੱਧ ਉਲੰਘਣਾ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਤੋਂ ਰੂਸ ਨੂੰ ਮੁਅੱਤਲ ਕਰਨ ਲਈ ਵੋਟ ਕੀਤਾ। ਅਸੀਂ ਸਮੂਹਿਕ ਤੌਰ 'ਤੇ ਸਖ਼ਤ ਸੰਦੇਸ਼ ਦਿੱਤਾ ਹੈ ਕਿ ਪੀੜਤਾਂ ਦੇ ਦੁੱਖਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News