ਵੱਡੀ ਖਬਰ ; ਘਰ 'ਤੇ ਡਰੋਨ ਨੇ ਸੁੱਟਿਆ ਬੰਬ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

Tuesday, May 20, 2025 - 04:10 PM (IST)

ਵੱਡੀ ਖਬਰ ; ਘਰ 'ਤੇ ਡਰੋਨ ਨੇ ਸੁੱਟਿਆ ਬੰਬ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਹਿੱਸੇ ਵਿੱਚ ਇੱਕ ਸ਼ੱਕੀ ਡਰੋਨ ਹਮਲੇ ਵਿੱਚ ਇਕੋ ਪਰਿਵਾਰ ਦੇ 4 ਬੱਚਿਆਂ ਦੀ ਮੌਤ ਹੋ ਗਈ ਅਤੇ 5 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਮੰਗਰਵਾਲ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸੋਮਵਾਰ ਨੂੰ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਝੜਪ ਦੌਰਾਨ ਵਾਪਰੀ। ਉਨ੍ਹਾਂ ਕਿਹਾ ਕਿ ਦਿਨ ਵੇਲੇ ਇੱਕ ਸ਼ੱਕੀ ਡਰੋਨ ਨੇ ਹੁਰਮੁਜ਼ ਪਿੰਡ ਵਿੱਚ ਇੱਕ ਘਰ 'ਤੇ ਬੰਬ ਸੁੱਟਿਆ। ਇਸ ਧਮਾਕੇ ਵਿੱਚ ਇੱਕੋ ਪਰਿਵਾਰ ਦੇ 4 ਬੱਚੇ ਮਾਰੇ ਗਏ ਅਤੇ ਪੰਜ ਲੋਕ ਜ਼ਖਮੀ ਹੋ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਇਹ ਵੀ ਪੜ੍ਹੋ: ਅਦਾਕਾਰ ਸੋਹੇਲ ਖਾਨ ਨੇ CM ਭਗਵੰਤ ਮਾਨ ਨਾਲ ਚੰਡੀਗੜ੍ਹ ਵਿਖੇ ਕੀਤੀ ਮੁਲਾਕਾਤ

ਸਥਾਨਕ ਲੋਕਾਂ ਨੇ ਨਿਆਂ ਅਤੇ ਸ਼ੱਕੀ ਡਰੋਨ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਬੱਚਿਆਂ ਦੀਆਂ ਲਾਸ਼ਾਂ ਨੂੰ ਮੁੱਖ ਸੜਕ 'ਤੇ ਰੱਖ ਕੇ ਇਨਸਾਫ਼ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸੋਮਵਾਰ ਨੂੰ ਮੀਰ ਅਲੀ ਵਿੱਚ ਹੋਏ ਹਮਲੇ ਪਿੱਛੇ ਕਿਸ ਦਾ ਹੱਥ ਹੈ। ਮੀਰ ਅਲੀ ਪਾਕਿਸਤਾਨੀ ਤਾਲਿਬਾਨ ਦਾ ਗੜ੍ਹ ਰਿਹਾ ਹੈ। ਇਸ ਹਮਲੇ ਬਾਰੇ ਫੌਜ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਫਿਰ ਸਤਾਉਣ ਲੱਗਾ ਕੋਰੋਨਾ ਦਾ ਡਰ, 31 ਲੋਕਾਂ ਦੀ ਮੌਤ, ਨਵੀਂ ਐਡਵਾਈਜ਼ਰੀ ਜਾਰੀ

ਇੱਕ ਸਥਾਨਕ ਕਬਾਇਲੀ ਬਜ਼ੁਰਗ ਮੁਫਤੀ ਬੈਤੁੱਲਾ ਨੇ ਕਿਹਾ, "ਅਸੀਂ ਕਿਸੇ 'ਤੇ ਉਂਗਲ ਨਹੀਂ ਚੁੱਕ ਰਹੇ, ਪਰ ਅਸੀਂ ਨਿਆਂ ਚਾਹੁੰਦੇ ਹਾਂ ਅਤੇ ਸਰਕਾਰ ਨੂੰ ਸਾਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਨੂੰ ਕਿਸਨੇ ਮਾਰਿਆ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਜਵਾਬ ਦੇਣ ਵਿੱਚ ਅਸਫਲ ਰਿਹਾ ਤਾਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਹੋ ਸਕਦੇ ਹਨ। ਉਨ੍ਹਾਂ ਕਿਹਾ, "ਜਦੋਂ ਤੱਕ ਸਾਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਸਾਡੇ ਮਾਸੂਮ ਬੱਚਿਆਂ ਨੂੰ ਮਾਰਨ ਲਈ ਕੌਣ ਜ਼ਿੰਮੇਵਾਰ ਹੈ, ਅਸੀਂ ਲਾਸ਼ਾਂ ਨੂੰ ਦਫ਼ਨ ਨਹੀਂ ਕਰਾਂਗੇ।"

ਇਹ ਵੀ ਪੜ੍ਹੋ: ਫਿਰ 'ਵਿਚੋਲਾ' ਬਣੇ ਡੋਨਾਲਡ ਟਰੰਪ, ਹੁਣ ਇਨ੍ਹਾਂ 2 ਦੇਸ਼ਾਂ ਵਿਚਾਲੇ ਕਰਵਾਉਣਗੇ 'ਜੰਗਬੰਦੀ'

ਪ੍ਰਦਰਸ਼ਨਕਾਰੀ 'ਸਾਨੂੰ ਇਨਸਾਫ਼ ਚਾਹੀਦਾ ਹੈ' ਦੇ ਨਾਅਰੇ ਲਗਾ ਰਹੇ ਸਨ। ਇਸ ਹਮਲੇ ਵਿੱਚ ਆਮ ਨਾਗਰਿਕਾਂ ਦੀ ਮੌਤ ਅਜਿਹੇ ਸਮੇਂ ਹੋਈ ਹੈ ਜਦੋਂ ਪਾਕਿਸਤਾਨੀ ਤਾਲਿਬਾਨ ਵਿਰੁੱਧ ਫੌਜੀ ਅਭਿਆਨ ਚੱਲ ਰਿਹਾ ਹੈ। ਪਾਕਿਸਤਾਨ ਤਾਲਿਬਾਨ ਦੀ ਖੈਬਰ ਪਖਤੂਨਖਵਾ ਸੂਬੇ ਦੇ ਮੀਰ ਅਲੀ ਵਿੱਚ ਮਜ਼ਬੂਤ ​​ਮੌਜੂਦਗੀ ਹੈ। ਪਾਕਿਸਤਾਨੀ ਤਾਲਿਬਾਨ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਅਫਗਾਨ ਤਾਲਿਬਾਨ ਤੋਂ ਵੱਖਰਾ ਅੱਤਵਾਦੀ ਸਮੂਹ ਹੈ। ਸੂਬਾਈ ਮੰਤਰੀ ਨਾਇਕ ਮੁਹੰਮਦ ਡਾਵਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਲਾਲ ਬੱਤੀ ਜੰਪ ਕਰ ਆਈ ਕਾਰ ਨੇ ਢਾਹਿਆ ਕਹਿਰ ! 2 ਵਿਦਿਆਰਥਣਾਂ ਸਣੇ 3 ਦੀ ਲਈ ਜਾਨ, ਕਈ ਮੀਟਰ ਦੂਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News